ਭੋਗ ‘ਤੇ ਵਿਸ਼ੇਸ਼ : ਸ.ਬੀਰ ਸਿੰਘ ਗਿੱਲ ਹੱਥੀ ਕਿਰਤ ਕਰਨ ਵਿੱਚ ਰੱਖਦੇ ਸਨ ਵਿਸ਼ਵਾਸ

Mr.Bir Singh Gill

Mr.Bir Singh Gill

ਸ.,ਬੀਰ ਸਿੰਘ ਗਿੱਲ ਦਾ ਜਨਮ 1 ਜਨਵਰੀ 1958 ਨੂੰ ਪਿੰਡ ਗਿੱਲ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਜਸਮੇਲ ਸਿੰਘ ਦੇ ਘਰ ਮਾਤਾ ਨਛੱਤਰ ਕੌਰ ਦੀ ਕੁੱਖੋਂ ਹੋਇਆ ਸ. ਬੀਰ ਸਿੰਘ ਗਿੱਲ ਇੱਕ ਭੈਣ ਅਤੇ ਤਿੰਨ ਭਰਾਵਾਂ ਦਾ ਭਰਾ ਸੀ ਬੀਰ ਸਿੰਘ ਗਿੱਲ ਨੇ ਬਾਰਵੀਂ ਕਲਾਸ ਪਿੰਡ ਗਿੱਲ ਦੇ ਸਕੂਲ ਤੋਂ ਕਰਨ ਉਪਰੰਤ ਇਲੈਕਟ੍ਰੀਸਨ ਦਾ ਡਿਪਲੋਮਾ ਕੀਤਾ ਕਾਫ਼ੀ ਸਮਾਂ ਉਹਨਾਂ ਨੇ ਪਿੰਡ ਵਿੱਚ ਬਿਜਲੀ ਦਾ ਕੰਮ ਕੀਤਾ 1978 ਵਿੱਚ ਬੀਰ ਸਿੰਘ ਗਿੱਲ ਦਾ ਵਿਆਹ ਬੀਬੀ ਪਰਮਜੀਤ ਕੌਰ ਸਪੁੱਤਰੀ ਸਰਦਾਰ ਜਗਰੂਪ ਸਿੰਘ ਕਾਲੇਕੇ ਪਿੰਡ ਦੁਗਾਲ ਨਾਲ਼ ਹੋਇਆ ਉਹਨਾਂ ਦੇ ਘਰ ਤਿੰਨ ਧੀਆਂ ਅਤੇ ਪੁੱਤਰ ਦਾ ਜਨਮ ਹੋਇਆ ਉਹਨਾਂ ਨੇ ਅਪਣੀਆਂ ਧੀਆਂ ਨੂੰ ਚੰਗੀ ਸਿਖਿਆ ਦਿਵਾਈ ਅਤੇ ਅਤੇ ਚੰਗੇ ਘਰਾਂ ਵਿੱਚ ਉਹਨਾਂ ਦਾ ਵਿਆਹ ਕੀਤਾ ਜੋਂ ਕਿ ਅਪਣੇ ਘਰ ਖੁਸ਼ੀ ਖੁਸ਼ੀ ਰਹਿ ਰਹੀਆਂ ਹਨ ਉਹਨਾਂ ਦੇ ਸਪੁੱਤਰ ਸੁਖਦੀਪ ਸਿੰਘ ਗਿੱਲ ਜੋ ਕਿ ਇੱਕ ਕਿਸਾਨ ਆਗੂ ਅਤੇ ਸਮਾਜ ਸੇਵੀ ਹੋਣ ਦੇ ਨਾਲ ਨਾਲ ਜੀ ਐਨ ਈ ਕਾਲਜ ਵਿੱਚ ਬਤੌਰ ਮੈਨੇਜਰ ਦੀ ਡਿਊਟੀ ਕਰ ਰਹੇ ਹਨ ਉਹਨਾਂ ਦੀ ਨੁੰਹ ਬੀਬੀ ਹਰਮਿੰਦਰ ਕੌਰ ਵੀ ਜੀ ਐਨ ਈ ਕਾਲਜ ਦੀ ਲਾਇਬ੍ਰੇਰੀ ਵਿਚ ਨੌਕਰੀ ਕਰਦੇ ਹਨ। ਉਹਨਾਂ ਦੇ ਦੋ ਪੋਤਰੇ ਅਤੇ ਚਾਰ ਦੋਹਤੇ ਹਨ।ਉਹਨਾਂ ਦੇ ਭਰਾ ਸਿਕੰਦਰ ਸਿੰਘ ਭਰਜਾਈ ਬਰਿੰਦਰ ਕੌਰ ਨਾਲ ਰਹਿੰਦੇ ਹਨ ਉਹਨਾਂ ਦੇ ਪੁੱਤਰ ਗਰਮੀਤ ਸਿੰਘ ,ਸੰਦੀਪ ਸਿੰਘ , ਅਮਨਦੀਪ ਸਿੰਘ ਸਾਰੇ ਐਨ ਆਰ ਆਈ ਹਨ .ਉਹਨਾਂ ਦਾ ਰਿਸ਼ਤਾ ਮਾਸੜ ਅਤੇ ਚਾਚੇ ਦਾ ਸੀ ਪਰ ਉਹ ਉਹਨਾਂ ਨੂੰ ਆਪਣੇ ਪਿਤਾ ਦੇ ਸਮਾਨ ਸਮਝਦੇ ਸੀ।

Read Also ; ਨਿਹੰਗਾਂ ਦੇ ਹਮਲੇ ‘ਚ ਜ਼ਖਮੀ ਹੋਏ ਸ਼ਿਵ ਸੈਨਾ ਆਗੂ ਨੂੰ ਮਿਲਣ ਪਹੁੰਚੇ ਸੁਨੀਲ ਜਾਖੜ

ਸਵਰਗਵਾਸੀ ਬੀਰ ਸਿੰਘ ਗਿੱਲ ਹੱਥੀ ਕਿਰਤ ਕਰਨ ਵਿੱਚ ਵਿਸ਼ਵਾਸ ਰੱਖਦੇ ਸਨ ਉਹ ਸ਼ੁਰੂ ਤੋਂ ਖੇਤੀਬਾੜੀ ਨਾਲ ਜੁੜੇ ਹੋਏ ਸਨ ਉਹ ਖੇਤੀ ਆਪ ਕਰਦੇ ਸਨ ਬਹੁਤ ਹੀ ਨਰਮ ਸੁਭਾਅ ਦੇ ਮਾਲਕ ਬੀਰ ਸਿੰਘ ਗਿੱਲ ਹਰ ਇਕ ਨੂੰ ਬਹੁਤ ਹੀ ਪਿਆਰ ਸਤਿਕਾਰ ਨਾਲ ਮਿਲਦੇ ਸਨ ਵੱਡਿਆਂ ਨੂੰ ਸਤਿਕਾਰ ਅਤੇ ਛੋਟਿਆਂ ਨੂੰ ਪਿਆਰ ‌ਕਰਨਾ ਉਹਨਾਂ ਦਾ ਸੁਭਾਅ ਸੀ ਉਹਨਾਂ ਨੇ ਅਪਣੀ ਜ਼ਿੰਦਗੀ ਵਿੱਚ ਬਹੁਤ ਹੀ ਸਘੰਰਸ਼ ਕੀਤਾ ਮਿਹਨਤ ਅਤੇ ਇਮਾਨਦਾਰੀ ਨਾਲ ਅਪਣੀ ਜ਼ਿੰਦਗੀ ਖੁਸ਼ੀ ਖੁਸ਼ੀ ਬਤੀਤ ਕੀਤੀ।

Mr.Bir Singh Gill

[wpadcenter_ad id='4448' align='none']