ਸਪੀਕਰ ਸੰਧਵਾਂ ਨੇ ਗੁਰੂ ਨਾਨਕ ਕਾਰਡਿਅਕ ਕੇਅਰ ਹਸਪਤਾਲ ਦਾ ਕੀਤਾ ਉਦਘਾਟਨ

ਫ਼ਰੀਦਕੋਟ 21 ਜੁਲਾਈ 2024 

ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਫ਼ਰੀਦਕੋਟ ਵਿਖੇ ਗੁਰੂ ਨਾਨਕ ਕਾਰਡਿਅਕ ਕੇਅਰ ਹਸਪਤਾਲ ਦੇ ਉਦਘਾਟਨ ਮੌਕੇ ਸੁਖਮਨੀ ਸਾਹਿਬ ਦੇ ਪਾਠ ਵਿੱਚ ਸ਼ਿਰਕਤ ਕੀਤੀ।

ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੇ  ਹੋਂਦ ਵਿੱਚ ਆਉਣ ਨਾਲ ਦਿਲ ਦੀਆਂ ਬਿਮਾਰੀਆਂ ਨਾਲ ਸੰਬੰਧਿਤ ਲੋਕਾਂ ਨੂੰ ਹੁਣ ਦੂਰ-ਦੁਰਾਡੇ ਜਾਣ ਦੀ ਜਰੂਰਤ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਵਿਚ ਮਰੀਜ਼ਾਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ ।

ਇਸ ਉਪਰੰਤ ਸ. ਸੰਧਵਾਂ ਨੇ ਸਵਰਨਕਾਰਾਂ ਵੱਲੋਂ ਆਯੋਜਿਤ ਇਕ ਸਨਮਾਨ ਸਮਾਰੋਹ ਵਿੱਚ ਸ਼ਿਰਕਤ ਕੀਤੀ ।

ਸਵਰਨਕਾਰ ਸੰਘ ਦੇ ਪ੍ਰਧਾਨ ਸ਼੍ਰੀ ਰਾਜਨ ਠਾਕੁਰ ਨੇ ਸਪੀਕਰ ਸੰਧਵਾਂ ਨੂੰ ਸਵਰਨਕਾਰਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਜਾਣੂ ਕਰਵਾਇਆ। ਸਪੀਕਰ ਸੰਧਵਾਂ ਨੇ ਦੱਸਿਆ ਕਿ ਸਵਰਨਕਾਰ ਸੋਨੇ ਦਾ ਕੰਮ ਕਰਦੇ ਹਨ ਤੇ ਉਹ ਸਾਰੇ ਭਾਰਤ ਦੇ ਵਿੱਚ ਫੈਲੇ ਹੋਏ ਹਨ  ਤੇ ਇਮਾਨਦਾਰੀ ਦੇ ਨਾਲ ਆਪਣਾ ਰੁਜ਼ਗਾਰ ਕਰਦੇ ਹਨ।

 ਸ੍ਰੀ ਰਾਜਨ ਠਾਕੁਰ ਨੇ ਸਪੀਕਰ ਸੰਧਵਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਵਰਨਕਾਰਾਂ ਨੂੰ ਸਮੇਂ ਸਮੇਂ ਤੇ ਜੋ ਦਿੱਕਤਾਂ ਪੇਸ਼ ਆਉਂਦੀਆਂ ਹਨ,  ਉਹਨਾਂ ਦਾ ਹੱਲ   ਕਰਨ ਵਿਚ ਕਈ ਵਾਰ ਦੇਰੀ ਹੋ ਜਾਂਦੀ ਹੈ।

  ਇਸ ਸਬੰਧੀ ਉਨ੍ਹਾਂ ਤਜਵੀਜ ਕੀਤੀ ਕਿ ਜੇਕਰ ਇੱਕ ਸਵਰਨਕਾਰ ਭਲਾਈ ਬੋਰਡ ਨੂੰ ਹੋਂਦ ਵਿੱਚ ਲਿਆਂਦਾ ਜਾਵੇ ਤਾਂ ਜੋ ਮੌਜੂਦਾ ਸਮੇਂ ਵਿੱਚ ਸੁਨਿਆਰਿਆਂ ਨੂੰ ਸੋਨੇ ਦੀ ਸਿਕਿਉਰਟੀ, ਟੈਕਸ ਸਬੰਧੀ ਜਾਂ ਹੋਰ ਜੋ ਦਿੱਕਤਾਂ ਦਰਪੇਸ਼ ਆ ਰਹੀਆਂ ਹਨ  ਉਹਨਾਂ ਨੂੰ ਹੱਲ ਕੀਤਾ ਜਾ ਸਕੇਗਾ ।

 ਸਪੀਕਰ ਸੰਧਵਾਂ ਨੇ ਆਸ਼ਵਾਸਨ ਦਿੱਤਾ ਕਿ  ਆਮ ਆਦਮੀ ਪਾਰਟੀ ਹਰ ਵਰਗ ਦੇ ਨਾਲ ਮੋਢੇ ਦੇ ਨਾਲ ਮੋਢਾ ਮਿਲਾ ਕੇ ਚੱਲਣ ਵਿੱਚ ਵਿਸ਼ਵਾਸ ਰੱਖਦੀ ਹੈ । ਇਸ ਕਰਕੇ ਵਪਾਰੀ ਵਰਗ ਨੂੰ ਖਾਸ ਕਰਕੇ ਸਵਰਨਕਾਰਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਉਹਨਾਂ  ਸਵਰਨਕਾਰਾਂ ਨੂੰ ਬੋਰਡ ਦੇ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਸ੍ਰੀ ਯਸ਼ਪਾਲ ਚੌਹਾਨ, ਸਵਰਨਕਾਰ ਸੰਘ ਪ੍ਰਧਾਨ ਪੰਜਾਬ, ਸ੍ਰੀ ਅਮਿਤ ਕਪੂਰ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਪ੍ਰਧਾਨ, ਚੇਅਰਮੈਨ ਸ੍ਰੀ ਰਵੀਕਾਂਤ ਅਤੇ ਹੋਰ ਸਵਰਨਕਾਰ ਹਾਜ਼ਰ ਸਨ।

[wpadcenter_ad id='4448' align='none']