ਮੱਛੀ ਪਾਲਣ ਵਿਭਾਗ ਵਲੋਂ ਹੋਟਲ ਪਾਰਕਹਿੱਲਪ ਵਿਖੇ ਕਰਵਾਇਆ ਇਕ ਰੋਜ਼ਾ ਆਉਟਰੀਚ ਪ੍ਰੋਗਰਾਮ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਜੁਲਾਈ:

ਡਾਇਰੈਕਟਰ ਅਤੇ ਵਾਰਡਨ ਮੱਛੀ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੌਮੀ ਮੱਛੀ ਪਾਲਕ ਦਿਵਸ 2024 ਮਨਾਉਣ ਸਬੰਧੀ ਇਕ ਰੋਜ਼ਾ ਆਉਟਰੀਚ ਪ੍ਰੋਗਰਾਮ ਦੂਜੀ ਸਮਰ ਮੀਟ-2024 ਹੋਟਲ ਪਾਰਕਹਿੱਲ, ਏਅਰਪੋਰਟ ਰੋਡ, ਮੋਹਾਲੀ ਵਿਖੇ ਨੈਸ਼ਨਲ ਫਿਸ਼ਰੀਜ਼ ਡਿਵੈਲਪਮੈਂਟ ਬੋਰਡ ਦੀ ਸਹਾਇਤਾ ਨਾਲ ਲਗਾਇਆ ਗਿਆ। ਇਸ ਮੌਕੇ ਤੇ ਜ਼ਿਲ੍ਹਾ ਐਸ.ਏ.ਐਸ.ਨਗਰ, ਫਤਿਹਗੜ ਸਾਹਿਬ , ਰੂਪਨਗਰ ਅਤੇ ਪਟਿਆਲਾ ਦੇ 50 ਮੱਛੀ ਕਾਸ਼ਤਕਾਰਾ ਅਤੇ ਨਾਲ ਆਏ ਵਿਭਾਗੀ ਅਫਸਰਾਂ ਨੂੰ ਆਈ.ਡੀ.ਏ ਸਕੂਡਰ ਆਡੀਟੋਰੀਅਮ, ਮਦੁਰਾਈ ,ਤਾਮਿਲਨਾਡੂ ਦਾ ਪ੍ਰੋਗਰਾਮ ਲਾਈਵ ਟੈਲੀਕਾਸਟ ਦਿਖਾਇਆ ਗਿਆ। ਮੁੱਖ ਦਫਤਰ ਤੋਂ ਸ੍ਰੀਮਤੀ ਸਤਿੰਦਰ ਕੌਰ, ਸਹਾਇਕ ਡਾਇਰੈਕਟਰ ਮੱਛੀ ਪਾਲਣ, ਸ੍ਰੀਮਤੀ ਰਸ਼ੂ ਮਹਿੰਦੀਰਤਾ ਸੀਨੀਅਰ ਮੱਛੀ ਪਾਲਣ ਅਫਸਰ ਅਤੇ ਸ੍ਰੀਮਤੀ ਮਨਪ੍ਰੀਤ ਕੌਰ ਮੱਛੀ ਪਾਲਣ ਅਫਸਰ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਸ਼੍ਰੀ ਗੁਰਜੀਤ ਸਿੰਘ, ਸਹਾਇਕ ਡਾਇਰੈਕਟਰ ਮੱਛੀ ਪਾਲਣ  ਨੇ ਸਾਰੇ ਆਏ ਵਿਭਾਗੀ ਅਫਸਰਾਂ ਅਤੇ ਮੱਛੀ ਕਿਸਾਨਾਂ ਦਾ  ਸਵਾਗਤ ਕੀਤਾ ਅਤੇ ਸ੍ਰੀਮਤੀ ਹਰਦੀਪ ਕੌਰ ਸੀਨੀਅਰ ਮੱਛੀ ਪਾਲਣ ਅਫਸਰ ਨੇ ਦੂਜੀ ਸਮਰ ਮੀਟ ਦੀ ਜਾਣਕਾਰੀ ਦਿੱਤੀ। ਸ੍ਰੀ ਜਤਿੰਦਰ ਸਿੰਘ ਗਿਲ ਸਹਾਇਕ ਡਾਇਰੈਕਟਰ ਮੱਛੀ ਪਾਲਣ (ਰਿਟਾ.)  ਡਾ ਜਗਦੀਸ਼ ਸਿੰਘ, ਡਿਪਟੀ ਡਾਇਰੈਕਟਰ, ਬਾਗਬਾਨੀ, ਮੈਡਮ ਨਬੀਹਾ ਰੋਜ਼ਗਾਰ ਵਿਭਾਗ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ।

[wpadcenter_ad id='4448' align='none']