Microsoft server down
ਭਾਰਤ ਸਰਕਾਰ ਨੇ ਦੁਨੀਆ ਦੇ ਸਭ ਤੋਂ ਵੱਡੇ ਆਈਟੀ ਆਊਟੇਜ ਨਾਲ ਨਿਪਟਣ ਦੇ ਬਾਰੇ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਸਰਕਾਰ ਦੀ ਸਲਾਹ ਵਿਚ ਕਿਹਾ ਗਿਆ ਹੈ ਕਿ…
ਵਿੰਡੋਜ਼ ਨੂੰ ਸੇਫ ਮੋਡ ਜਾਂ ਵਿੰਡੋਜ਼ ਰਿਕਵਰੀ ਇਨਵਾਇਰਮੈਂਟ ‘ਤੇ ਬੂਟ ਕਰੋ।
C:\Windows\System32\drivers\CrowdStrike ਡਾਇਰੈਕਟਰੀ ਨੂੰ ਨੈਵੀਗੇਟ ਕਰੋ।
– “C-00000291*.sys” Locate the file matching ਫਾਈਲ ਲੱਭੋ ਅਤੇ ਫਾਈਲ ਨੂੰ ਡਿਲੀਟ ਕਰੋ ।
– ਹੋਸਟ ਨੂੰ ਆਮ ਤਰੀਕੇ ਨਾਲ ਬੂਟ ਕਰੋ।
ਇਸ ਦੇ ਨਾਲ ਹੀ ਉਪਭੋਗਤਾਵਾਂ ਨੂੰ Crowd Strike ਪੋਰਟਲ ਤੋਂ ਤਾਜ਼ਾ ਅਪਡੇਟ ਨੂੰ ਚੈੱਕ ਕਰਨ ਲਈ ਕਿਹਾ ਗਿਆ ਹੈ। ਨਾਲ ਹੀ, ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕਿਹਾ ਕਿ ਇਸ ਇਸ ਪੂਰੇ ਸੰਕਟ ‘ਤੇ ਸਰਕਾਰ ਮਾਈਕ੍ਰੋਸਾਫਟ ਦੇ ਸੰਪਰਕ ਵਿੱਚ ਹੈ।Microsoft server down
also read :- ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (19 ਜੁਲਾਈ 2024)
ਟੈਕਨਾਲੋਜੀ ਕੰਪਨੀ ਮਾਈਕ੍ਰੋਸਾਫਟ ‘ਚ ਗੜਬੜੀ ਕਾਰਨ ਸ਼ੁੱਕਰਵਾਰ ਨੂੰ ਏਅਰਪੋਰਟ ਅਤੇ ਏਅਰਲਾਈਨ ਸੰਚਾਲਨ ‘ਚ ਭਾਰੀ ਵਿਘਨ ਪਿਆ। ਵੱਖ-ਵੱਖ ਏਅਰਲਾਈਨਾਂ ਨੇ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇੰਡੀਗੋ, ਸਪਾਈਸਜੈੱਟ ਅਤੇ ਅਕਾਸਾ ਨੂੰ ਆਪਣੇ ਨੈੱਟਵਰਕ ‘ਤੇ ਆਨਲਾਈਨ ਚੈੱਕ-ਇਨ ਅਤੇ ਬੋਰਡਿੰਗ ਪ੍ਰਕਿਰਿਆਵਾਂ ‘ਚ ਰੁਕਾਵਟ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਨ੍ਹਾਂ ਨੂੰ ‘ਆਫਲਾਈਨ’ ਮੋਡ ਰਾਹੀਂ ਕੰਮ ਕਰਨਾ ਪਿਆ।ਇੰਡੀਗੋ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਕਿਹਾ ਕਿ ਸਾਡੇ ਸਿਸਟਮ ਫਿਲਹਾਲ ਮਾਈਕ੍ਰੋਸਾਫਟ ਦੀ ਗੜਬੜੀ ਤੋਂ ਪ੍ਰਭਾਵਿਤ ਹਨ, ਜਿਸ ਦਾ ਅਸਰ ਦੂਜੀਆਂ ਕੰਪਨੀਆਂ ‘ਤੇ ਵੀ ਪੈ ਰਿਹਾ ਹੈ। ਇਸ ਸਮੇਂ ਦੌਰਾਨ, ਬੁਕਿੰਗ, ਚੈੱਕ-ਇਨ, ਤੁਹਾਡੇ ਬੋਰਡਿੰਗ ਪਾਸ ਤੱਕ ਪਹੁੰਚ ਅਤੇ ਕੁਝ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਕੰਪਨੀ ਨੇ ਕਿਹਾ ਕਿ ਅਸੀਂ ਸਾਰੇ ਪੂਰੀ ਤਰ੍ਹਾਂ ਸਰਗਰਮ ਹਾਂ ਅਤੇ ਆਮ ਸਥਿਤੀ ਨੂੰ ਬਹਾਲ ਕਰਨ ਲਈ ਕੰਮ ਕਰ ਰਹੇ ਹਾਂ। ਸਾਡੀ ਡਿਜੀਟਲ ਟੀਮ ਵੀ ਇਹਨਾਂ ਰੁਕਾਵਟਾਂ ਨੂੰ ਤੇਜ਼ੀ ਨਾਲ ਹੱਲ ਕਰਨ ਲਈ Microsoft Azure ਨਾਲ ਮਿਲ ਕੇ ਕੰਮ ਕਰ ਰਹੀ ਹੈ।Microsoft server down