Traffic Rules in Chandigarh
ਚੰਡੀਗੜ੍ਹ ਸ਼ਹਿਰ ਵਿੱਚ ਟ੍ਰੈਫਿਕ ਨਿਯਮਾਂ ਦੀ ਰੱਜ ਕੇ ਉਲੰਘਣਾ ਕੀਤੀ ਜਾ ਰਹੀ ਹੈ। ਅੰਕੜੇ ਦੱਸਦੇ ਹਨ ਕਿ ਚੰਡੀਗੜ੍ਹ ਟਰੈਫਿਕ ਪੁਲਸ ਜਾਂ ਕਹਿ ਦਈਏ ਕਿ ਕੈਮਰਿਆਂ ਨੇ ਲਾਲ ਬੱਤੀ ਜੰਪ ਕਰਨ ਵਾਲਿਆਂ ਦੇ ਸਭ ਤੋਂ ਵੱਧ ਚਲਾਨ ਜਾਰੀ ਕੀਤੇ ਹਨ। ਪਿਛਲੇ 6 ਮਹੀਨਿਆਂ ਵਿੱਚ ਕੈਮਰਿਆਂ ਰਾਹੀਂ ਜਾਰੀ ਕੀਤੇ ਚਲਾਨਾਂ ਦੀ ਗਿਣਤੀ 4.21 ਲੱਖ ਹੈ।
ਔਸਤਨ, ਹਰ ਰੋਜ਼ 1500 ਤੋਂ ਵੱਧ ਲੋਕ ਲਾਲ ਬੱਤੀ ਜੰਪ ਕਰ ਚੁੱਕੇ ਹਨ, ਇਹ ਅੰਕੜੇ ਪਿਛਲੇ 6 ਮਹੀਨਿਆਂ ਦੇ ਹਨ। ਇਸ ਸਾਲ ਦੇ ਪਹਿਲੇ 6 ਮਹੀਨਿਆਂ ਵਿੱਚ ਇਸ ਉਲੰਘਣਾ ਲਈ ਕੁੱਲ 2,69,487 ਚਲਾਨ ਕੀਤੇ ਗਏ ਹਨ।
ਓਵਰ ਸਪੀਡ ਦੇ ਪਿਛਲੇ 6 ਮਹੀਨਿਆਂ ਵਿੱਚ ਕੁੱਲ 80,897 ਚਲਾਨ ਜਾਰੀ ਕੀਤੇ ਗਏ ਹਨ। ਅਜਿਹੇ ‘ਚ ਰੋਜ਼ਾਨਾ 400 ਤੋਂ ਜ਼ਿਆਦਾ ਲੋਕਾਂ ਦੇ ਓਵਰ ਸਪੀਡ ਵਿਚ ਗੱਡੀ ਚਲਾਉਣ ‘ਤੇ ਚਲਾਨ ਕੱਟੇ ਗਏ ਹਨ। ਦੱਸ ਦਈਏ ਕਿ ਚੰਡੀਗੜ੍ਹ ਵਿਚ 4 ਪਹੀਆ ਵਾਹਨ ਦੀ ਸਪੀਡ ਲਿਮਿਟ 60 KM/Hr ਹੈ ਜਦੋਂ ਕਿ ਦੁਪਹੀਆ ਵਾਹਨ ਦੀ ਸਪੀਡ ਲਿਮਿਟ 45 KM/Hr ਤੈਅ ਕੀਤੀ ਗਈ ਹੈ।
Read Also : ਪੰਜਾਬ, ਚੰਡੀਗੜ੍ਹ ‘ਚ ਮੁੜ ਸਰਗਰਮ ਹੋਵੇਗਾ ਮਾਨਸੂਨ
ਜ਼ੈਬਰਾ ਕਰਾਸਿੰਗ ਦੀ ਉਲੰਘਣਾ ਦੇ 60,006 ਚਲਾਨ, ਬਿਨਾਂ ਹੈਲਮੇਟ ਦੇ 11,446 ਚਲਾਨ ਕੀਤੇ ਗਏ ਹਨ। ਚੰਡੀਗੜ੍ਹ ਵਿਚ ਜਨਵਰੀ ਤੋਂ 14 ਜੁਲਾਈ ਤੱਕ 34 ਹਾਦਸਿਆਂ ਵਿੱਚ 36 ਲੋਕਾਂ ਦੀ ਜਾਨ ਜਾ ਚੁੱਕੀ ਹੈ।
Traffic Rules in Chandigarh