Death of stray dogs in Punjab ਪੰਜਾਬ ਦੇ ਵਿੱਚ ਆਏ ਦਿਨ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਥੇ ਅਵਾਰਾ ਕੁੱਤਿਆਂ ਦੇ ਵਲੋਂ ਆਮ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਜਿਹੀਆਂ ਖਬਰਾਂ ਅਸੀਂ ਬੀਤੇ ਦਿਨ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਪਰ ਇਹ ਆਤੰਕ ਖਤਮ ਹੋਣ ਦੀ ਬਜਾਏ ਲਗਾਤਾਰ ਹੀ ਵਧਦਾ ਜਾ ਰਿਹਾ ਹੈ
ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਅੰਮ੍ਰਿਤਸਰ ਤੋਂ ਜਿਥੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪਿੱਛਲੇ 3 ਮਹੀਨੇ ਤੋਂ ਅਵਾਰਾ ਕੁੱਤਿਆਂ ਦੇ ਵਲੋਂ ਲਗਾਤਾਰ ਹੀ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਇਲਾਕਾ ਨਿਵਾਸੀਆਂ ਨੇ ਦੱਸਿਆ ਕੇ ਇਹ ਕੁੱਤੇ ਹਰ ਕਿਸੇ ਰਾਹਗਿਰ ਨੂੰ ਵੱਡ ਲੈਂਦੇ ਹਨ ਅਸੀਂ ਅੰਮ੍ਰਿਤਸਰ ਦੇ ਨਿਗਮ ਦੇ ਕਮਿਸ਼ਨਰ ਨੂੰ ਕਈ ਵਾਰ ਕਹਿ ਚੁਕੇ ਹਾਂ ਇਨਾ ਅਵਾਰਾ ਕੁੱਤਿਆਂ ਦੇ ਕਹਿਰ ਬਾਰੇ ਪਰ ਫਿਰ ਵੀ ਪ੍ਰਸ਼ਾਸਨ ਨੇ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾDeath of stray dogs in Punjab
ALSO READ : ਰਵੀਨਾ ਟੰਡਨ, ਐਮਐਮ ਕੀਰਵਾਨੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੋਂ ਪਦਮ ਸ਼੍ਰੀ ਪ੍ਰਾਪਤ ਕੀਤਾ
ਦਸ ਦਈਏ ਕੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਅਸੀਂ ਆਪਣੇ ਬਚਿਆਂ ਨੂੰ ਸਕੂਲ ਛੱਡਣ ਜਾਣਾ ਹੁੰਦਾ ਹੈ ਸਾਨੂੰ ਹਰ ਵੇਲੇ ਡਰ ਲੱਗਿਆ ਰਹਿੰਦਾ ਹੈ ਕੇ ਕਿਥੋਂ ਕੋਈ ਅਵਾਰਾ ਕੁੱਤਾ ਆਕੇ ਸਾਨੂ ਵੱਢ ਹੀ ਨਾ ਲਵੇ ਓਥੇ ਹੀ ਅੱਜ ਸਵੇਰੇ ਇਕ ਕੁੱਤੇ ਦੇ ਵੱਲੋ ਬੁਜਰਗ ਮਹਿਲਾ ਨੂੰ ਬੂਰੀ ਤਰਾਂ ਵੱਢ ਲਿਆ ਗਿਆ ਮਹੁਲਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਇਸ ਵੱਲ ਧਿਆਨ ਦਿੱਤਾ ਜਾਵੇDeath of stray dogs in Punjab