ਸਾਹਿਬਜ਼ਾਦਾ ਅਜੀਤ ਸਿੰਘ ਨਗਰ, 21 ਜੂਨ, 2024:
ਦੇਸ਼ ਦੇ 10ਵੇਂ ਕੌਮਾਂਤਰੀ ਯੋਗ ਦਿਵਸ ਮੌਕੇ ਪੰਜਾਬ ਆਯੂਰਵੈਦਿਕ ਤੇ ਯੂਨਾਨੀ ਵਿਭਾਗ ਪੰਜਾਬ ਵੱਲੋਂ ਸੀ ਡੈਕ, ਸਨਅਤੀ ਏਰੀਆ ਮੋਹਾਲੀ ਅਤੇ ਏਅਰ ਫ਼ੋਰਸ ਸਟੇਸ਼ਨ, ਹਾਈ ਗਰਾਊਂਡਜ਼, ਦਿਆਲਪੁਰਾ ਸੋਢੀਆਂ ਮੋਹਾਲੀ ਵਿਖੇ ਯੋਗ ਕੈਂਪ ਲਾਏ ਗਏ, ਜਿਸ ਦੌਰਾਨ ਕ੍ਰਮਵਾਰ 355 ਅਤੇ 272 ਲੋਕਾਂ ਨੇ ਸ਼ਮੂਲੀਅਤ ਕੀਤੀ।
ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫਫ਼ਸਰ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਸੀ ਡੈਕ ਮੋਹਾਲੀ ਵਿਖੇ ਸੀ ਡੈਕ, ਬ੍ਰਹਮ ਕੁਮਾਰੀ ਮਿਸਸ਼ਨ ਅਤੇ ਰਤਨ ਕਾਲਜ ਆਫਫ਼ ਆਯੂਰਵੈਦਿਕ ਦੀ ਸ਼ਮੂਲੀਅਤ ਨਾਲ ਸਾਂਝੇ ਤੌਰ ’ਤੇ ਕੌਮਾਂਤਰੀ ਯੋਗ ਦਿਵਸ ਮਨਾਇਆ ਗਿਆ।
ਇਸ ਸਮਾਗਮ ’ਚ ਸ਼ਾਮਿਲ ਹੋਏ ਪੰਜਾਬ ਆਯੂਰਵੈਦਾ ਵਿਭਾਗ ਦੇ ਡਾਇਰੈਕਟਰ ਡਾ. ਰਵੀ ਡੂਮਰਾ ਅਤੇ ਪੰਜਾਬ ਆਯੂਰਵੈਦਿਕ ਤੇ ਯੂਨਾਨੀ ਸਿਸਟਮ ਬੋਰਡ ਦੇ ਰਜਿਸਟ੍ਰਾਰ ਡਾ. ਸੰਜੀਵ ਗੋਇਲ ਵੱਲੋਂ ਸਮੂਹ ਭਾਗੀਦਾਰਾਂ ਨੂੰ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਯੋਗ ਨੂੰ ਹਰ ਦਿਨ ਆਪਣੇ ਜੀਵਨ ਦਾ ਹਿੱਸਾ ਬਣਾਉਣ ਲਈ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਯੋਗ ਕਿਰਿਆਵਾਂ ਮਨੁੱਖ ਨੂੰ ਅੰਦਰੂਨੀ ਊਰਜਾ ਨਾਲ ਨਿਰੋਗ ਕਾਇਆ ਪ੍ਰਦਾਨ ਕਰਦੀਆਂ ਹਨ, ਜਿਸ ਨਾਲ ਪੁਰਾਣੇ ਤੋਂ ਪੁਰਾਣੇ ਰੋਗ ਵੀ ਠੀਕ ਹੁੰਦੇ ਦੇਖੇ ਗਏ ਹਨ।
ਉਨ੍ਹਾਂ ਕਿਹਾ ਕਿ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾ ਕੇ ਅਸੀਂ ਸਿਹਤਮੰਦ ਸੂਬੇ ਦੇ ਨਾਲ ਨਾਲ ਸਿਹਤਮੰਦ ਰਾਸ਼ਟਰ ਦੇ ਨਿਰਮਾਣ ’ਚ ਭਰਪੂਰ ਯੋਗਦਾਨ ਦੇ ਸਕਦੇ ਹਾਂ। ਉੁਨ੍ਹਾਂ ਦੱਸਿਆ ਕਿ ਮੋਹਾਲੀ ਜ਼ਿਲ੍ਹੇ ’ਚ ਵਿਭਾਗ ਦੇ ਪੰਜ ਵੈੱਲਨੈੱਸ ਸੈਂਟਰਾਂ ’ਚ ਪੰਜ-ਪੰਜ ਮਹਿਲਾ ਤੇ ਪੁਰਸ਼ ਯੋਗਾ ਇੰਸਟ੍ਰੱਕਟਰ ਤਾਇਨਾਤ ਹਨ ਜੋ ਕਿ ਲੋਕਾਂ ਨੂੰ ਸਿਹਤਮੰਦ ਜੀਵਨ ਨਾਲ ਜੋੜ ਰਹੇ ਹਨ।
ਇਸ ਮੌਕੇ ਸੀ ਡੈਕ ਦੇ ਡਾਇਰੈਕਟਰ ਕਮ ਸੈਂਟਰ ਹੈੱਡ ਵੀ ਕੇ ਸ਼ਰਮਾ, ਪ੍ਰਸ਼ਾਸਨਿਕ ਮੁਖੀ ਕੁਲਦੀਪ ਦਿਵੇਦੀ, ਮੈਨੇਜਰ ਪ੍ਰਸ਼ਾਸਨ ਦਲਜੀਤ ਜੌਲੀ ਅਤੇ ਜ਼ਿਲ੍ਹਾ ਟੀਕਾਕਰਣ ਅਫਫ਼ਸਰ ਡਾ. ਗਿਰਿਸ਼ ਡੋਗਰਾ ਵੀ ਮੌਜੂਦ ਸਨ।
ਇਸ ਤੋਂ ਇਲਾਵਾ ਆਯੂਰਵੈਦਾ ਵਿਭਾਗ ਵੱਲੋਂ ਏਅਰ ਫ਼ੋਰਸ ਸਟੇਸ਼ਨ, ਹਾਈ ਗਰਾਊਂਡਜ਼, ਦਿਆਲਪੁਰ ਸੋਢੀਆਂ ਵਿਖੇ ਏਅਰ ਫ਼ੋਰਸ ਜੁਆਨਾਂ ਲਈ ਵਿਸ਼ੇਸ਼ ਯੋਗ ਕੈਂਪ ਲਾਇਆ ਗਿਆ, ਜਿਸ ਦੌਰਾਨ ਆਯੂਰਵੈਦਿਕ ਮੈਡੀਕਲ ਅਫ਼ਸਰ ਡਾ. ਨਵਦੀਪ ਭੱਟੀ ਅਤੇ ਡਾ. ਜਪਨੀਤ ਸ਼ਰਮਾ ਵੱਲੋਂ 272 ਭਾਗੀਦਾਰਾਂ ਨੂੰ ਕੌਮਾਂਤਰੀ ਯੋਗ ਦਿਵਸ ਦੇ ਪ੍ਰੋਟੋਕਾਲ ਮੁਤਾਬਕ ਇੱਕ ਘੰਟੇ ਲਈ ਯੋਗ ਕਿਰਿਆਵਾਂ ਕਰਵਾਈਆਂ ਗਈਆਂ।
ਆਯੂਰਵੈਦਿਕ ਵਿਭਾਗ ਵੱਲੋਂ ਸੀ ਡੈਕ ਮੋਹਾਲੀ ਅਤੇ ਏਅਰ ਫ਼ੋਰਸ ਸਟੇਸ਼ਨ ਹਾਈ ਗਰਾਊਂਡਜ਼ ਵਿਖੇ ਕੌਮਾਂਤਰੀ ਯੋਗ ਦਿਵਸ ਸਮਾਗਮ ਕੀਤੇ ਗਏ
[wpadcenter_ad id='4448' align='none']