8 ਅਪ੍ਰੈਲ ਤੱਕ 12 ਸੂਬਿਆਂ ‘ਚ ਹੋ ਸਕਦੀ ਹੈ ਬਾਰਿਸ਼,ਜਾਣੋ ਮੌਸਮ ਦੀ ਪੂਰੀ ਜਾਣਕਾਰੀ !

Know complete weather information ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ ‘ਚ ਮੌਸਮ ਇੱਕ ਵਾਰ ਫਿਰ ਖਰਾਬ ਹੋ ਸਕਦਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ 8 ਅਪ੍ਰੈਲ ਤੱਕ ਦੇਸ਼ ਦੇ 12 ਸੂਬਿਆਂ ਵਿੱਚ ਮੀਂਹ ਤੇ ਹਨੇਰੀ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਦੱਸਿਆ ਗਿਆ ਹੈ ਕਿ ਪਹਾੜੀ ਸੂਬਿਆਂ ‘ਚ ਬਰਫਬਾਰੀ ਹੋ ਸਕਦੀ ਹੈ। ਇਹ ਸਭ ਸਰਗਰਮ ਵੈਸਟਰਨ ਡਿਸਟਰਬੈਂਸ ਕਾਰਨ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਤਾਪਮਾਨ ਵੀ ਵਧੇਗਾ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੂਰਬੀ ਰਾਜ ਅਸਾਮ, ਮੇਘਾਲਿਆ, ਮਣੀਪੁਰ ਵਿੱਚ ਬਰਫ਼ਬਾਰੀ ਦੇ ਨਾਲ-ਨਾਲ ਮੀਂਹ ਵੀ ਪੈ ਸਕਦਾ ਹੈ। ਅਰੁਣਾਚਲ ਪ੍ਰਦੇਸ਼ ਦਾ ਘੱਟੋ-ਘੱਟ ਤਾਪਮਾਨ 22 ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ ਹੈ।Know complete weather information

also read : ਦੇਸ਼ ਚ ਫਿਰ ਕੋਰੋਨਾ ਨੇ ਪਸਾਰੇ ਆਪਣੇ ਪੈਰ ,ਪਿਛਲੇ 24 ਘੰਟਿਆਂ ‘ਚ ਕੋਵਿਡ ਦੇ 3038 ਨਵੇਂ ਮਾਮਲੇ

ਇਸੇ ਤਰ੍ਹਾਂ ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਹੀਟ ਵੇਵ ਦੀ ਪ੍ਰਕ੍ਰਿਆ ਵੱਧ ਰਹੀ ਹੈ। ਹਰਿਆਣਾ ਦਾ ਘੱਟੋ-ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਹਰਿਆਣਾ ਵਿੱਚ ਵੀ ਹਵਾ ਦਾ ਰੁਖ ਵੱਧ ਰਿਹਾ ਹੈ। ਬਦਲਦੇ ਮੌਸਮ ਕਾਰਨ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਵੈਸਟਰਨ ਡਿਸਟਰਬੈਂਸ ਦਾ ਅਸਰ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਕਿਹਾ ਗਿਆ ਹੈ ਕਿ ਇੱਕ-ਦੋ ਦਿਨਾਂ ਵਿੱਚ ਇੱਥੇ ਬੱਦਲ ਛਾਏ ਰਹਿਣਗੇ। ਨਾਲ ਹੀ ਤੇਜ਼ ਹਵਾਵਾਂ ਵੀ ਚੱਲਣਗੀਆਂ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਗਰਜ ਤੇ ਬਿਜਲੀ ਦੇ ਨਾਲ-ਨਾਲ ਹਲਕੀ ਬਾਰਿਸ਼ ਹੋ ਸਕਦੀ ਹੈ।

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ, ਮਿਜ਼ੋਰਮ, ਤ੍ਰਿਪੁਰਾ, ਉੜੀਸਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਪਾਂਡੀਚੇਰੀ ਦੇ ਨਾਲ-ਨਾਲ ਕਰਨਾਟਕ ‘ਚ ਵੀ ਮੀਂਹ ਪੈ ਸਕਦਾ ਹੈ।Know complete weather information

[wpadcenter_ad id='4448' align='none']