Punjab Election Result 2024
ਅੱਜ ਲੋਕ ਸਭਾ ਚੋਣਾਂ ਦੇ ਫੈਸਲੇ ਦਾ ਦਿਨ ਹੈ। ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਪਹਿਲਾਂ ਬੈਲੇਟ ਪੇਪਰ ਦੀ ਗਿਣਤੀ ਹੋਈ, ਜਿਸ ਤੋਂ ਬਾਅਦ ਈਵੀਐੱਮ ਖੋਲ੍ਹੀ ਗਈ। ਆਓ ਤੁਹਾਨੂੰ ਦੱਸਦੇ ਹਾਂ ਕਿ ਸ਼ੁਰੂਆਤ ਰੁਝਾਨਾਂ ਵਿਚ ਕੌਣ ਅੱਗੇ ਤੇ ਕੌਣ ਪਿੱਛੇ ਚੱਲ ਰਿਹਾ ਹੈ।ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ ਲੀਡ ਕਰਦੀ ਨਜ਼ਰ ਆ ਰਹੀ ਹੈ।ਪੰਜਾਬ ਦੀਆਂ 13 ਸੀਟਾਂ ਵਿਚੋਂ ਕਾਂਗਰਸ 7 ਸੀਟਾਂ ਉਤੇ ਅੱਗੇ ਚੱਲ ਰਹੀ ਹੈ ਤੇ ਆਮ ਆਦਮੀ ਪਾਰਟੀ ਤਿੰਨ ਸੀਟਾਂ ਉਤੇ ਬੜਤ ਬਣਾਏ ਹੋਏ ਹੈ। ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਵੱਡੀ ਲੀਡ ਲੈਂਦੇ ਨਜ਼ਰ ਆ ਰਹੇ ਹਨ। ਬਠਿੰਡਾ ਵਿਚ ਸ਼੍ਰੋਮਣੀ ਅਕਾਲੀ ਦਲ ਅੱਗੇ ਚੱਲ ਰਹੀ ਹੈ।
-ਜਲੰਧਰ ਲੋਕ ਸਭਾ ਸੀਟ ਉਤੇ ਕਾਂਗਰਸ ਉਮੀਦਵਾਰ ਤੇ ਸਾਬਕਾ ਸੀ.ਐੱਮ. ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਹਨ। ਬੀਜੇਪੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਪਿੱਛੇ ਚੱਲ ਰਹੇ ਹਨ। ਇਸ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ, ਜਿਸ ਵਿੱਚ ਸ਼ਹਿਰ ਦੀਆਂ ਜਲੰਧਰ ਪੱਛਮੀ, ਉੱਤਰੀ, ਕੇਂਦਰੀ ਅਤੇ ਛਾਉਣੀ ਦੀਆਂ ਸੀਟਾਂ ਸ਼ਾਮਲ ਹਨ, ਜਦੋਂ ਕਿ ਦਿਹਾਤੀ ਹਲਕੇ ਵਿੱਚ ਕਰਤਾਰਪੁਰ, -ਆਦਮਪੁਰ, ਫਿਲੌਰ, ਸ਼ਾਹਕੋਟ ਅਤੇ ਨਕੋਦਰ ਹਲਕੇ ਸ਼ਾਮਲ ਹਨ।
-ਬਠਿੰਡਾ ਤੋਂ ਹਰਸਿਮਰਤ ਬਾਦਲ ਅੱਗੇ ਚੱਲ ਰਹੇ ਹਨ।
-ਲੁਧਿਆਣਾ ਤੋਂ ਪਹਿਲਾਂ ਬੀਜੇਪੀ ਦੇ ਉਮੀਦਵਾਰ ਰਵਨੀਤ ਬਿੱਟੂ ਅੱਗੇ ਚਲ ਰਹੇ ਸੀ ਪਰ ਹੁਣ ਜਿਵੇਂ ਜਿਵੇਂ ਰੁਝਾਨ ਅ੍ੱਗੇ ਵੱਧ ਰਹੇ ਹਨ, ਉਸ ਮੁਤਾਬਕ ਕਾਂਗਰਸ ਦੇ ਪੰਜਾਬ ਪੱਧਾਨ ਅਮਰਿੰਦਰ ਰਾਜਾ ਵੜਿੰਗ ਲੀਡ ਲੈਂਦੇ ਨਜ਼ਰ ਆ ਰਹੇ ਹਨ। ਆਪ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਪਿੱਛੇ ਚਲ ਰਹੇ ਹਨ।ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਅੱਗੇ ਚਲ ਰਹੇ ਹਨ। ਬੀਜੇਪੀ ਦੇ ਉਮੀਦਵਾਰ ਮਨਜੀਤ ਸਿੰਘ ਮੰਨਾ ਪਿੱਛੇ ਚਲ ਰਹੇ ਹਨ।
-ਗੁਰਦਾਸਪੁਰ ਹਲਕੇ ਤੋਂ ਕਾਂਗਰਸ ਦੇ ਸੁਖਜਿੰਦਰ ਰੰਧਾਵਾ ਲੀਡ ਲੈਂਦੇ ਨਜ਼ਰ ਆ ਰਹੇ ਹਨ। ਬੀਜੇਪੀ ਦੇ ਦਿਨੇਸ਼ ਬੱਬੂ ਪਿੱਛੇ ਚੱਲ ਰਹੇ ਹਨ।
Punjab Election Result 2024