04 ਸਾਲ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹੈ ਮਾਨਸਾ ਖ਼ੁਰਦ ਦਾ ਕਿਸਾਨ ਬੂਟਾ ਸਿੰਘ

ਮਾਨਸਾ, 08 ਜੁਲਾਈ:
ਪਿੰਡ ਮਾਨਸਾ ਖੁਰਦ ਦਾ ਅਗਾਂਹਵਧੂ ਕਿਸਾਨ ਬੂਟਾ ਸਿੰਘ ਪਿਛਲੇ ਕਰੀਬ 04 ਸਾਲ ਤੋਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਰਿਹਾ ਹੈ। ਇਸ ਤੋ ਇਲਾਵਾ 20 ਸਾਲ ਤੋ ਲਗਾਤਾਰ ਨਰਮੇ ਦੀ ਖੇਤੀ ਵੀ ਕਰ ਰਿਹਾ ਹੈ। ਇਸ ਸਾਲ ਵੀ ਕਿਸਾਨ ਵੱਲੋ 12 ਏਕੜ ਰਕਬੇ ਵਿਚ ਨਰਮੇ ਦੀ ਖੇਤੀ ਕੀਤੀ ਗਈ ਹੈ।
ਅਗਾਂਹਵਧੂ ਕਿਸਾਨ ਵੱਲੋ ਆਤਮਾ ਸਕੀਮ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਦੀਆਂ ਗਤੀਵਿਧੀਆਂ ਅਤੇ ਕਿਸਾਨ ਸਿਖਲਾਈ ਕੈਂਪਾਂ ਵਿੱਚ ਵੱਧ—ਚੜ੍ਹ ਕੇ ਸ਼ਮੂਹਲੀਅਤ ਕੀਤੀ ਜਾਦੀ ਹੈ ਅਤੇ ਪਿੰਡ ਦੇ ਹੋਰਨਾਂ ਕਿਸਾਨਾਂ ਨੂੰ ਵੀ ਪਿੰਡ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਲਗਾਏ ਜਾਦੇਂ ਕਿਸਾਨ ਸਿਖਲਾਈ ਕੈਂਪ ਵਿੱਚ ਸ਼ਮੂਹਲੀਅਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਕਿਸਾਨ ਕਰੀਬ 04 ਸਾਲ ਤੋੋ ਝੋਨੇ ਦੀ ਕਟਾਈ ਤੋ ਬਾਅਦ ਬੇਲਰ ਦੀ ਮਦਦ ਨਾਲ ਗੰਢਾਂ ਬਣਾ ਕੇ ਝੋਨੇ ਦੀ ਪਰਾਲੀ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕਰਨ ਨੂੰ ਤਰਜੀਹ ਦੇ ਰਿਹਾ ਹੈ ਅਤੇ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ।
ਅਗਾਂਹਵਧੂ ਕਿਸਾਨ ਬੂਟਾ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਬਿਨ੍ਹਾ ਅੱਗ ਲਗਾਏ ਖੇਤ ਵਿੱਚ ਬੀਜੀ ਕਣਕ ਨੂੰ ਖਾਦ ਦੀ ਵੀ ਘੱਟ ਲੋੜ ਪੈਂਦੀ ਹੈ ਅਤੇ ਜ਼ਮੀਨ ਦੀ ਉਪਜਾਊ ਸਕਤੀ ਵੀ ਵਧਦੀ ਹੈ। ਕਿਸਾਨ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿੱਥੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਉੱਥੇ ਹੀ ਇਸ ਦੇ ਨਾਲ ਜਿਹੜੇ ਸੂਖਮਜੀਵ ਨਾਈਟ੍ਰੋਜ਼ਨ ਨੂੰ ਫਸਲ ਦੇ ਵਰਤਣ ਯੋਗ ਬਣਾਉਦੇ ਹਨ ਉਹ ਵੀ ਮਰ ਜਾਦੇ ਹਨ ਅਤੇ ਬਾਅਦ ਵਿੱਚ ਖਾਦਾਂ ਦੀ ਵਰਤੋ ਵੀ ਜ਼ਿਆਦਾ ਕਰਨੀ ਪੈਂਦੀ ਹੈ। ਇਸ ਕਰਕੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦਾ ਸੁਚੱਜੇ ਢੰਗ ਨਾਲ ਪ੍ਰਬੰਧਨ ਕਰਨ।
ਕਿਸਾਨ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋ ਮੰਨਜੂਰਸ਼ੁਦਾ ਝੋਨੇ ਦੀਆਂ ਕਿਸਮਾਂ ਦੀ ਬਿਜਾਈ ਕਰਨੀ ਚਾਹੀਦੀ ਹੈ ਕਿਉਕਿ ਇੰਨ੍ਹਾਂ ਕਿਸਮਾਂ ਦਾ ਪਰਾਲ ਬਹੁਤ ਘੱਟ ਹੁੰਦਾ ਹੈ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਝੋਨੇ ਦੀ ਖੇਤੀ ਦੇ ਨਾਲ ਨਾਲ ਨਰਮੇ ਦੀ ਖੇਤੀ ਕੀਤੀ ਜਾਵੇ। ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਪਿਛਲੇ ਸਾਲ ਵੀ ਨਰਮੇ ਦੀ ਖੇਤੀ ਕੀਤੀ ਗਈ ਸੀ ਅਤੇ ਸਮੇਂ ਸਮੇ ’ਤੇ ਖੇਤੀਬਾੜੀ ਮਹਿਰਾਂ ਤੋਂ ਸਲਾਹ ਲੈ ਕੇ ਹੀ ਫਸਲ ਉਪਰ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦੀ ਵਰਤੋ ਕਰਦਾ ਰਿਹਾ, ਜਿਸ ਕਾਰਨ ਕਰੀਬ 7.5 ਕੁਇੰਟਲ ਪ੍ਰਤੀ ਏਕੜ ਨਰਮੇ ਦਾ ਝਾੜ ਪ੍ਰਾਪਤ ਹੋਇਆ ਸੀ।

[wpadcenter_ad id='4448' align='none']