ਪਟਿਆਲਾ (ਮਾਲਕ ਸਿੰਘ ਘੁੰਮਣ ): ਸਿੱਖਿਆ ਖੇਤਰ ਦਾ ਮਾਣ ਸਿੱਖਿਆ ਸੰਸਥਾ ਪੀ.ਪੀ.ਐਸ ਨਾਭਾ ਦਾ 62ਵਾਂ ਸਥਾਪਨਾ ਦਿਵਸ ਯਾਦਗਾਰੀ ਹੋ ਨਿੱਬੜਿਆ। ਮੁੱਖ ਸਮਾਗਮ ਅੱਜ ਸਕੂਲ ਦੇ ਮੇਨ ਗਰਾਊਂਡ ਵਿਖੇ ਹੋਇਆ ਜਿਸ ‘ਚ ਮੁੱਖ ਮਹਿਮਾਨ ਦੇ ਰੂਪ ‘ਚ ਮਾਣਯੋਗ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਵਿਦਿਆਰਥੀਆਂ ਨੇ ਸ਼ਾਨਦਾਰ ਪਰੇਡ ਨਾਲ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ। ਘੋੜ ਸਵਾਰੀ, ਐਰੋਬਿਕਸ ਅਤੇ ਬੈਂਡ ਡਿਸਪਲੇ ਦਾ ਵੀ ਆਏ ਹੋਏ ਮਹਿਮਾਨਾਂ ਨੇ ਖੂਬ ਆਨੰਦ ਮਾਣਿਆ। ਸਕੂਲ ਹੈਡਮਾਸਟਰ ਡਾ. ਡੀਸੀ ਸ਼ਰਮਾ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕਰਦੇ ਹੋਏ ਆਏ ਹੋਏ ਮਹਿਮਾਨਾਂ ਨੂੰ ਸਕੂਲ ਅਤੇ ਵਿਦਿਆਰਥੀਆਂ ਦੀਆਂ ਪ੍ਰਰਾਪਤੀਆਂ ਤੋਂ ਜਾਣੂ ਕਰਵਾਇਆ।
ਸਮਾਗਮ ਦੌਰਾਨ ਸਕੂਲ ਦੇ ਬੈਚ 1969 ਦੇ ਪੁਰਾਣੇ ਵਿਦਿਆਰਥੀ ਸੁਮਨ ਕਾਂਤ ਮੁੰਜ਼ਾਲ (ਐਸ-165) ਨੂੰ ਰੋਲ ਆਫ਼ ਆਨਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਰੀਤਮ ਸਿੰਘ ਗਿੱਲ ਨੂੰ ਲਾਈਫ਼ਟਾਈਮ ਅਚੀਵਮੈਂਟ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੀਆਂ ਉਪਲੱਬਧੀਆਂ ਬਦਲੇ ਸਰਟੀਫਿਕੇਟ ਅਤੇ ਟਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ। ਸਾਲ 2020 ਦੀ ਕੌਕ ਹਾਊਸ ਟਰਾਫ਼ੀ ਜਮਨਾ ਹਾਊਸ ਦੇ ਨਾਂ ਰਹੀ। ਮੁੱਖ ਮਹਿਮਾਨ ਨੇ ਪੀਪੀਐੱਸ ਦੁਆਰਾ ਪੇਸ਼ ਕੀਤੇ ਪੋ੍ਗਰਾਮ ਲਈ ਵਿਦਿਆਰਥੀਆਂ ਅਤੇ ਸਟਾਫ਼ ਦੀ ਖੂਬ ਪ੍ਰਸ਼ੰਸਾ ਕੀਤੀ। ਉਨਾਂ੍ਹ ਕਿਹਾ ਕਿ ਵਿਦਿਆਰਥੀਆਂ ਨੂੰ ਪੀਪੀਐਸ ਨਾਭਾ ਵਰਗੇ ਸਕੂਲਾਂ ਵਿੱਚ ਪੜ੍ਹ ਕੇ ਮਿਹਨਤ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ।