ਪੰਜਾਬ ‘ਚ ਵੱਡੀ ਵਾਰਦਾਤ ਹੋਣੋਂ ਟਲ਼ੀ! ਅਮਰੀਕੀ ਹਥਿਆਰਾਂ ਸਣੇ 2 ਵਿਅਕਤੀ ਗ੍ਰਿਫ਼ਤਾਰ

Avoiding a major incident in Punjab!

Avoiding a major incident in Punjab!

ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਪੁਲਸ ਨੇ ਦੋ ਵਿਅਕਤੀਆਂ ਨੂੰ ਇਕ 32 ਬੋਰ ਬਰੇਟਾ ਪਿਸਟਲ MADE IN USA ਅਤੇ ਮੈਗਜ਼ੀਨ ਵਿਚੋਂ ਪੰਜ ਜਿੰਦਾ ਰੋਂਦ 32 ਬੋਰ ਸਮੇਤ ਗ੍ਰਿਫ਼ਤਾਰ ਕਰ ਕੇ ਕਿਸੇ ਵੱਡੀ ਵਾਰਦਾਤ ਹੋਣ ਤੋਂ ਬਚਾਉਣ ਦਾ ਦਾਵਾ ਕੀਤਾ ਹੈ।

ਇਸ ਸਬੰਧੀ ਐੱਸ. ਪੀ. (ਡੀ.) ਰਾਕੇਸ਼ ਯਾਦਵ ਨੇ ਦੱਸਿਆ ਕਿ ਮਾੜੇ ਅਨਸਰਾਂ ਵਿੱਢੀ ਮੁਹਿੰਮ ਤਹਿਤ ਮਿਤੀ 30 ਜੁਲਾਈ ਨੂੰ ਪੁਲਸ ਪਾਰਟੀ ਵੱਲੋਂ ਐੱਸ.ਵਾਈ.ਐੱਲ ਨਹਿਰ ਚੁੰਨੀ ਖੁਰਦ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਚੰਡੀਗੜ੍ਹ ਸਾਈਡ ਤੋਂ ਚਿੱਟੇ ਰੰਗ ਦੀ ਕਾਰ UP-80-DE-0890 ਬੜੀ ਤੇਜ਼ ਹਫਤਾਰੀ ਨਾਲ ਆਈ। ਪੁਲਸ ਪਾਰਟੀ ਨੇ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਕਾਰ ਦੇ ਵਿਚ ਸਵਾਰ ਡਰਾਈਵਰ ਤੇ ਉਸ ਨਾਲ ਬੈਠੇ ਵਿਅਕਤੀ ਦਾ ਨਾਂ ਪਤਾ ਪੁੱਛਿਆ। ਕਾਰ ਸਵਾਰ ਨੇ ਆਪਣਾ ਨਾਂ ਵਿਜੈ ਕੁਮਾਰ ਉਰਫ ਰਵੀ ਤੇ ਕਾਰ ਡਰਾਈਵਰ ਨੇ ਆਪਣਾ ਨਾਂ ਸਾਹਿਲ ਕੰਬੋਜ ਪੁੱਤਰ ਸੰਦੀਪ ਕੰਬੋਜ ਦੱਸਿਆ। ਚੈਕਿੰਗ ਦੌਰਾਨ ਵਿਜੈ ਕੁਮਾਰ ਉਰਫ ਰਵੀ ਦੇ ਡੱਬ ਵਿਚੋਂ ਇਕ ਨਾਜਾਇਜ਼ ਪਿਸਟਲ 32 ਬੋਰ ਬਰੇਟਾ MADE IN USA ਬ੍ਰਾਮਦ ਹੋਇਆ, ਜਿਸ ਨੂੰ ਅਨਲੋਡ ਕਰਨ ‘ਤੇ ਉਸ ਦੇ ਮੈਗਜ਼ੀਨ ਵਿਚੋਂ ਪੰਜ ਜਿੰਦਾ ਰੋਂਦ 32 ਬੋਰ ਬਰਾਮਦ ਹੋਏ। ਦੋਹਾਂ ਨੂੰ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਗਿਆ। Avoiding a major incident in Punjab!

also read :- ਚੰਡੀਗੜ੍ਹ ਦੀ ਅਦਾਲਤ ‘ਚ ਬੰਦੇ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ, ਮੌਕੇ ‘ਤੇ ਪਈਆਂ ਭਾਜੜਾਂ

ਪੁੱਛਗਿਛ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਹ ਪਿਸਟਲ ਉਨ੍ਹਾਂ ਨੇ ਸਚਿਨ ਵਾਸੀ ਫਿਰੋਜ਼ਪੁਰ ਤੋਂ 1,35,000/- ਰੁਪਏ ਵਿਚ ਖਰੀਦ ਕੀਤਾ ਸੀ। ਸਚਿਨ ਉਕਤ ਦਾ ਵੀ Criminal Background ਹੈ ਜਿਸ ਤੋਂ ਕਈ ਮੁਕੱਦਮੇ ਦਰਜ ਹਨ। ਇਸ ਤੋਂ ਇਲਾਵਾ ਦੋਸ਼ੀਆਨ ਦੇ ਫੋਨ ਨੂੰ ਚੈੱਕ ਕੀਤਾ ਗਿਆ, ਜਿਸ ਵਿਚੋਂ ਇਕ ਵਿਡਿਓ ਜਿਸ ਵਿਚ ਰੇਕੀ ਕਰਨ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਗੱਲ ਸਾਹਮਣੇ ਆਈ ਹੈ, ਬਾਰੇ ਜ਼ਿਕਰ ਹੋਇਆ ਹੈ।Avoiding a major incident in Punjab!

[wpadcenter_ad id='4448' align='none']