Students’ lives are being played with
ਲੁਧਿਆਣਾ ’ਚ ਸਕੂਲ ਵੈਨਾਂ ਚਲਾ ਰਹੇ ਜ਼ਿਆਦਾਤਰ ਚਾਲਕ ਨਾ ਤਾਂ ਵਰਦੀ ਪਹਿਨਦੇ ਹਨ ਅਤੇ ਨਾ ਹੀ ਸੀਟ ਬੈਲਟ ਦੀ ਵਰਤੋਂ ਕਰ ਰਹੇ ਹਨ। ਇਸ ਦੇ ਨਾਲ ਹੀ ਕਈ ਵਾਹਨਾਂ ਦੇ ਫਿਟਨੈੱਸ ਸਰਟੀਫਿਕੇਟ ਐਕਸਪਾਇਰ ਹੋ ਚੁੱਕੇ ਹਨ ਅਤੇ ਸਪੀਡ ਗਵਰਨਰ ਵੀ ਵੈਨ ’ਚੋਂ ਗਾਇਬ ਹਨ। ਇਹ ਖੁਲਾਸਾ ਟ੍ਰੈਫਿਕ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਹੋਇਆ ਹੈ।
ਜਗਰਾਓਂ ਵਿਚ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਸਕੂਲ ਵੈਨ ’ਚ ਸਵਾਰ ਇਕ 7 ਸਾਲਾ ਵਿਦਿਆਰਥੀ ਦੀ ਦਰਦਨਾਕ ਮੌਤ ਤੋਂ ਬਾਅਦ ਲੁਧਿਆਣਾ ਦੀ ਟ੍ਰੈਫਿਕ ਪੁਲਸ ਵੀ ਹਰਕਤ ਵਿਚ ਆ ਗਈ ਹੈ। ਸ਼ੁੱਕਰਵਾਰ ਨੂੰ ਟ੍ਰੈਫਿਕ ਪੁਲਸ ਦੀਆਂ ਵੱਖ-ਵੱਖ ਟੀਮਾਂ ਨੇ ਵੱਖ-ਵੱਖ ਥਾਵਾਂ ’ਤੇ ਨਾਕਾਬੰਦੀ ਕਰ ਕੇ ਨਿਯਮਾਂ ਦੇ ਉਲਟ ਚੱਲ ਰਹੀਆਂ ਅਜਿਹੀਆਂ 43 ਸਕੂਲ ਵੈਨਾਂ ਦੇ ਚਲਾਨ ਕੀਤੇ ਹਨ, ਜਦੋਂਕਿ ਸਕੂਲੀ ਬੱਚਿਆਂ ਦੀ ਟ੍ਰਾਂਸਪੋਰਟੇਸ਼ਨ ਕਰਨ ਵਾਲੇ ਇਕ ਆਟੋ ਨੂੰ ਕਾਗਜ਼ ਨਾ ਹੋਣ ਕਾਰਨ ਜ਼ਬਤ ਕੀਤਾ ਗਿਆ ਹੈ।Students’ lives are being played with
also read :- ਸਕੂਲਾਂ ‘ਚ ਹੁਣ ‘ਗੁੱਡ ਮਾਰਨਿੰਗ’ ਦੀ ਥਾਂ ‘ਤੇ ‘ਜੈ ਹਿੰਦ’ ਬੋਲਣਗੇ ਵਿਦਿਆਰਥੀ, 15 ਅਗਸਤ ਤੋੋਂ ਲਾਗੂ ਹੋਵੇਗਾ ਫੈਸਲਾ
ਟ੍ਰੈਫਿਕ ਪੁਲਸ ਵੱਲੋਂ ਇਸ ਮੁਹਿੰਮ ਦੀ ਕਮਾਨ ਸਾਰੇ ਜ਼ੋਨ ਇੰਚਾਰਜਾਂ ਨੂੰ ਦਿੱਤੀ ਗਈ ਸੀ, ਜਿਨ੍ਹਾਂ ਨੇ ਸਭ ਤੋਂ ਵੱਧ ਸਕੂਲ ਵੈਨਾਂ ਦੇ ਡਰਾਈਵਰਾਂ ਦੇ ਬਿਨਾਂ ਵਰਦੀ ਕਾਰਨ 16 ਚਲਾਨ ਕੀਤੇ ਹਨ। ਇਸ ਤੋਂ ਬਾਅਦ ਬਿਨਾਂ ਨੰਬਰ ਅਤੇ ਸੀਟ ਬੈਲਟ ਦੇ ਚਲਾਨ ਦਾ ਆਉਂਦਾ ਹੈ, ਜਿਨ੍ਹਾਂ ਦੀ ਗਿਣਤੀ 7 ਰਹੀ। ਇਸ ਦੇ ਨਾਲ ਹੀ ਬਿਨਾਂ ਫਿਟਨੈੱਸ ਸਰਟੀਫਿਕੇਟ ਦੇ 2 ਚਲਾਨ ਅਤੇ ਬਿਨਾਂ ਹੈਲਪਰ ਦੇ 3 ਚਲਾਨ ਕੀਤੇ ਹਨ। ਓਵਰਲੋਡ ਸਕੂਨ ਵੈਨਾਂ ਦੇ 4 ਅਤੇ 2 ਚਲਾਨ ਓਵਰਲੋਡ ਆਟੋ ਦੇ ਵੀ ਕੀਤੇ ਗਏ ਹਨ।Students’ lives are being played with
ਇਸ ਜੁਰਮ ’ਚ ਕੀਤੇ ਗਏ ਹਨ ਚਲਾਨ
ਬਿਨਾਂ ਵਰਦੀ : 16
ਬਿਨਾਂ ਸੀਟ ਬੈਲਟ : 7
ਬਿਨਾਂ ਹੈਲਪਰ : 3
ਬਿਨਾਂ ਸਕੂਲ ਨਾਂ : 2
ਬਿਨਾਂ ਫਿਟਨੈੱਸ : 2
ਬਿਨਾਂ ਸਪੀਡ ਗਵਰਨਰ : 1
ਰਾਂਗ ਸਾਈਡ : 1
ਰਾਂਗ ਪਾਰਕਿੰਗ : 1
ਬਿਨਾਂ ਰਿਫਲੈਕਟਰ : 1
ਬਿਨਾਂ ਐੱਚ. ਐੱਸ. ਆਰ. ਪੀ. : 1
ਬਿਨਾਂ ਰੂਟ ਬੋਰਡ : 1
ਓਵਰਲੋਡ : 6
ਜ਼ਬਤ ਆਟੋ :1