‘Now I took two dark ones
ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਮੈਦਾਨ ਸੱਜ ਚੁੱਕਿਆ ਹੈ ਤੇ ਸਾਰੀਆਂ ਸੀਟਾਂ ‘ਤੇ ਉਮੀਦਵਾਰ ਜ਼ੋਰ-ਸ਼ੋਰ ਨਾਲ ਚੋਣ ਪ੍ਰਚਾਰ ਵਿਚ ਡਟ ਗਏ ਹਨ। ਇਸ ਵਾਰ ਜਿੱਥੇ ਬਹੁਤੀਆਂ ਸੀਟਾਂ ‘ਤੇ ਮੁੱਖ ਪਾਰਟੀਆਂ ਵਿਚਾਲੇ ਫੱਸਵਾਂ ਮੁਕਾਬਲਾ ਹੈ, ਉੱਥੇ ਹੀ ਕਈ ਅਜ਼ਾਦ ਉਮੀਦਵਾਰ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਵਿਚੋਂ ਹੀ ਇਕ ਜਲੰਧਰ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੀਟੂ ਸ਼ਰਟਾਂਵਾਲੇ ਨੂੰ ਚੋਣ ਨਿਸ਼ਾਨ ‘ਪੈਟਰੋਲ ਪੰਪ’ ਅਲਾਟ ਹੋ ਗਿਆ ਹੈ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੀਟੂ ਸ਼ਟਰਾਂਵਾਲੇ ਨੇ ਕਿਹਾ ਕਿ ਜਲੰਧਰ ਦੇ ਸਾਰੇ ਲੀਡਰ ਦਲ-ਬਦਲੂ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਾ ਪਾਉਣ ਸਗੋਂ ਅਜ਼ਾਦ ਉਮੀਦਵਾਰਾਂ ਨੂੰ ਅੱਗੇ ਲਿਆਉਣ। ਨੀਟੂ ਸ਼ਟਰਾਂਵਾਲੇ ਨੇ ਦੱਸਿਆ ਕਿ ਉਸ ਦੀ ਪਤਨੀ ਵੀ ਅੰਮ੍ਰਿਤਸਰ ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੀ ਹੈ ਤੇ ਉਸ ਨੂੰ ਚੋਣ ਨਿਸ਼ਾਨ ਆਟੋ ਰਿਕਸ਼ਾ ਮਿਲਿਆ ਹੈ। ‘Now I took two dark ones
also read ;- ਦਿੱਲੀ ਪੁਲਿਸ ਨੇ ਬਿਭਵ ਕੁਮਾਰ ਨੂੰ ਹਿਰਾਸਤ ‘ਚ ਲਿਆ, ਸਵਾਤੀ ਮਾਲੀਵਾਲ ਨਾਲ ਦੁਰਵਿਵਹਾਰ ਕਰਨ ਦਾ ਹੈ ਦੋਸ਼
ਨੀਟੂ ਸ਼ਟਰਾਂਵਾਲੇ ਨੇ ਇਹ ਵੀ ਕਿਹਾ ਕਿ ਉਹ ਇਸ ਵਾਰ ਵਾਰਾਣਸੀ ਤੋਂ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਚੋਣ ਨਹੀਂ ਲੜ ਸਕਣਗੇ। ਉਸ ਨੇ ਕਿਹਾ ਕਿ ਮੈਂ ਪਹਿਲਾਂ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਮੈਂ ਵਾਰਾਣਸੀ ਤੋਂ ਚੋਣ ਲੜਾਂਗਾ। ਪਰ ਉੱਥੇ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮਾਂ ਕਰ ਕੇ ਸਾਨੂੰ ਕਾਗਜ਼ ਹੀ ਨਹੀਂ ਭਰਨ ਦਿੱਤੇ ਗਏ।’Now I took two dark ones