ਦਿਵਿਆਂਗ ਵਿਅਕਤੀਆਂ ਨੂੰ ਮੁਫ਼ਤ ਸਹਾਇਤਾ ਉਪਕਰਨ ਦੀ ਵੰਡ 5 ਅਗਸਤ ਨੂੰ ਕੀਤੀ ਜਾਵੇਗੀ-ਡੀ.ਸੀ 

ਫ਼ਰੀਦਕੋਟ 1 ਅਗਸਤ ()

ਅਲਿਮਕੋ ਕਾਨਪੁਰ ਅਤੇ ਰੈੱਡ ਕਰਾਸ  ਸੁਸਾਇਟੀ ਫ਼ਰੀਦਕੋਟ ਵਲੋਂ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਵਿਸ਼ੇਸ਼ ਜ਼ਰੂਰਤਾਂ ਵਾਲੇ ਦਿਵਿਆਂਗ ਵਿਅਕਤੀਆਂ ਨੂੰ ਸੀ.ਐਸ.ਆਰ. ਸਕੀਮ ਅਤੇ ਭਾਰਤ ਸਰਕਾਰ ਦੀ ਏਡਿੱਪ ਸਕੀਮ ਤਹਿਤ ਲੋੜੀਂਦੇ ਸਹਾਇਤਾ ਉਪਕਰਨ ਉਪਲਬਧ ਕਰਵਾਉਣ ਲਈ  ਜ਼ਿਲ੍ਹੇ ਅੰਦਰ  ਵੱਖ-ਵੱਖ ਥਾਵਾਂ ‘ਤੇ ਮੈਡੀਕਲ ਜਾਂਚ ਕੈਂਪ ਲਗਾਏ ਗਏ ਸਨ। ਜਿਸ ਵਿਚ ਵਿਸ਼ੇਸ਼ ਜ਼ਰੂਰਤਾਂ ਵਾਲੇ ਦਿਵਿਆਂਗ ਵਿਅਕਤੀਆਂ ਦੀ ਜਾਂਚ ਵਿਸ਼ੇਸ਼ ਮਾਹਿਰਾਂ ਦੀ ਟੀਮ ਵਲੋਂ ਕੀਤੀ ਗਈ ਸੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦੱਸਿਆ ਕਿ ਕੈਂਪ ਦੌਰਾਨ ਜ਼ਿਲੇ ਦੇ 253 ਵਿਅਕਤੀਆਂ ਨੂੰ ਸੂਚੀਬੱਧ ਕੀਤਾ ਗਿਆ ਸੀ, ਨੂੰ ਲਗਭਗ 71 ਲੱਖ ਤੋਂ ਵੱਧ ਦੀ ਕੀਮਤ ਦਾ ਸਮਾਨ ਜਨਰਲ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ ਵਲੋਂ ਸੀ. ਐਸ. ਆਰ. ਸਕੀਮ ਤਹਿਤ ਦਿੱਤਾ ਜਾਵੇਗਾ।  ਜਿਸ ਵਿਚ ਮੋਟਰਾਈਜ਼ ਟਰਾਈਸਾਇਕਲ, ਵੀਲ ਚੇਅਰ, ਘੱਟ ਸੁਣਨ ਵਾਲੇ ਵਿਅਕਤੀਆਂ ਨੂੰ ਕੰਨਾਂ ਦੀਆਂ ਮਸ਼ੀਨਾਂ, ਨੇਤਰਹੀਣ ਵਿਅਕਤੀਆਂ ਲਈ ਸਮਾਰਟ ਫੋਨ, ਬੱਚਿਆ ਲਈ ਐਮ.ਆਰ ਕਿੱਟਾਂ, ਚੱਲਣ ਫਿਰਨ ਤੋਂ ਅਸਮਰੱਥ ਵਿਅਕਤੀਆਂ ਲਈ ਬਸਾਖੀਆ ਅਤੇ ਕੈਲੀਪਰ ਆਦਿ ਦਿੱਤੇ ਜਾਣਗੇ।

ਉਨ੍ਹਾਂ  ਕਿਹਾ ਕਿ 5 ਅਗਸਤ 2024  ਸਵੇਰੇ 11 ਵਜੇ ਸੂਚੀਬੱਧ ਹੋਏ ਵਿਅਕਤੀ ਸਥਾਨਕ ਅਮਰ ਆਸ਼ਰਮ ਵਿਖੇ ਆ ਕੇ ਅਪਣਾ ਸਹਾਇਤਾ ਉਪਕਰਨ ਪ੍ਰਾਪਤ ਕਰ ਸਕਦੇ ਹਨ। ਸਹਾਇਤਾ ਪ੍ਰਾਪਤ ਕਰਨ ਲਈ ਸੂਚੀਬੱਧ ਹੋਏ ਵਿਅਕਤੀ ਕੋਲ ਆਪਣਾ ਪਹਿਚਾਣ ਪੱਤਰ ਅਤੇ ਅਲਿਮਕੇ ਕਾਨਪੁਰ ਵਲੋਂ ਜਾਰੀ ਪਰਚੀ ਹੋਣੀ ਲਾਜ਼ਮੀ ਹੈ।

[wpadcenter_ad id='4448' align='none']