Schools and government offices closed
ਮਾਨਸੂਨ ਨੇ ਨਿਰਧਾਰਤ ਸਮੇਂ ਤੋਂ 6 ਦਿਨ ਪਹਿਲਾਂ (2 ਜੁਲਾਈ) ਪੂਰੇ ਦੇਸ਼ ਨੂੰ ਕਵਰ ਕਰ ਲਿਆ ਹੈ। ਦੇਸ਼ ਭਰ ਦੇ ਲਗਭਗ ਸਾਰੇ ਸੂਬਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਉੱਤਰ-ਪੂਰਬ ਵਿਚ ਸਥਿਤੀ ਸਭ ਤੋਂ ਖਰਾਬ ਹੈ। ਮਨੀਪੁਰ ਅਤੇ ਅਸਾਮ ਵਿੱਚ ਹੜ੍ਹ ਆ ਗਿਆ ਹੈ।
ਮਣੀਪੁਰ ਸਰਕਾਰ ਨੇ ਬੁੱਧਵਾਰ ਨੂੰ ਸੂਬੇ ਦੇ ਸਾਰੇ ਸਰਕਾਰੀ ਦਫਤਰਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ, ਜਦੋਂ ਕਿ ਸਕੂਲ ਅੱਜ ਅਤੇ ਕੱਲ ਯਾਨੀ 4 ਜੁਲਾਈ ਤੱਕ ਬੰਦ ਰਹਿਣਗੇ। ਮੰਗਲਵਾਰ ਨੂੰ ਸੈਨਾਪਤੀ ਨਦੀ ‘ਚ ਡਿੱਗੇ 25 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਗਈ। ਭਾਰਤ-ਮਿਆਂਮਾਰ ਸੜਕ ਦਾ 3 ਕਿਲੋਮੀਟਰ ਤੋਂ ਵੱਧ ਹਿੱਸਾ ਵੀ ਹੜ੍ਹ ਵਿੱਚ ਆ ਗਿਆ ਹੈ। 1000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।
ਅਸਾਮ ਵਿੱਚ ਵੀ ਹੜ੍ਹਾਂ ਕਾਰਨ ਤਿੰਨ ਲੋਕਾਂ ਦੀ ਜਾਨ ਚਲੀ ਗਈ। ਇਸ ਨਾਲ ਸੂਬੇ ‘ਚ ਇਸ ਸਾਲ ਹੜ੍ਹ, ਜ਼ਮੀਨ ਖਿਸਕਣ ਅਤੇ ਤੂਫਾਨ ‘ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 48 ਹੋ ਗਈ ਹੈ। ਸੂਬੇ ਦੇ 23 ਜ਼ਿਲ੍ਹਿਆਂ ਵਿੱਚ 11.3 ਲੱਖ ਤੋਂ ਵੱਧ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹਨ। ਸੋਮਵਾਰ ਤੱਕ 19 ਜ਼ਿਲ੍ਹਿਆਂ ਵਿੱਚ 6.44 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਸਨ।Schools and government offices closed
also read ;- Jio-Airtel ਤੋਂ ਬਾਅਦ ਹੁਣ Vi ਗਾਹਕਾਂ ਲਈ ਵੱਡਾ ਝਟਕਾ, ਕੰਪਨੀ ਨੇ ਰੀਚਾਰਜ ਪਲਾਨ ਕੀਤੇ ਮਹਿੰਗੇ
ਗੁਜਰਾਤ ਦੇ ਜੂਨਾਗੜ੍ਹ ਵਿੱਚ ਸੜਕਾਂ ਮੀਂਹ ਦੇ ਪਾਣੀ ਵਿੱਚ ਡੁੱਬੀਆਂ ਹੋਈਆਂ ਹਨ। ਇਸ ਕਾਰਨ 30 ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਵੰਥਾਲੀ ‘ਚ ਸੋਮਵਾਰ ਸਵੇਰ ਤੋਂ ਮੰਗਲਵਾਰ ਸਵੇਰ ਤੱਕ ਰਿਕਾਰਡ 361 ਮਿਲੀਮੀਟਰ ਬਾਰਿਸ਼ ਹੋਈ। ਸੌਰਾਸ਼ਟਰ ਅਤੇ ਦੱਖਣੀ ਖੇਤਰ ਵਿੱਚ 200 ਮਿਲੀਮੀਟਰ ਤੋਂ ਵੱਧ ਮੀਂਹ ਪਿਆ। ਅਹਿਮਦਾਬਾਦ ਵਿੱਚ ਇੱਕ 2 ਮੰਜ਼ਿਲਾ ਇਮਾਰਤ ਦੀਆਂ ਪੌੜੀਆਂ ਦਾ ਇੱਕ ਹਿੱਸਾ ਡਿੱਗ ਗਿਆ। ਫਾਇਰ ਬ੍ਰਿਗੇਡ ਦੀ ਟੀਮ ਨੇ ਹਾਈਡ੍ਰੌਲਿਕ ਪਲੇਟਫਾਰਮ ਰਾਹੀਂ ਇਮਾਰਤ ਵਿੱਚ ਫਸੇ 16 ਲੋਕਾਂ ਨੂੰ ਬਚਾਇਆ।
ਪੰਜਾਬ ਸਣੇ 17 ਸੂਬਿਆਂ ‘ਚ ਭਾਰੀ ਮੀਂਹ ਦਾ ਅਲਰਟ
ਬੁੱਧਵਾਰ ਲਈ, IMD ਨੇ 17 ਸੂਬਿਆਂ, ਜਿਨ੍ਹਾਂ ‘ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਰਾਜਸਥਾਨ, ਗੁਜਰਾਤ, ਬਿਹਾਰ, ਪੱਛਮੀ ਬੰਗਾਲ, ਸਿੱਕਮ, ਅਰੁਣਾਚਲ ਪ੍ਰਦੇਸ਼, ਮਨੀਪੁਰ, ਮੇਘਾਲਿਆ, ਅਸਮ, ਨਾਗਾਲੈਂਡ, ਤ੍ਰਿਪੁਰਾ, ਮਿਜ਼ੋਰਮ ‘ਚ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ 9 ਸੂਬਿਆਂ ਵਿੱਚ ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਹਾਰਾਸ਼ਟਰ, ਗੋਆ, ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।