ਕਾਊਂਟਿੰਗ ਸੈਂਟਰ ਛੱਡ ਨਿਕਲੇ ਭਾਜਪਾ ਦੇ ਸ਼ੀਤਲ ਅੰਗੁਰਾਲ

Sheetal Angural left the center

 Sheetal Angural left the center

ਅੱਜ ਜਲੰਧਰ ਵੈਸਟ ਦੀਆਂ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਹੋ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਆਮ ਆਦਮੀ ਪਾਰਟੀ ਦੇ ਮੋਹਿੰਦਰ ਭਗਤ 15 ਹਜ਼ਾਰ ਦੇ ਕਰੀਬ ਵੋਟਾਂ ਦੇ ਨਾਲ ਅੱਗੇ ਚੱਲ ਰਹੇ ਹਨ। ਉੱਥੇ ਹੀ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਦੂਜੇ ਅਤੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਤੀਜੇ ਨੰਬਰ ‘ਤੇ ਚੱਲ ਰਹੇ ਹਨ। ਇਸ ਵਿਚਾਲੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਕਾਊਂਟਿੰਗ ਸੈਂਟਰ ਛੱਡ ਕੇ ਬਾਹਰ ਨਿਕਲ ਗਏ ਹਨ। Sheetal Angural left the center

also read :- 6ਵੇਂ ਰਾਊਂਡ ‘ਚ ‘ਆਪ’ ਦੇ ਮੋਹਿੰਦਰ ਭਗਤ 17964 ਲੀਡ ਨਾਲ ਅੱਗੇ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਅਜੇ ਭਾਰਗਵ ਨਗਰ ਦੀਆਂ ਵੋਟਾਂ ਦੀ ਗਿਣਤੀ ਹੀ ਹੋਈ ਹੈ। ਅਜੇ ਤਿੰਨ ਰਾਊਂਡ ਹੀ ਹੋਏ ਹਨ। 140 ਦੇ ਕਰੀਬ ਬੂਥਾਂ ਦੀ ਗਿਣਤੀ ਬਾਕੀ ਹੈ, ਅਖ਼ੀਰ ਤਕ ਨਤੀਜਿਆਂ ਵਿਚ ਕਾਫ਼ੀ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਵਿਚ ਜਿਸ ਨੂੰ ਲੋਕ ਵੋਟ  ਦੇਣਗੇ ਉਹੀ ਜਿੱਤੇਗਾ। ਇਹ ਲੋਕਾਂ ਦਾ ਫ਼ਤਵਾ ਹੈ। ਇਨ੍ਹਾਂ ਕਹਿ ਕੇ ਉਹ ਕਾਊਂਟਿੰਗ ਸੈਂਟਰ ਤੋਂ ਬਾਹਰ ਨਿਕਲ ਗਏ, ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਕੁਝ ਹੀ ਦੇਰ ਵਿਚ ਵਾਪਸ ਆ ਜਾਣਗੇ।Sheetal Angural left the center

[wpadcenter_ad id='4448' align='none']