This year also an annual fair was held ਅੱਜ ਅੰਮ੍ਰਿਤਸਰ ਦੇ ਇਲਾਕਾ ਸੁਲਤਾਨਵਿੰਡ ਗੁਰਦੁਆਰਾ ਭਾਈ ਮੰਜ ਸਿੰਘ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਲਾਨਾ ਮੇਲਾ ਕਰਵਾਇਆ ਗਿਆ ਇਹ ਮੇਲਾ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲਿਆਂ ਦੇ ਸਹਿਯੋਗ ਨਾਲ ਮਾਨਿਆ ਗਿਆ ਇਸ ਮੇਲੇ ਵਿੱਚ ਪੰਜਾਬ ਦੇ ਵੱਖ ਕੋਨੇ ਵਿਚੋਂ ਪਹਿਲਵਾਨਾਂ ਨੇ ਹਿੰਸਾ ਲਿਆ ਅਤੇ ਕੁਸ਼ਤੀ ਮੁਕਾਬਲੇ ਵੀ ਕਰਵਾਏ ਗਏ
ਇਸ ਮੇਲੇ ਵਿੱਚ ਕਮਿਸ਼ਨਰੇਟ ਪੁਲਿਸ ਅਮ੍ਰਿਤਸਰ ਦੀ ਟ੍ਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ। ਇਸ ਟੀਮ ਵੱਲੋ ਟਰੈਫਿਕ ਨਿਯਮਾਂ ਨੂੰ ਦਰਸਾਉਂਦੇ ਬੈਨਰਾ ਰਾਹੀਂ ਅਤੇ ਸਟੈਂਡ ਰਾਹੀਂ ਆਮ ਪਬਲਿਕ ਅਤੇ ਹਾਜ਼ਰੀਨ ਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸੈੱਲ ਦੇ ਇੰਚਾਰਜ ਸਬ-ਇੰਸਪੈਕਟਰ ਦਲਜੀਤ ਸਿੰਘ ਜੋ ਕੇ ਇੱਕ ਉੱਘੇ ਸਮਾਜ ਸੇਵੀ ਵੀ ਹਨ ਅਤੇ ਸ਼ਹਿਰ ਦੀ ਇਕ ਨਾਮਵਰ ਸ਼ਖਸ਼ੀਅਤ ਹਨ, ਵਲੋਂ ਭਾਗ ਲੈਣ ਅਤੇ ਵੇਖਣ ਆਏ ਹੋਏ ਲੋਕਾਂ ਨੂੰ ਆਪਣੇ ਵਿਲੱਖਣ ਅੰਦਾਜ਼ ਵਿਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਗਈ ।This year also an annual fair was held
also read : ਅੰਮ੍ਰਿਤਪਾਲ ਦੇ ਵਕੀਲ ਨੂੰ ਹਾਈਕੋਰਟ ਦੀ ਝਾੜ, NSA ਲੱਗਿਐ, ਕਿਸ ਅਧਾਰ ‘ਤੇ ਪਟੀਸ਼ਨਾਂ ਪਾ…
ਮੌਕੇ ਤੇ ਮੌਜੂਦ ਲੋਕਾਂ ਨੇ ਟਰੈਫਿਕ ਪੁਲੀਸ ਦੇ ਅਜਿਹੇ ਜਰੀਏ ਰਾਹੀਂ ਨਿਯਮਾਂ ਦੀ ਪਾਲਣਾ ਦਾ ਸੰਦੇਸ਼ ਦੇਣ ਦੇ ਤਰੀਕੇ ਨੂੰ ਬਹੁਤ ਪਸੰਦ ਕੀਤਾ ਅਤੇ ਓਹਨਾ ਨੇ ਟਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਨਾਲ ਸੇਲਫੀਆ ਵੀ ਖਿਚਵਾਈਆਂ। ਸ਼੍ਰੀ ਪਰਮਿੰਦਰ ਸਿੰਘ ਭੰਡਾਲ, ਡੀ ਸੀ ਪੀ ਲਾਅ ਅਤੇ ਆਰਡਰ ਵੱਲੋ ਵੀ ਸਬ ਇੰਸਪੈਕਟਰ ਦਲਜੀਤ ਸਿੰਘ ਦੇ ਇਸ ਖਾਸ ਉਪਰਾਲੇ ਦੀ ਬਹੁਤ ਸਲਾਂਘਾ ਕੀਤੀ ਅਤੇ ਪਿੱਠ ਥਾਪੜੀ, ਅਤੇ ਅਜਿਹੇ ਵਿਸ਼ੇਸ਼ ਉਪਰਾਲਿਆ ਨਾਲ ਪਬਲਿਕ ਨੂ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਦੇ ਰਹਿਣ ਲਈ ਪ੍ਰੇਰਿਤ ਕਿੱਤਾ । ਇਸ ਮੌਕੇ ਵਿਧਾਇਕ ਸ੍ਰੀ ਇੰਦਰਬੀਰ ਸਿੰਘ ਨਿੱਝਰ, ਸ਼੍ਰੀਮਤੀ ਜੀਵਨਜੋਤ ਕੌਰ ਅਤੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਵੀ ਟ੍ਰੈਫਿਕ ਐਜੂਕੇਸ਼ਨ ਸੈੱਲ ਅੰਮ੍ਰਿਤਸਰ ਸ਼ਹਿਰ ਦੀ ਕਾਰਗੁਜ਼ਾਰੀ ਅਤੇ ਉਪਰਾਲਿਆਂ ਨੂੰ ਸਰਾਹਿਆ ਅਤੇ ਅਜਿਹੇ ਸ਼ਲਾਘਾਯੋਗ ਕਦਮਾਂ ਦੀ ਤਾਰੀਫ਼ ਕੀਤੀ। ਵਿਧਾਇਕ ਸ੍ਰੀ ਇੰਦਰਬੀਰ ਸਿੰਘ ਨਿੱਝਰ ਜੀ ਅਤੇ ਵਿਧਾਇਕ ਸ਼੍ਰੀਮਤੀ ਜੀਵਨਜੋਤ ਕੌਰ ਜੀ ਨੇ ਖੁਦ ਟਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਦੇ ਕੋਲ ਜਾ ਕੇ ਇਸ ਖਾਸ ਇਵੇਂਟ ਵਿੱਚ ਸਾਥ ਦਿੱਤਾ ਅਤੇ ਤਸਵੀਰਾਂ ਖਿਚਵਾਈਆਂ ਅਤੇ ਵਿਸ਼ੇਸ਼ ਤੌਰ ਤੇ ਸਬ ਇੰਸਪੈਕਟਰ ਦਲਜੀਤ ਸਿੰਘ ਵੱਲੋ ਟਰੈਫਿਕ ਐਜੂਕੇਸ਼ਨ ਸੈੱਲ ਦੀ ਬਿਹਤਰ ਅਗਵਾਈ ਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿਚ ਅਜਿਹੇ ਕਿਸੇ ਵੀ ਤਰ੍ਹਾਂ ਦੇ ਕਾਰਜ ਜਿਸ ਨਾਲ ਟਰੈਫਿਕ ਦੀ ਬੇਹਤਰੀ ਹੋ ਸਕੇ ਅਤੇ ਪਬਲਿਕ ਨੂੰ ਟਰੈਫਿਕ ਨਿਯਮਾਂ ਲਈ ਜਾਗਰੂਕ ਕੀਤਾ ਜਾ ਸਕੇ, ਲਈ ਉਹ ਹਰ ਸੰਭਵ ਮਦਦ ਅਤੇ ਸਾਥ ਲਈ ਹਮੇਸ਼ਾ ਨਾਲ ਖੜੇ ਹਨ। ਇਸ ਮੌਕੇ ਓਹਨਾ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਟਰੈਫਿਕ ਪੁਲਿਸ ਦਾ ਸਹਿਯੋਗ ਕਰਨ ਲਈ ਵੀ ਬੇਨਤੀ ਕੀਤੀThis year also an annual fair was held