Big accident in Punjab
ਗੜ੍ਹਸ਼ੰਕਰ ਤਹਿਸੀਲ ਦੇ ਪਹਾੜੀ ਪਿੰਡ ਜੇਜੋਂ ਦੀ ਖੱਡ ਵਿੱਚ ਆਏ ਮੀਂਹ ਦੇ ਪਾਣੀ ਵਿਚ ਹਿਮਾਚਲ ਪ੍ਰਦੇਸ਼ ਦੇ ਦੇਹਰਾ ਪਿੰਡ ਤੋਂ ਵਿਆਹ ਜਾ ਰਹੇ ਬਰਾਤੀਆਂ ਦੀ ਇਨੋਵਾ ਗੱਡੀ ਰੁੜ ਗਈ। ਉਕਤ ਗੱਡੀ ਵਿਚ ਕਰੀਬ 11 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ 4 ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਇਕ ਵਿਅਕਤੀ ਨੂੰ ਉਥੇ ਖੜ੍ਹੇ ਲੋਕਾਂ ਵੱਲੋਂ ਬਚਾ ਲਿਆ ਗਿਆ ਹੈ।
ਦੱਸਿਆਂ ਜਾ ਰਿਹਾ ਹੈ ਕਿ 6 ਮ੍ਰਿਤਕਾਂ ਦੀਆਂ ਲਾਸ਼ਾਂ ਮਿਲ ਗਈਆਂ ਹਨ ਜਦਕਿ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਜੇਜੋਂ ਦੇ ਮਨੋਜ ਕੁਮਾਰ, ਰੋਹਿਤ ਜੈਨ, ਸਚਿਨ ਕੁਮਾਰ, ਸ਼ਿਵਮ ਪ੍ਰਜਾਤਿਆ, ਦੀਪਕ ਸ਼ਰਮਾ, ਪਰਮਜੀਤ ਉਰਫ਼ ਪੰਮੀ ਨੇ ਦੱਸਿਆ ਕਿ ਕਰੀਬ ਸਾਢੇ ਦੱਸ ਵੱਜੇ ਜਦੋਂ ਉਹ ਖੱਡ ਵਿੱਚ ਆਏ ਮੀਂਹ ਦੇ ਪਾਣੀ ਨੂੰ ਵੇਖ ਰਹੇ ਸਨ ਤਾਂ ਇਕ ਹਿਮਾਚਲ ਪ੍ਰਦੇਸ਼ ਨੰਬਰ ਇਨੋਵਾ ਗੱਡੀ, ਜਿਸ ਵਿੱਚ ਕਰੀਬ 10-11 ਲੋਕ ਸਵਾਰ ਸਨ, ਉਹ ਖੱਡ ਦੇ ਪਾਣੀ ਵਿੱਚ ਡਿੱਗ ਗਏ।Big accident in Punjab
also read :- ਕਈ ਥਾਈਂ ਸਵੇਰ ਤੋਂ ਪੈ ਰਿਹਾ ਮੀਂਹ , ਜਾਣੋ ਆਪਣੇ ਇਲਾਕੇ ਦਾ ਹਾਲ !
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਿੰਮਤ ਕਰਕੇ ਗੱਡੀ ਵਿੱਚ ਫਸੇ ਇਕ ਵਿਅਕਤੀ ਨੂੰ ਬਾਹਰ ਕੱਢਿਆ ਜਦੋਂਕਿ ਬਾਕੀ ਪਾਣੀ ਵਿਚ ਰੁੜ ਗਏ। ਇਸ ਦੌਰਾਨ ਗੱਡੀ ਵਿਚੋਂ ਕੱਢੇ ਵਿਅਕਤੀ ਦੀਪਕ ਭਾਟੀਆ ਪੁੱਤਰ ਸੁਰਜੀਤ ਭਾਟੀਆ ਵਾਸੀ ਦੇਹਰਾ, ਨੇੜੇ ਮਹਿਤਪੁਰ ਜ਼ਿਲ੍ਹਾ ਊਨਾ ਹਿਮਚਲ ਪ੍ਰਦੇਸ਼ ਤੋਂ ਕਿਰਾਏ ਦੀ ਗੱਡੀ ਕਰਕੇ ਨਵਾਂਸ਼ਹਿਰ ਵਿਖੇ ਵਿਆਹ ਵਿੱਚ ਸ਼ਾਮਲ ਹੋਣ ਜਾ ਰਹੇ ਸਨ। ਉਸ ਨੇ ਦੱਸਿਆ ਕਿ ਇਸ ਗੱਡੀ ਵਿੱਚ ਉਸ ਦਾ ਪਿਤਾ ਸੁਰਜੀਤ ਸਿੰਘ, ਮਾਂ ਪਰਮਜੀਤ ਕੌਰ, ਚਾਚਾ ਸਰੂਪ ਚੰਦ, ਚਾਚੀ ਬਿੰਦਰ, ਮਾਸੀ ਸ਼ਨੂੰ, ਭਾਵਨਾ 19, ਅੰਕੂ 20, ਹਰਸ਼ਿਤ 12 ਅਤੇ ਡਰਾਈਵਰ ਸਨ। ਦੱਸਿਆ ਜਾ ਰਿਹਾ ਕਿ ਸਾਰੇ ਇਕੋ ਹੀ ਪਰਿਵਾਰ ਮੈਂਬਰ ਸਨ।Big accident in Punjab