ਮਾਨਸਾ, 23 ਜੁਲਾਈ:
ਸੀ-ਪਾਈਟ ਕੈਂਪ ਬੋੜਾਵਾਲ ਦੇ ਸਾਰੇ ਟਰੇਨੀਜ਼ ਯੁਵਕ, ਸਟਾਫ ਮੈਂਬਰਜ਼ ਅਤੇ ਸਿਖਲਾਈ ਅਧਿਕਾਰੀਆਂ ਵੱਲੋਂ ‘ਰੁੱਖ ਲਗਾਓ ਵਾਤਾਵਰਨ ਬਚਾਓ’ ਦਾ ਸੁਨੇਹਾ ਦਿੰਦਿਆਂ ਕੈਂਪ ਅੰਦਰ ਅਤੇ ਆਲੇ ਦੁਆਲੇ ’ਚ ਪੌਦੇ ਲਗਾਏ ਗਏ।
ਇਸ ਮੌਕੇ ਸਿਖਲਾਈ ਅਧਿਕਾਰੀ ਕੈਪਟਨ ਲਖਵਿੰਦਰ ਸਿੰਘ ਨੇ ਯੁਵਕਾਂ ਨੂੰ ਪੇੜ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਸਬੰਧੀ ਜਾਗਰੂਕ ਕਰਦਿਆਂ ਦੱਸਿਆ ਕਿ ਰੁੱਖਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵ ਹੈ, ਖੁਸ਼ਹਾਲ ਤੇ ਚੰਗਾ ਵਾਤਾਵਰਣ ਪੇੜ-ਪੌਦਿਆਂ ਦੀ ਹੀ ਦੇਣ ਹੈ। ਅੱਜ ਦੇ ਮਾਹੌਲ ਵਿੱਚ ਸਾਫ ਸੁਥਰੇ ਵਾਤਾਵਰਣ ਅਤੇ ਮੌਸਮ ਵਿੱਚ ਸਥਿਰਤਾ ਰੱਖਣ ਲਈ ਪੇੜ ਪੌਦੇ ਲਗਾਉਣੇ ਜਰੂਰੀ ਹਨ।
ਸਿਖਲਾਈ ਅਧਿਕਾਰੀ ਨੇ ਕੈਂਪ ਵਿਖੇ ਅਗਨੀਵੀਰ ਦੀ ਭਰਤੀ ਲਈ ਸਰੀਰਿਕ ਸਿਖਲਾਈ ਲੈ ਰਹੇ ਯੁਵਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਅਤੇ ਇਸ ਤੋਂ ਆਪਣੇ ਆਪ ਨੂੰ ਬਚਾਏ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਜ਼ਿਲ੍ਹਾ ਮਾਨਸਾ ਅਤੇ ਬਰਨਾਲਾ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੋ ਯੁਵਕ ਪੰਜਾਬ ਪੁਲਿਸ, ਐੱਸ.ਐੱਸ.ਸੀ (ਜੀ.ਡੀ), ਆਰਮੀ ਅਗਨੀਵੀਰ ਅਤੇ ਹੋਰ ਪੇਪਰਾ ਦੀ ਤਿਆਰੀ ਅਤੇ ਸਰੀਰਿਕ ਸਿਖਲਾਈ ਲੈਣਾ ਚਾਹੁੰਦੇ ਹਨ, ਉਨ੍ਹਾਂ ਯੁਵਕਾਂ ਦੀ ਸੀ-ਪਾਈਟ ਕੈਂਪ ਬੋੜਾਵਾਲ ਵਿਖੇ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਸੀ ਪਾਈਟ ਕੈਂਪ ਬੋੜਾਵਾਲ ਵਿਖੇ ਸਿਖਲਾਈ ਲੈਣ ਵਾਲੇ ਯੁਵਕਾਂ ਤੋ ਕੋਈ ਫੀਸ ਨਹੀਂ ਲਈ ਜਾਂਦੀ। ਕੈਂਪ ਵਿਚ ਯੁਵਕਾਂ ਨੂੰ ਰਿਹਾਇਸ਼, ਖਾਣਾ, ਪੇਪਰ ਦੀ ਲਿਖਤੀ ਤਿਆਰੀ ਅਤੇ ਸਰੀਰਿਕ ਸਿਖਲਾਈ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੇ ਇਸ ਉਪਰਾਲੇ ਦਾ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ 98148-50214 ’ਤੇ ਸੰਪਰਕ ਕੀਤਾ ਜਾ ਸਕਦਾ ਹੈ ।
ਜ਼ਿਲ੍ਹਾ ਪ੍ਰਸ਼ਾਸਨ ਦੀ ਵਿਸ਼ੇਸ਼ ਮੁਹਿੰਮ ਤਹਿਤ ਸੀ ਪਾਈਟ ਟਰੇਨਿੰਗ ਅਦਾਰਾ ਬੋੜਾਵਾਲ ਵਿਖੇ ਪੌਦੇ ਲਗਾਏ
[wpadcenter_ad id='4448' align='none']