ਆਰ ਬੀ ਆਈ ਵੱਲੋ ਪਿੰਡਾਂ ਵਿਚ  ਵਿੱਤੀ ਸਾਖਰਤਾਂ ਤੇ ਸੁਰੂ ਕੀਤੀ ਗਈ  ਵਿਸ਼ੇਸ ਜਾਗਰੂਕਤਾ ਮੁਹਿੰਮ -ਮੈਡਮ ਗਰਿਮਾ ਬੱਸੀ

ਅੰਮ੍ਰਿਤਸਰ 10 ਜੁਲਾਈ  (                                   )ਰਿਜਵਰ ਬੈਂਕ ਐਫ ਇੰਡੀਆ ਵੱਲੋ ਸੂਬੇ ਵਿੱਚ ਅਸੈਸ ਡਿਵੈਲਪਮੈਂਟ ਸਰਵਿਸ ਰਾਹੀਂ ਸ਼ੁਰੂ ਕੀਤੇ ਵਿਤੀ ਸਾਖਰਤਾ  ਜਾਗਰੂਕਤਾ ਪ੍ਰੋਜੈਕਟ ਤਹਿਤ ਜ਼ਿਲ੍ਹੇ ਦੇ ਵੱਖ -ਵੱਖ ਪਿੰਡਾਂ ਵਿੱਚ   ਏਰੀਆ ਮੈਨਜਰ ਹਰਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਲੱਸਟਰ ਮੈਨਜਰ  ਮੈਡਮ ਅਮਨਦੀਪ ਕੌਰ ਵੱਲੋ  ਬਲਾਕ ਵੇਰਕਾ ਅਧੀਨ ਪੈਂਦੇ ਪਿੰਡ ਧੌਲ ਕਲਾ ਵਿਖੇ ਵਿਸ਼ੇਸ ਜਾਗਰੂਕਤਾ ਕੈਂਪ ਲਗਾਇਆ ਗਿਆ l ਜਿਸ ਵਿੱਚ ਚੰਡੀਗੜ੍ਹ ਤੋ ਵਿਸ਼ੇਸ ਤੋਰ ਤੇ ਆਰ ਬੀ ਆਈ ਤੋ ਮੈਡਮ ਗਰਿਮਾ ਬੱਸੀ ਪੁੱਜੇ l ਇਸ ਮੌਕੇ ਮੈਡਮ ਬੱਸੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤੀ ਰਿਜ਼ਰਵ ਬੈਂਕ ਆਫ ਇੰਡੀਆ ਵੱਲੋਂ ਸੂਬੇ ਵਿੱਚ  ਆਮ ਲੋਕਾਂ ਨੂੰ ਵਿੱਤੀ ਸਾਖਰਤਾ ਤੇ ਵਿਸ਼ੇਸ਼ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਲੋਕਾਂ ਨੂੰ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ, ਅਟਲ ਪੈਨਸ਼ਨ ਬੀਮਾ ਯੋਜਨਾ, ਸੁਕੰਨਿਆ ਸਮਰਤੀ ਯੋਜਨਾ, ਤੋ ਇਲਾਵਾ ਫੋਨ ਕਾਲ ਤੇ ਹੋ ਰਹੀ ਧੋਖਾ ਧੜੀਆਂ  ਆਦਿ ਬਾਰੇ ਕੈਂਪ ਲਗਾ ਕਿ ਲੋਕਾਂ ਨੂੰ ਵਿਸ਼ੇਸ਼ ਤੌਰ ਤੇ ਜਾਗਰੂਕ ਕੀਤਾ ਜਾ ਰਿਹਾ l

ਉਹਨਾਂ ਦੱਸਿਆ ਕਿ ਜਿਵੇਂ ਕਿ ਦੇਖਣ ਵਿੱਚ ਆਇਆ ਸਰਕਾਰ ਦੀਆਂ ਬਹੁਤ ਸਾਰੀਆਂ ਅਜਿਹੀਆਂ ਯੋਜਨਾਵਾਂ ਜਿਨਾਂ ਦੇ ਖਾਸ ਕਰਕੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਅਟਲ ਪੈਨਸ਼ਨ ਬੀਮਾ ਯੋਜਨਾ ਆਦਿ ਸਕੀਮਾਂ ਤਹਿਤ ਲੋਕਾਂ ਦੇ ਬੀਮੇ ਤਾ ਬੈੰਕਾ ਵੱਲੋਂ ਕਰ ਦਿੱਤੇ ਜਾਂਦੇ ਹਨ ਪਰ ਇਸਦਾ ਲਾਭ ਲੈਣ ਲਈ ਸਭ ਤੋਂ ਪਿੱਛੇ ਹਨ l ਜਿਸ ਕਰਕੇ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ l ਇਸ ਲਈ ਪਿੰਡਾਂ ਵਿੱਚ  ਵੱਧ ਤੋ ਵੱਧ  ਲੋਕਾਂ ਨੂੰ ਬੈਂਕਾਂ ਦੀਆ ਸਕੀਮਾਂ ਨਾਲ ਜੋੜ ਕਿ  ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਜਿਸ ਦਾ ਪਿੰਡਾਂ ਵਿੱਚ ਬਹੁਤ ਭਰਵਾ ਹੁੰਗਾਰਾ ਮਿਲ ਰਿਹਾ ਹੈ l ਇਸ ਤੋ ਪਹਿਲਾ ਮੈਡਮ ਗਰਿਮਾ ਬੱਸੀ ਵੱਲੋ ਇਸ  ਜਾਗਰੂਕਤਾ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਇਥੋਂ ਦੇ ਡਿਪਟੀ ਕਮਿਸ਼ਨ ਦਫ਼ਤਰ ਵਿਖੇ ਵੱਖ ਵੱਖ ਵਿਭਾਗਾ ਦੇ ਅਫਸਰਾਂ ਨਾਲ ਵਿਸ਼ੇਸ ਮੀਟਿੰਗ  ਕਰਕੇ ਆਰ ਬੀ ਆਈ ਵੱਲੋ ਇਸ ਮੁਹਿੰਮ ਤਹਿਤ ਲਗਾਏ ਜਾ ਰਹੇ ਜਾਗਰੂਕਤਾ ਕੈੰਪਾਂ ਵਿਚ ਸਹਿਯੋਗ  ਦੇ ਦਿਸ਼ਾ ਨਿਰਦੇਸ ਜਾਰੀ ਕੀਤੇl ਇਸ ਮੌਕੇ ਸੈਂਟਰ ਮੈਨਜਰ ਅਮਨਦੀਪ ਕੌਰ ਆਰ ਬੀ ਆਈ ਤੋਂ ਉਚੇਚੇ ਤੌਰ ਨੁੰ ਜੀ ਆਇਆ ਕਹਿੰਦੀਆਂ ਹਾਜ਼ਰੀਨ ਨੁੰ ਜਾਗਰੂਕ ਕਰਦੇ ਆ ਕਿਹਾ ਕਿ ਉਹ ਫੋਨ ਤੇ ਆਉਂਦੀਆਂ ਕਾਲਾ ਬਾਰੇ ਸੁਚੇਤ ਰਹਿਣ ਤੇ ਕਿਸੇ ਵੀ ਵਿਅਕਤੀ ਨੂੰ ਫੋਨ ਤੇ ਆਪਣਾ ਕੋਈ ਵੀ ਦਸਤਾਵੇਜ ਤੋ ਇਲਾਵਾ ਕਿਸੇ ਨੂੰ ਫੋਨ ਤੇ ਆਇਆ ਉ ਟੀ ਪੀ  ਅਤੇ ਹੀ ਯੂ ਪੀ ਆਈ ਡੀ ਕਿਸੇ ਨਾ ਦੱਸਣ, ਉਨ੍ਹਾਂ ਕਿਹਾ ਜਿਹਨਾਂ ਲੋਕਾਂ ਦੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਅਟੱਲ ਪੈਨਸ਼ਨ ਯੋਜਨਾ ਬੀਮੇ ਨਹੀ ਹੋਏ ਉਹ ਆਪਣੇ ਬੀਮੇ ਜਰੂਰ ਕਰਵਾ ਕਿ  ਸਰਕਾਰ ਦੀਆ ਇਹਨਾਂ  ਸਕੀਮਾਂ ਦਾ ਲਾਭ ਜਰੂਰ ਪ੍ਰਾਪਤ ਕਰਨ l ਇੰਨਾ ਕਿਹਾ ਕਿ  ਕਿਸੇ ਵੀ ਬੈਂਕ ਵੱਲੋ ਗਾਹਕ ਦੇ ਕਿਸੇ ਤਰਾਂ ਦੇ ਫੋਨ ਤੇ ਕੋਈ ਵੀ ਦਸਤਾਵੇਜਾ ਦੀ ਮੰਗ ਨਹੀ ਕੀਤੀ  ਜਾਂਦੀ l ਅੰਤ ਵਿਚ ਇਸ ਕੈਂਪ ਨੂੰ ਸਹਿਯੋਗ ਕਰਨ ਤੇ ਪਿੰਡ ਦੇ ਦੇ ਮੋਹਤਬਰ ਵਿਅਕਤੀਆ ਅਤੇ ਆਰ ਬੀ ਆਈ ਤੋ ਇਸ ਕੈਂਪ ਵਿਚ ਪੁੱਜੇ ਮੈਡਮ ਗਰਿਮਾ ਬੱਸੀ ਦਾ ਵਿਸ਼ੇਸ ਧੰਨਵਾਦ ਫ਼ੀਲਡ ਕੋਆਰਡੀਨੇਟਰ  ਗੁਰਪ੍ਰੀਤ ਸਿੰਘ ਕੱਦ ਗਿੱਲ ਵੱਲੋ ਧੰਨਵਾਦ ਕਰਦਿਆਂ ਪਿੰਡ ਨਿਵਾਸੀਆਂ ਨੀ ਉਕਤ ਸਕੀਮਾਂ ਦਾ ਵੱਧ ਤੋ ਵੱਧ ਲਾਭ ਲੈਣ ਦੀ ਅਪੀਲ ਕੀਤੀ l

[wpadcenter_ad id='4448' align='none']