ਰਾਜਾ ਵੜਿੰਗ ਨੇ ਦਿੱਤਾ ਅਸਤੀਫਾ

Raja Waring resigned

Raja Waring resigned

ਲੁਧਿਆਣਾ ਤੋਂ ਲੋਕ ਸਭਾ ਚੋਣ ਜਿੱਤ ਚੁੱਕੇ ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਗਿੱਦੜਬਾਹਾ ਤੋਂ ਆਪਣੀ ਵਿਧਾਇਕੀ ਛੱਡ ਦਿੱਤੀ ਹੈ। ਦਰਅਸਲ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਵਾਰ ਲੁਧਿਆਣਾ ਤੋਂ ਕਾਂਗਰਸ ਦੀ ਟਿਕਟ ਉਤੇ ਲੋਕ ਸਭਾ ਚੋਣ ਜਿੱਤੀ ਹੈ।

ਉਨ੍ਹਾਂ ਨੇ ਭਾਜਪਾ ਦੇ ਰਵਨੀਤ ਬਿੱਟੂ ਨੂੰ ਇਕ ਕਰੀਬੀ ਮੁਕਾਬਲੇ ਵਿਚ ਮਾਤ ਦਿੱਤੀ। ਉਨ੍ਹਾਂ ਨੂੰ ਵਿਧਾਇਕੀ ਅਤੇ MP ਦੋਵਾਂ ਚੋਂ ਇਕ ਦੀ ਚੋਣ ਕਰਨੀ ਸੀ ਜਿਸ ਵਿਚ ਰਾਜਾ ਵੜਿੰਗ ਨੇ MP ਅਹੁਦੇ ਨੂੰ ਚੁਣਿਆ।Raja Waring resigned

also read :- ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਵਿਚ ਰਵਨੀਤ ਬਿੱਟੂ!

ਇਸ ਤੋਂ ਪਹਿਲਾਂ ਸੁਖਜਿੰਦਰ ਰੰਧਾਵਾ ਨੇ ਵੀ ਅੱਜ ਡੇਰਾ ਬਾਬਾ ਨਾਨਕ ਤੋਂ ਵਿਧਾਇਕੀ ਛੱਡ ਦਿੱਤੀ ਸੀ। ਉਨ੍ਹਾਂ ਨੇ ਕਾਂਗਰਸ ਦੀ ਟਿਕਟ ਤੋਂ ਗੁਰਦਾਸਪੁਰ ਲੋਕ ਸਭਾ ਚੋਣ ਜਿੱਤੀ ਹੈ। ਹੁਣ ਸਿਰਫ ਸੰਗਰੂਰ ਤੋਂ AAP ਦੇ ਗੁਰਮੀਤ ਸਿੰਘ ਮੀਤ ਹੇਅਰ ਬਾਕੀ ਰਹਿ ਗਏ ਹਨ। ਮੀਤ ਹੇਅਰ ਇਸ ਸਮੇਂ ਵਿਧਾਇਕ ਅਤੇ ਸੰਸਦ ਮੈਂਬਰ ਦੋਵੇਂ ਹਨ। ਮੀਤ ਹੇਅਰ ਬਰਨਾਲਾ ਤੋਂ ਪਹਿਲਾਂ ਹੀ ਵਿਧਾਇਕ ਹਨ ਅਤੇ ਹੁਣ ਉਹ ਸੰਗਰੂਰ ਤੋਂ MP ਵੀ ਬਣ ਚੁੱਕੇ ਹਨ।Raja Waring resigned

[wpadcenter_ad id='4448' align='none']