ਪੰਜਾਬ ਸਰਕਾਰ ਤੁਹਾਡੇ ਦੁਆਰ’ ਤਹਿਤ ਲੱਗੇਗਾ ਸੁਵਿਧਾ ਕੈਂਪ’

ਕੋਟਕਪੂਰਾ, 25 ਜੂਨ ,

ਸਰਕਾਰੀ ਦਫਤਰਾਂ ਵਿੱਚ ਆਮ ਲੋਕਾਂ ਦੀ ਖੱਜਲ ਖੁਆਰੀ ਘਟਾਉਣ ਅਤੇ ਬੰਦ ਕਰਾਉਣ ਦੇ ਮੰਤਵ ਨਾਲ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵਲੋਂ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਸਰਕਾਰ ਤੁਹਾਡੇ ਦੁਆਰ’ ਰਾਹੀਂ ਆਮ ਲੋਕਾਂ ਨੂੰ ਬਹੁਤ ਫਾਇਦਾ ਮਿਲ ਰਿਹਾ ਹੈ। ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਨੇ ਦੱਸਿਆ ਕਿ ਮਿਤੀ 28 ਜੂਨ ਦਿਨ ਸ਼ੁੱਕਰਵਾਰ ਨੂੰ ਸਵੇਰੇ 9:30 ਵਜੇ ਪਿੰਡ ਖਾਰਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਸਰਕਾਰ ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਲੋਕ ਸੁਵਿਧਾ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਖੁਦ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਸਮੇਤ ਹਾਜ਼ਰ ਰਹਿ ਕੇ ਲੋਕ ਮਸਲਿਆਂ ਦਾ ਮੌਕੇ ’ਤੇ ਹੱਲ ਕਰਵਾਉਣਗੇ।

ਉਹਨਾ ਦੱਸਿਆ ਕਿ ਪਿੰਡ ਖਾਰਾ ਵਿੱਚ ਲੱਗਣ ਵਾਲੇ ਉਕਤ ਕੈਂਪ ਵਿੱਚ ਤਿੰਨ ਹੋਰ ਪਿੰਡਾਂ ਕ੍ਰਮਵਾਰ ਮੌੜ, ਠਾੜਾ ਅਤੇ ਵਾੜਾਦਰਾਕਾ ਦੇ ਵਸਨੀਕ ਵੀ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਸ਼ਮੂਲੀਅਤ ਕਰ ਸਕਦੇ ਹਨ। ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਮੌਕੇ ’ਤੇ ਹੀ ਯੋਗ ਲਾਭਪਾਤਰੀ ਦੀ ਸ਼ਨਾਖ਼ਤ ਕਰਕੇ ਉਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਵੀ ਦਿੱਤਾ ਜਾਵੇਗਾ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਕਤ ਚਾਰ ਪਿੰਡਾਂ ਦੇ ਵਸਨੀਕ 43 ਤੋਂ ਜਿਆਦਾ ਸਰਕਾਰੀ ਸੇਵਾਵਾਂ ਦੇ ਛੋਟੇ ਵੱਡੇ ਕੰਮ ਮੁਫਤ ਕਰਵਾਉਣ ਦਾ ਫਾਇਦਾ ਲੈ ਸਕਦੇ ਹਨ। ਉਹਨਾ ਦੱਸਿਆ ਕਿ ਲੋਕ ਹਰ ਤਰਾਂ ਦੇ ਉਕਤ ਕੰਮ ਕਰਵਾਉਣ ਲਈ ਅੱਜ ਤੋਂ ਹੀ ਆਪੋ ਆਪਣੀਆਂ ਕੰਮਾਂ ਦੀਆਂ ਸੂਚੀਆਂ ਬਣਾਉਣੀਆਂ ਸ਼ੁਰੂ ਕਰ ਦੇਣ।

 ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਖਾਰਾ, ਮੌੜ, ਠਾੜਾ ਅਤੇ ਵਾੜਾਦਰਾਕਾ ਦੇ ਵਸਨੀਕਾਂ ਨੂੰ ਸੰਬਧਿਤ ਹੁੰਦਿਆਂ ਆਖਿਆ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਪਹਿਲੇ 2 ਸਾਲਾਂ ਦੇ ਵਿੱਚ 43 ਹਜਾਰ ਤੋਂ ਵੀ ਜਿਆਦਾ ਸਰਕਾਰੀ ਨੌਕਰੀਆਂ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਨਿਯੁਕਤੀ ਪੱਤਰ ਤਕਸੀਮ ਕੀਤੇ, ਹੁਣ ਭ੍ਰਿਸ਼ਟਾਚਾਰ ’ਤੇ ਨਕੇਲ ਕਸਣ ਲਈ ਸਰਕਾਰੀ ਕੰਮ ਕਰਵਾਉਣ ਵਿੱਚ ਵਿਚੋਲਿਆਂ ਦੀ ਜਰੂਰਤ ਨਹੀਂ ਪੈਂਦੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸਰਕਾਰੀ ਦਫਤਰਾਂ ਵਿੱਚ ਲੰਮੀ ਲਾਈਨ ਅਤੇ ਦੇਰ ਤੱਕ ਉਡੀਕ ਕਰਨ ਵਾਲੀ ਪ੍ਰਕਿਰਿਆ ਤੋਂ ਰਾਹਤ ਮਿਲਣ, ਦਫਤਰਾਂ ਦੇ ਚੱਕਰ ਲਾਉਣ ਤੋਂ ਛੁਟਕਾਰਾ, ਆਪਣਾ ਕੰਮ ਕਰਵਾਉਣ ਲਈ ਆਪਣੀ ਡਿਊਟੀ ਤੋਂ ਛੁੱਟੀ ਨਹੀਂ ਲੈਣੀ ਪੈਂਦੀ, 1076 ਨੰਬਰ ਡਾਇਲ ਕਰਨ ਨਾਲ ‘ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ’ ਵਾਲਾ ਸਿਲਸਿਲਾ ਸ਼ੁਰੂ ਹੋਣ, ਦਫਤਰਾਂ ਵਿੱਚ ਚੱਕਰ ਮਾਰਨ ਦੀ ਬਜਾਇ 43 ਤਰਾਂ ਦੀਆਂ ਸਰਕਾਰੀ ਸੇਵਾਵਾਂ ਦੀ ਹੋਮ ਡਿਲਿਵਰੀ, ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਵਸਦੇ ਲੋਕਾਂ ਦੀ ਜਾਣਕਾਰੀ ਲਈ ਉਕਤ 43 ਸੇਵਾਵਾਂ ਬਾਰੇ ਸਰਕਾਰੀ ਦਫ਼ਤਰਾਂ ’ਚ ਬਕਾਇਦਾ ਬੋਰਡ ਲਾ ਕੇ ਜਾਣਕਾਰੀ ਦੇਣ, ਜਿਹੀਆਂ ਸ਼ਾਨਦਾਰ ਸਹੂਲਤਾਂ ਅਤੇ ਸਕੀਮਾ ਲਾਗੂ ਹੋਈਆਂ।

          ਸਪੀਕਰ ਸੰਧਵਾਂ ਦੱਸਿਆ ਕਿ ‘ਆਪ’ ਸਰਕਾਰ ਹੋਂਦ ਵਿੱਚ ਆਉਣ ਤੋਂ ਬਾਅਦ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਵਿੱਚ ਕਮੀ ਆਈ ਹੈ, ਕਿਉਂਕਿ ਹਰ ਖੇਤ ਪਾਣੀ ਵਾਲਾ ਸੁਪਨਾ ਹਕੀਕਤ ਬਣਿਆ ਹੈ, ਜਦਕਿ ਫਸਲੀ ਵਿਭਿੰਨਤਾ ਮੁਹਿੰਮ ਅਤੇ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਵਾਲੇ ਫੈਸਲੇ ਆਮ ਲੋਕਾਂ ਦੇ ਪਸੰਦ ਆਏ ਹਨ।

[wpadcenter_ad id='4448' align='none']