ਜਿੱਤ ਤੋਂ ਬਾਅਦ ਸਰਬਜੀਤ ਖ਼ਾਲਸਾ ਦਾ ਫਰੀਦਕੋਟ ਹਲਕੇ ਤੋਂ ਪਹਿਲਾ ਬਿਆਨ ਕਿਹਾ-ਬੇਅਦਬੀ ਦਾ ਇਨਸਾਫ਼ ਤੇ ਦੋਸ਼ੀਆਂ ਨੂੰ ਸਜ਼ਾ ਹੋਵੇਗਾ ਮੁੱਖ ਮੁੱਦਾ

Sarbjeet Singh Khalsa

Sarbjeet Singh Khalsa

ਲੋਕ ਸਭਾ ਹਲਕਾ ਫਰੀਦਕੋਟ ’ਚ ਮੁੱਖ ਮੁਕਾਬਲਾ ਕਰਮਜੀਤ ਸਿੰਘ ਅਨਮੋਲ ਅਤੇ ਹੰਸ ਰਾਜ ਹੰਸ ਵਿਚਾਲੇ ਮੰਨਿਆ ਜਾ ਰਿਹਾ ਸੀ, ਪਰ ਚੋਣ ਨਤੀਜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਸਿੰਘ ਖ਼ਾਲਸਾ ਵੱਡੇ ਅੰਤਰ ਨਾਲ ਜਿੱਤ ਹਾਸਲ ਕਰ ਰਹੇ ਹਨ। ਪਹਿਲਾਂ ਕਰਮਜੀਤ ਅਨਮੋਲ ਨੂੰ ਇਸ ਸੀਟ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਕਿਉਂਕਿ ਜਿੱਥੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਖਾਸ ਦੋਸਤ ਹਨ ਉੱਥੇ ਹੀ ਗਾਇਕ ਅਤੇ ਅਦਾਕਾਰ ਹੋਣ ਕਾਰਨ ਲੋਕਾਂ ’ਚ ਜਾਣਿਆ-ਪਹਿਚਾਣਿਆ ਚਿਹਰਾ ਵੀ ਹਨ।

ਜਿੱਤ ਤੋਂ ਬਾਅਦ ਸਰਬਜੀਤ ਸਿੰਘ ਖ਼ਾਲਸਾ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ ਚ ਓਹਨਾ ਨੇ ਪਹਿਲਾ ਤਾ ਫਰੀਦਕੋਟ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕੇ ਫਰੀਦਕੋਟ ਦੇ ਲੋਕਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਹੈ , ਉਹਨਾਂ ਨੇ ਕਿਹਾ ਮੈਂ ਪਹਿਲਾ ਪਾਰਟੀ ਵਲੋਂ ਲੜਿਆ ਸੀ ਹਾਰਾ ਸੀ ਪਰ ਹੁਣ ਆਜ਼ਾਦ ਚੋਣ ਲੜਿਆ ਤਾਂ ਲੋਕਾਂ ਨੇ ਪਿਆਰ ਦਿੱਤਾ , ਕਿਹਾ ਮੇਰੇ ਲਈ ਬੇਅਦਬੀ ਦਾ ਇਨਸਾਫ਼ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਮੁੱਖ ਮੁੱਦੇ ਹੋਣਗੇ

ਜਦਕਿ ਹੰਸ ਰਾਜ ਹੰਸ ਨੂੰ ਲਗਾਤਾਰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਨਤੀਜਾ ਇਹ ਰਿਹਾ ਕਿ ਉਹ ਇਸ ਦੌੜ ’ਚੋਂ ਲਗਭਗ ਬਾਹਰ ਹੀ ਹੋ ਗਏ। ਸਰਬਜੀਤ ਸਿੰਘ ਖ਼ਾਲਸਾ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਪਿਤਾ ਬੇਅੰਤ ਸਿੰਘ ਸੀ, ਜੋ ਕਿ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ’ਚ ਸ਼ਾਮਲ ਸੀ।

ALSO READ : ਡਿਪਟੀ ਕਮਿਸ਼ਨਰ ਵੱਲੋਂ ਅੱਗ ਲੱਗਣ ਦੀਆਂ ਘਟਨਾਵਾਂ ਦੀ ਰੋਕਥਾਮ ਲਈ 10 ਦਿਨਾਂ ‘ਚ ਫਾਇਰ ਸੇਫਟੀ ਆਡਿਟ ਦੇ ਹੁਕਮ ਜਾਰੀ

ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਲਗਾਤਾਰ ਔਕੜਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ, ਅੰਮ੍ਰਿਤਸਰ ਅਤੇ ਬਹੁਜਨ ਸਮਾਜ ਪਾਰਟੀ ਵਲੋਂ ਵੀ ਚੋਣ ਲੜ ਚੁੱਕੇ ਹਨ।

Sarbjeet Singh Khalsa

[wpadcenter_ad id='4448' align='none']