ਪੁਲਿਸ ਚੌਕੀ ‘ਤੇ ਭੀੜ ਨੇ ਕੀਤਾ ਹਮਲਾ, ਮੁਲਾਜ਼ਮਾਂ ਦੀ ਵਰਦੀ ਪਾੜ ਕੀਤੀ ਕੁੱਟਮਾਰ

A mob attacked the police post.

A mob attacked the police post.

ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 3 ਅਧੀਨ ਪੈਂਦੀ ਪੁਲਿਸ ਚੌਕੀ ਧਰਮਪੁਰਾ ‘ਤੇ ਸ਼ਨੀਵਾਰ ਰਾਤ ਕਰੀਬ 12.30 ਵਜੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਕਾਂਸਟੇਬਲ ਲੱਕੀ ਸ਼ਰਮਾ ਦੀ ਵਰਦੀ ਫਟ ਗਈ। ਇਸ ਦੇ ਨਾਲ ਹੀ ਚੌਕੀ ਇੰਚਾਰਜ ਜਸਵਿੰਦਰ ਸਿੰਘ ਦੇ ਮੱਥੇ ’ਤੇ ਸੱਟ ਲੱਗ ਗਈ। ਹਮਲਾਵਰਾਂ ਨੇ ਪੁਲਿਸ ਚੌਕੀ ਦਾ ਦਰਵਾਜ਼ਾ ਵੀ ਤੋੜਿਆ ਅਤੇ ਮੁਨਸ਼ੀ ਹਰੀਸ਼ ਸ਼ਰਮਾ ਨਾਲ ਹੱਥੋਪਾਈ ਵੀ ਕੀਤੀ।

ਪੁਲਿਸ ਮੁਲਾਜ਼ਮਾਂ ਮੁਤਾਬਕ, ਕੀ ਹੈ ਪੂਰਾ ਮਾਮਲਾ
ਦਰਅਸਲ ਚੌਕੀ ਇੰਚਾਰਜ ਨੇ ਸ਼ਿੰਗਾਰ ਸਿਨੇਮਾ ਦੇ ਬਾਹਰ ਨਾਕਾਬੰਦੀ ਕੀਤੀ ਹੋਈ ਸੀ। ਉਹ ਰਾਤ ਸਮੇਂ ਵਾਹਨਾਂ ਦੀ ਚੈਕਿੰਗ ਕਰ ਰਹੇ ਸੀ। ਇਸ ਦੌਰਾਨ ਐਕਟਿਵਾ ‘ਤੇ ਸਵਾਰ ਪਿਓ-ਪੁੱਤ ਨੂੰ ਪੁਲਿਸ ਨੇ ਰੋਕ ਲਿਆ। ਜਦੋਂ ਉਨ੍ਹਾਂ ਕੋਲੋਂ ਦਸਤਾਵੇਜ਼ ਮੰਗੇ ਗਏ ਤਾਂ ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ।ਮਾਮਲਾ ਵਧਣ ‘ਤੇ ਚੌਕੀ ਇੰਚਾਰਜ ਨੇ ਪਿਓ-ਪੁੱਤ ਨੂੰ ਚੌਕੀ ‘ਤੇ ਲਿਜਾ ਕੇ ਪੁੱਛਗਿੱਛ ਕਰਨੀ ਚਾਹੀ। ਇਸ ਦੌਰਾਨ ਮੁਲਜ਼ਮ ਪੁੱਤਰ ਚੌਕੀ ਤੋਂ ਭੱਜ ਗਿਆ। ਕੁਝ ਸਮੇਂ ਬਾਅਦ ਉਹ ਕੁਝ ਲੋਕਾਂ ਨੂੰ ਆਪਣੇ ਨਾਲ ਲੈ ਆਇਆ, ਜਿਨ੍ਹਾਂ ਨੇ ਚੌਕੀ ਦੇ ਬਾਹਰ ਹੰਗਾਮਾ ਕਰ ਦਿੱਤਾ।A mob attacked the police post.

ਦੂਜੀ ਧਿਰ ਨੇ ਕੀ ਰੱਖਿਆ ਪੱਖ ?
ਦੂਜੇ ਪਾਸੇ ਮੁਲਜ਼ਮ ਹਰਸਿਦਕ ਨੇ ਦੱਸਿਆ ਹੈ ਕਿ ਉਹ ਆਪਣੇ ਪਿਤਾ ਸਰਬਜੀਤ ਸਿੰਘ ਨਾਲ ਦੁਕਾਨ ਬੰਦ ਕਰਕੇ ਘਰ ਜਾ ਰਿਹਾ ਸੀ। ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਸੜਕ ’ਤੇ ਰੋਕ ਲਿਆ ਜਦੋਂ ਕਿ ਪੁਲਿਸ ਮੁਲਾਜ਼ਮਾਂ ਨੇ ਸ਼ਰਾਬ ਪੀਤੀ ਹੋਈ ਸੀ। ਹਰਸਿਦਕ ਨੇ ਦੱਸਿਆ ਹੈ ਕਿ ਉਸ ਕੋਲ ਇੱਕ ਵੀਡੀਓ ਹੈ ਜਿਸ ਵਿੱਚ ਪੁਲਿਸ ਮੁਲਾਜ਼ਮ ਖੁਦ ਮੰਨਦੇ ਹਨ ਕਿ ਉਹ ਸ਼ਰਾਬ ਪੀ ਰਹੇ ਸਨ।

ALSO READ :- ਪੰਜਾਬ ਦੇ ਇਨ੍ਹਾਂ 11 ਜਿਲ੍ਹਿਆਂ ਵਿਚ ਪਵੇਗਾ ਮੀਂਹ, IMD ਦਾ ਅਲਰਟ..

ਪੁਲਿਸ ਨੇ ਥੱਪੜ ਮਾਰੇ ਤੇ ਡੰਡਿਆਂ ਨਾਲ ਕੀਤੀ ਕੁੱਟਮਾਰ
ਹਰਸਿਦਕ ਨੇ ਦੱਸਿਆ ਕਿ ਪੁਲੀਸ ਮੁਲਾਜ਼ਮਾਂ ਨੇ ਉਸ ਦੇ ਪਿਤਾ ਸਰਬਜੀਤ ਸਿੰਘ ਦੇ ਥੱਪੜ ਮਾਰੇ। ਉਨ੍ਹਾਂ ਨੇ ਮੇਰੀ ਪੱਗ ਵੀ ਲਾਹ ਦਿੱਤੀ। ਪੁਲਿਸ ਨੇ ਉਸ ਨੂੰ ਡੰਡਿਆਂ ਨਾਲ ਕੁੱਟਿਆ ਅਤੇ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਪੁਲੀਸ ਚੌਕੀ ਵਿੱਚ ਧੱਕਾ ਦੇ ਦਿੱਤਾ। ਇਸ ਮੌਕੇ ਉਨ੍ਹਾਂ ਨੇ ਪੁਲਿਸ ਕਮਿਸ਼ਨਰ ਤੋਂ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ।A mob attacked the police post.

[wpadcenter_ad id='4448' align='none']