CM’s statement on check distribution ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਾਜ਼ਿਲਕਾ ਦੇ ਹਲਕਾ ਅਬੋਹਰ ਵਿਖੇ ਕਿਸਾਨਾਂ ਨੂੰ ਨੁਕਸਾਨੀ ਗਈ ਫ਼ਸਲ ਦੇ ਚੈੱਕ ਵੰਡੇ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਸਰਕਾਰ ਨੇ ਅੱਜ ਕੁੱਲ 40 ਕਰੋੜ ਰੁਪਏ ਦਾ ਮੁਆਵਜ਼ਾ ਜਾਰੀ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਦੇ 146 ਪਿੰਡ, ਜਲਾਲਾਬਾਦ ਦੇ 134 ਅਤੇ ਅਬੋਹਰ ਦੇ 84 ਪਿੰਡਾਂ ਦਾ ਕੁੱਲ ਮੁਆਵਜ਼ਾ 12 ਕਰੋੜ 94 ਲੱਖ 80 ਹਜ਼ਾਰ ਰੁਪਏ ਬਣਦਾ ਹੈ ਅਤੇ ਸਰਕਾਰ ਨੇ ਉਸ ਵਿੱਚੋਂ 6 ਕਰੋੜ ਜਾਰੀ ਕਰ ਦਿੱਤਾ ਹੈ। ਮਾਨ ਨੇ ਆਖਿਆ ਕਿ ਪਹਿਲਾਂ 33 ਤੋਂ 75 ਫ਼ੀਸਦੀ ਫ਼ਸਲ ‘ਤੇ ਸਿਰਫ਼ 5400 ਰੁਪਏ ਪ੍ਰਤੀ ਕਿੱਲਾ, 75 ਤੋਂ 100 ਫ਼ੀਸਦੀ ਲਈ 12 ਹਜ਼ਾਰ ਰੁਪਏ ਦਿੱਤੇ ਜਾਂਦੇ ਸਨ ਪਰ ਹੁਣ ਪੰਜਾਬ ਸਰਕਾਰ ਨੇ ਇਸ ਨੂੰ ਵਧਾ ਤੇ 6800 ਅਤੇ 15 ਹਜ਼ਾਰ ਰੁਪਏ ਪ੍ਰਤੀ ਕਿੱਲਾ ਵਧਾ ਦਿੱਤਾ ਹੈ। ਇਸ ਤੋਂ ਇਲਾਵਾ ਬੇ-ਮੌਸਮੇ ਮੀਂਹ ਅਤੇ ਤੂਫ਼ਾਨ ਕਾਰਨ ਡਿੱਗੇ ਮਕਾਨਾਂ ਦੇ ਲਈ ਸਰਕਾਰ ਨੇ 1 ਲੱਖ 20 ਹਜ਼ਾਰ ਰੁਪਏ ਲੋਕਾਂ ਨੂੰ ਘਰ ਪਾਉਣ ਲਈ ਦਿੱਤੇ ਹਨ। ਮਾਨ ਨੇ ਦੱਸਿਆ ਕਿ ਸਰਕਾਰ ਨੇ ਕਾਰਬੋਰੇਟ ਬੈਂਕਾਂ ਦੀ ਲੀਮੀਟ ਵੀ ਵਧਾ ਦਿੱਤੀ ਹੈ ਅਤੇ ਇਸ ਵਾਰ ਕਿਸਾਨਾਂ ਨੂੰ ਉਸ ਦੀ ਫਿਕਰ ਕਰਨ ਦੀ ਲੋੜ ਨਹੀਂ।CM’s statement on check distribution
ALSO READ : ਖਾਨਪੁਰ ਦਾਣਾ ਮੰਡੀ ਚ ਵਿਧਾਇਕ ਸੰਗੋਵਾਲ ਨੇ ਕਣਕ ਦੀ ਖਰੀਦ ਕਰਵਾਈ ਸ਼ੁਰੂ
ਸਰਕਾਰ ਨੇ ਵਾਅਦਾ ਕੀਤਾ ਪੂਰਾ : CM ਮਾਨ
ਮਾਨ ਨੇ ਕਿਹਾ ਕਿ ਅਸੀ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ 20 ਦਿਨਾਂ ਅੰਦਰ ਮੁਆਵਜ਼ੇ ਦੀ ਰਕਮ ਜਾਰੀ ਕਰਾਂਗੇ ਪਰ ਅਸੀਂ 20 ਦਿਨ ਤੋਂ ਪਹਿਲਾਂ ਹੀ ਇਹ ਮੁਆਵਜ਼ਾ ਜਾਰੀ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੋ ਰਿਹਾ ਕਿ ਸਰਕਾਰ ਨੇ 20 ਦਿਨਾਂ ਅੰਦਰ ਮੁਆਵਜ਼ਾ ਜਾਰੀ ਕਰ ਦਿੱਤਾ ਹੋਵੇ। ਕਾਂਗਰਸੀ ਅਤੇ ਅਕਾਲੀ ਦਲ ਦੀ ਸਰਕਾਰ ਤਾਂ ਮੁਆਵਜ਼ਾ ਦੇਣ ਵੇਲੇ ਇਹ ਭੁੱਲ ਜਾਂਦੀ ਸੀ ਕਿ ਇਹ ਕਿਸ ਫ਼ਸਲ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਮਾਨ ਨੇ ਦੱਸਿਆ ਕਿ ਨੁਕਸਾਨੀ ਗਈ ਫ਼ਸਲ ਦਾ ਦੌਰਾ ਕਰਨ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਸੀ ਅਤੇ ਪੁੱਛਿਆ ਸੀ ਕਿ ਉਹ ਅੱਜ ਤੱਕ ਗਿਰਦਾਵਰੀ ਦਾ ਕਿੰਨਾ ਪੈਸੇ ਕਹਿੰਦੇ ਰਹੇ ਤਾਂ ਇਸ ਸਬੰਧੀ ਅਧਿਕਾਰੀਆਂ ਨੇ ਆਖਿਆ ਕਿ ਮੁਆਵਜ਼ਾ ਦੇਣਾ ਮੁਸ਼ਕਿਲ ਹੁੰਦੀ ਸੀ ਕਿਉਂਕਿ ਇਸ ‘ਚ ਰਾਜਨੀਤੀ ਆ ਜਾਂਦੀ ਸੀCM’s statement on check distribution