ਸਰਕਾਰੀ ਆਈਟੀਆਈ ਵਿਖੇ ਮੁਲਾਜ਼ਮਾਂ ਨੇ ਕੀਤਾ ਰੋਸ ਮੁਜ਼ਾਹਰਾ

ਪਟਿਆਲਾ ( ਮਾਲਕ ਸਿੰਘ ਘੁੰਮਣ ):ਸਰਕਾਰੀ ਆਈਟੀਆਈ ਵਿਖੇ ਮੁਲਾਜ਼ਮਾਂ ਵਲੋਂ ਪੁਰਾਣੀ ਪੈਨਸ਼ਨ ਸਕੀਮ ਦੀ ਨੋਟੀਿਫ਼ਕੇਸ਼ਨ ਪੂਰੀ ਜਾਰੀ ਕਰਨ ਦੀ ਮੰਗ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮੁਲਾਜ਼ਮਾਂ ਨੇ ਜਮ ਕੇ ਨਅਰੇਬਾਜ਼ੀ ਕੀਤੀ ਗਈ। ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਵਲੋਂ ਜਦੋਂ ਤੱਕ ਪੁਰਾਣੀ ਪੈਨਸ਼ਨ ਸਕੀਮ ਦੀ ਨੋਟੀਿਫ਼ਕੇਸ਼ਨ ਦਰੁਸਤ ਨਹੀਂ ਕੀਤੀ ਜਾਂਦੀ ਉਨਾਂ੍ਹ ਵਲੋਂ ਰੋਸ ਪ੍ਰਦਰਸ਼ਨ ਜਾਰੀ ਰਹੇਗਾ।

ਮੁਲਾਜ਼ਮਾਂ ਨੇ ਕਿਹਾ ਕਿ 2004 ਤੋਂ ਬਾਅਦ ਭਰਤੀ ਸਮੂਹ ਮੁਲਾਜ਼ਮਾਂ ਨੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ. ਅਤੇ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਵਲੋਂ ਉਲੀਕੇ ਸੰਘਰਸ਼ ਤਹਿਤ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਜੋ ਨੋਟੀਫਿਕੇਸ਼ਨ ਪੱਤਰ ਅਧੂਰਾ ਬਿਨਾਂ ਡਿਟੇਲਾਂ ਤੋਂ ਕਾਹਲੀ- ਕਾਹਲੀ ਵਿੱਚ ਗੁਜਰਾਤ ਚੋਣਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਦੇ ਵਿਰੁੱਧ ਐੱਨਪੀਐੱਸ ਸਕੀਮ ਅਧੀਨ ਕਵਰ ਹੁੰਦੇ ਜੁਝਾਰੂ ਮੁਲਾਜ਼ਮ ਸਾਥੀਆਂ ਨੇ ਗੇਟ ਰੈਲੀ ਪਟਿਆਲਾ ਵਿਖੇ ਕਰਕੇ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫਾੜ ਕੇ ਅੱਗਨੀ ਭੇਂਟ ਵੀ ਕੀਤੀਆਂ ਅਤੇ ਆਈਟੀਆਈਜ਼ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਮੁਖ ਸਿੰਘ ਤੇ ਸੰਸਥਾ ਦੇ ਲੋਕਲ ਯੂਨਿਟ ਦੇ ਪ੍ਰਧਾਨ ਵਿਨੇ ਕੁਮਾਰ ਸਮੇਤ ਸਮੂਹ ਐਨਪੀਐਸ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਕਿ ਇਸ ਨੋਟੀਫਿਕੇਸ਼ਨ ਨੂੰ ਦੁਬਾਰਾ ਸੋਧ ਕੇ ਇਸ ਵਿੱਚ ਮੁਲਾਜ਼ਮਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਤੇ ਡਿਟੇਲਾਂ ਸਮੇਤ ਛੱਤੀਸਗੜ੍ਹ ਸੂਬੇ ਵਾਂਗ ਜਲਦੀ ਤੋਂ ਜਲਦੀ ਜਾਰੀ ਕਰੇ। ਪੰਜਾਬ ਸਰਕਾਰ ਚੋਣਾਂ ਦੌਰਾਨ ਮੁਲਾਜ਼ਮਾਂ ਤੇ ਪੰਜਾਬ ਦੀ ਨੌਜਵਾਨੀ ਤੇ ਜਨਤਾ ਨਾਲ ਕੀਤਾ ਪੱਕਾ ਵਾਅਦਾ ਅਪਣਾ ਪੂਰਾ ਜਲਦੀ ਕਰੇ। ਤਾਂ ਜੋ ਪੰਜਾਬ ਸੂਬੇ ਦੇ ਸਾਰੇ ਮੁਲਾਜ਼ਮਾਂ ਅਤੇ ਜਨਤਾ, ਨਵੇਂ ਨੌਜਵਾਨਾਂ ਦੇ ਵੀ ਪੁਰਾਣੀ ਪੈਨਸ਼ਨ ਦੀ ਬਹਾਲੀ ਵੱਡੀ ਮੰਗ ਸਬੰਧੀ ਸਾਰੇ ਉਹਨਾਂ ਦੇ ਭਰਮ ਭੁਲੇਖੇ ਦੂਰ ਹੋ ਸਕਣ

[wpadcenter_ad id='4448' align='none']