T20 World Cup Final
IPL ਤੋਂ ਬਾਅਦ ਹੁਣ T20 ਵਿਸ਼ਵ ਕੱਪ ਦਾ ਖੁਮਾਰ ਕ੍ਰਿਕਟ ਪ੍ਰੇਮੀਆਂ ਨੂੰ ਚੜ੍ਹਨਾ ਸ਼ੁਰੂ ਹੋ ਗਿਆ ਹੈ। ਇਹ ਖੁਮਾਰ ਦੇਸ ਤੱਕ ਹੀ ਸੀਮਤ ਨਹੀਂ ਬਲਕਿ ਪੂਰੀ ਦੁਨੀਆਂ ਵਿਚ ਫੈਲਿਆ ਹੋਇਆ ਹੈ। ਹਰ ਕੋਈ ਆਪਣੇ ਦੇਸ ਦੀ ਟੀਮ ਦੀ ਪ੍ਰਸੰਸਾ ਕਰ ਰਿਹਾ ਹੈ ਆਪੋ ਆਪਣੀਆਂ ਭਵਿੱਖਬਾਣੀਆਂ ਕਰ ਰਿਹਾ ਹੈ। ਅਜਿਹੇ ਵਿਚ ਇਕ ਭਵਿੱਖਬਾਣੀ ਇੰਗਲੈਂਡ ਦੇ ਪੂਰਵ ਬੱਲੇਬਾਜ਼ ਪਾੱਲ ਕਲਿੰਗਵੁੱਡ ਨੇ ਵੀ ਕਰ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਭਾਰਤ ਇਸ ਵਾਰ ਫਾਈਨਲ ਨਹੀਂ ਖੇਡੇਗਾ, ਇਸ ਦੇ ਨਾਲ ਹੀ ਉਸ ਨੇ ਦੋ ਹੋਰ ਟੀਮਾਂ ਦਾ ਨਾਮ ਲਿਆ। ਆਓ ਤੁਹਾਨੂੰ ਪੂਰੀ ਗੱਲ ਤੋਂ ਜਾਣੂ ਕਰਵਾਈਏ –
ਸਟਾਰ ਸਪੋਰਟਸ ਉੱਤੇ ਪੂਰਵ ਖਿਡਾਰੀਆਂ ਦੀ ਆਪਸੀ ਗੱਲਬਾਤ ਦੌਰਾਨ ਜਦ ਸਭਨਾ ਨੂੰ ਫਾਈਨਲ ਦੀਆਂ ਟੀਮਾਂ ਬਾਰੇ ਰਾਇ ਦੇਣ ਲਈ ਕਿਹਾ ਗਿਆ ਤਾਂ ਇੰਗਲੈਂਡ ਦੇ ਖਿਡਾਰੀ ਕਲਿੰਗਵੁੱਡ ਨੇ ਪਹਿਲਾਂ ਨਾਮ ਆਪਣੀ ਟੀਮ ਇੰਗਲੈਂਡ ਦਾ ਲਿਆ। ਇਸ ਦੇ ਨਾਲ ਹੀ ਉਹਨਾਂ ਨੇ ਵਿਸ਼ਵ ਕੱਪ ਦੀਆਂ ਵੱਡੀਆਂ ਦਾਅਵੇਦਾਰ ਮੰਨੀਆਂ ਜਾਂਦੀਆਂ ਟੀਮਾਂ ਭਾਰਤ, ਪਾਕਿਸਤਾਨ, ਆਸਟ੍ਰੇਲੀਆ ਤੇ ਸਾਊਥ ਅਫਰੀਕਾ ਨੂੰ ਛੱਡ ਦਿੱਤਾ ਤੇ ਕਿਹਾ ਕਿ ਇਸ ਵਾਰ ਮੇਜ਼ਬਾਨ ਟੀਮ ਫਾਈਨਲ ਖੇਡੇਗੀ। ਇੱਥੇ ਮੇਜ਼ਬਾਨ ਤੋਂ ਉਹਨਾਂ ਦੀ ਮੁਰਾਦ ਵੈਸਟ ਇੰਡੀਜ਼ ਤੋਂ ਹੈ। ਤੁਹਾਨੂੰ ਦੱਸ ਦੇਈਏ ਕਿ ਟੀ20 ਵਿਸ਼ਵ ਕੱਪ ਦੀ ਮੇਜ਼ਬਾਨੀ ਇਸ ਵਾਰ ਵੈਸਟ ਇੰਡੀਜ਼ ਤੇ ਅਮਰੀਕਾ ਸਾਂਝੇ ਰੂਪ ਵਿਚ ਕਰ ਰਹੇ ਹਨ।
ਇਸ ਵਾਰ ਭਾਰਤੀ ਕ੍ਰਿਕਟ ਟੀਮ ਨੂੰ ਟੀ20 ਵਿਸ਼ਵ ਕੱਪ ਦੀ ਵੱਡੀ ਦਾਅਵੇਦਾਰ ਸਮਝਿਆ ਜਾ ਰਿਹਾ ਹੈ। ਬੇਸ਼ੱਕ ਕਲਿੰਗਵੁੱਡ ਨੇ ਭਾਰਤ ਦਾ ਨਾਮ ਨਹੀਂ ਲਿਆ ਪਰ ਇਕ ਦਿਨ ਪਹਿਲਾਂ ਹੀ ਇੰਗਲੈਂਡ ਦੇ ਖਿਡਾਰੀ ਇਓਨ ਮਾਰਗਨ ਨੇ ਭਾਰਤੀ ਟੀਮ ਦੀ ਤਾਰੀਫ਼ ਕੀਤੀ ਹੈ। ਉਹਨਾਂ ਕਿਹਾ ਕਿ ਰੋਹਿਤ ਸ਼ਰਮਾ ਦੀ ਟੀਮ ਅਜਿਹੀ ਹੈ ਕਿ ਕਿਸੇ ਵੀ ਵਿਰੋਧੀ ਨੂੰ ਆਸਾਨੀ ਨਾਲ ਹਰਾ ਸਕਦੀ ਹੈ। ਵਿਰਾਟ ਕੋਹਲੀ ਤੇ ਰੋਹਿਤ ਦੀ ਜੋੜੀ ਬਹੁਤ ਅਹਿਮ ਹੈ।
READ ALSO : ਨੁੱਕੜ ਨਾਟਕ ਰਾਹੀਂ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਕੀਤਾ ਜਾਗਰੂਕ
ਸਾਬਕਾ ਵੈਸਟ ਇੰਡੀਜ਼ ਖਿਡਾਰੀ ਤੇ ਕਪਤਾਨ ਬ੍ਰੈਨ ਲਾਰਾ ਵੀ ਸਟਾਰ ਸਪੋਰਟਸ ਦੀ ਗੱਲਬਾਤ ਵਿਚ ਸ਼ਾਮਿਲ ਸਨ। ਉਹਨਾਂ ਫਾਈਨਲ ਖੇਡਣ ਵਾਲੇ ਦੋ ਨਾਵਾਂ ਵਿਚੋਂ ਇੰਗਲੈਂਡ ਨੂੰ ਬਾਹਰ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਵਾਰ ਦਾ ਫਾਈਨਲ ਵੈਸਟ ਇੰਡੀਜ਼ ਅਤੇ ਭਾਰਤ ਦੇ ਵਿਚਕਾਰ ਖੇਡਿਆ ਜਾਵੇਗਾ।
T20 World Cup Final