ਕੀ BCCI ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇਣ ਜਾ ਰਹੇ ਨੇ ਜੈ ਸ਼ਾਹ ? ਜਾਣੋ ਕੀ ਹੈ ਕਾਰਨ ?

BCCI Secretary Jay Shah

BCCI Secretary Jay Shah

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ BCCI ਦੇ ਮੌਜੂਦਾ ਸਕੱਤਰ ਜੈ ਸ਼ਾਹ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ। ਇਸ ਸਾਲ ਨਵੰਬਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਯਾਨੀ ICC ਦੇ ਚੇਅਰਮੈਨ ਦੇ ਅਹੁਦੇ ਲਈ ਚੋਣ ਹੋਣੀ ਹੈ। ਰਿਪੋਰਟ ਮੁਤਾਬਕ ਜੈ ਸ਼ਾਹ ਇਸ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕਰਨ ਦਾ ਮਨ ਬਣਾ ਰਹੇ ਹਨ। ਇਸ ਕਾਰਨ ਉਹ ਬੀਸੀਸੀਆਈ ਸਕੱਤਰ ਦਾ ਅਹੁਦਾ ਛੱਡ ਸਕਦੇ ਹਨ ।

ਕ੍ਰਿਕਟ ਵੈੱਬਸਾਈਟ ਕ੍ਰਿਕਬਜ਼ ਦੀ ਰਿਪੋਰਟ ਮੁਤਾਬਕ ਜੈ ਸ਼ਾਹ ਆਈਸੀਸੀ ਪ੍ਰਧਾਨ ਦੇ ਅਹੁਦੇ ਲਈ ਆਪਣਾ ਦਾਅਵਾ ਪੇਸ਼ ਕਰ ਸਕਦੇ ਹਨ। ਫਿਲਹਾਲ ਇਸ ਸਬੰਧੀ ਸਿਰਫ ਖਬਰਾਂ ਹੀ ਸਾਹਮਣੇ ਆਈਆਂ ਹਨ ਅਤੇ ਉਹ ਇਹ ਅਹੁਦਾ ਸੰਭਾਲਣਾ ਚਾਹੁੰਦੇ ਹਨ ਜਾਂ ਨਹੀਂ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਆਈਸੀਸੀ ਪ੍ਰਧਾਨ ਦੇ ਅਹੁਦੇ ‘ਤੇ ਇਸ ਸਮੇਂ ਨਿਊਜ਼ੀਲੈਂਡ ਦੇ ਗ੍ਰੇਗ ਬਾਰਕਲੇ ਹਨ। ਉਹ ਪਿਛਲੇ ਚਾਰ ਸਾਲਾਂ ਤੋਂ ਇਸ ਅਹੁਦੇ ‘ਤੇ ਕਾਬਜ਼ ਹਨ ਅਤੇ ਇੱਕ ਹੋਰ ਕਾਰਜਕਾਲ ਲਈ ਵੀ ਯੋਗ ਹਨ।

Read Also : ਕੇਂਦਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾ: ਅਜੇ ਗੁਪਤਾ ਨੇ ਇਲਾਕੇ ਦਾ ਦੌਰਾ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਬੀਸੀਸੀਆਈ ਦੇ ਸਹਿਯੋਗ ਨਾਲ ਬਾਰਕਲੇ ਨੇ ਇਹ ਜ਼ਿੰਮੇਵਾਰੀ ਸੰਭਾਲੀ ਸੀ। ਜੇਕਰ ਜੈ ਸ਼ਾਹ ਨਵੰਬਰ ਦੀਆਂ ਚੋਣਾਂ ਵਿੱਚ ਆਪਣਾ ਨਾਂ ਦਿੰਦੇ ਹਨ ਤਾਂ ਬਾਰਕਲੇ ਨੂੰ ਪਿੱਛੇ ਹੱਟ ਸਕਦੇ ਹਨ। ਹਾਲਾਂਕਿ ਜੈ ਸ਼ਾਹ ਕੋਲ ਚੋਣਾਂ ‘ਚ ਆਪਣਾ ਨਾਂ ਪੇਸ਼ ਕਰਨ ‘ਚ ਅਜੇ ਕਾਫੀ ਸਮਾਂ ਹੈ। ਇਸੇ ਮਹੀਨੇ ਦੇ ਅੰਤ ਵਿੱਚ ਸ਼੍ਰੀਲੰਕਾ ਦੇ ਕੋਲੰਬੋ ਵਿੱਚ ਆਈ ਸੀ ਸੀ ਦੀ ਸਾਲਾਨਾ ਬੈਠਕ ਹੋਣੀ ਹੈ। ਇਸ ਵਿੱਚ ਆਈਸੀਸੀ ਪ੍ਰਧਾਨ ਨੂੰ ਲੈ ਕੇ ਚਰਚਾ ਕੀਤੀ ਜਾਣੀ ਹੈ।

BCCI Secretary Jay Shah

[wpadcenter_ad id='4448' align='none']