ਜਲਾਲਾਬਾਦ ਤੇ ਫਾਜ਼ਿਲਕਾ ਵਿਚ 4 ਦਿਨਾਂ ਸਫਾਈ ਮੁਹਿੰਮ ਸ਼ੁਰੂ-ਰਾਕੇਸ਼ ਕੁਮਾਰ ਪੋਪਲੀ

ਫਾਜ਼ਿਲਕਾ,  19 ਅਗਸਤ
 ਸ਼ਹਿਰਾਂ ਦੀ ਸੁੰਦਰਤਾਂ ਨੂੰ ਬਰਕਰਾਰ ਰੱਖਣ ਅਤੇ ਕੂੜੇ ਦਾ ਯੋਗ ਪ੍ਰਬੰਧਨ ਕਰਨ ਹਿਤ ਸਮੇਂ ਸਮੇਂ ਤੇ ਸਫਾਈ ਅਭਿਆਨ ਚਲਾਏ ਜਾਂਦੇ ਹਨ। ਇਸੇ ਲਗਾਤਾਰਤਾ ਵਿਚ ਪੰਜਾਬ ਸਰਕਾਰ ਵੱਲੋਂ 19 ਤੋਂ 23 ਅਗਸਤ 2024 ਤੱਕ ਨਗਰ ਕੌਂਸਲਾਂ ਤੇ ਨਗਰ ਪੰਚਾਇਤ ਵਿਖੇ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਦੀ ਸ਼ੁਰੂਆਤ ਅੱਜ ਹੋਈ ਹੈ।  ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ ) ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤਹਿਤ 4 ਦਿਨਾਂ ਮੁਹਿੰਮ ਦੌਰਾਨ ਵਿਸੇਸ਼ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਸ ਸਬੰਧੀ ਇਕ ਬੈਠਕ ਵੀ ਕੀਤੀ ਅਤੇ ਸ਼ਹਿਰਾਂ ਦੇ ਠੋਸ ਕਚਰੇ ਦੇ ਨਿਪਟਾਰੇ ਦੇ ਚੱਲ ਰਹੇ ਪ੍ਰੋਜੈਕਟ ਦਾ ਜਾਇ਼ਜਾ ਵੀ ਲਿਆ।
ਇਸ ਮੌਕੋ ਫਾਜ਼ਿਲਕਾ ਦੇ ਕਾਰਜ ਸਾਧਕ ਅਫ਼ਸਰ ਸ੍ਰੀ ਜਗਸੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਅੱਜ ਪਹਿਲੇ ਦਿਨ ਸ਼ਹਿਰ ਦੇ ਦਾਖਲੇ ਵਾਲੀਆਂ ਥਾਂਵਾਂ ਤੋਂ ਇਲਾਵਾ ਪੰਜ ਸਥਾਨਕ ਪੱਧਰ ਤੇ ਕੂੜਾ ਡੰਪ (ਗਾਰਵੇਜ ਵਰਨੇਬਲ ਪੁਆਇੰਟ) ਸਾਫ ਕੀਤੇ ਗਏ ਹਨ।
ਚੀਫ ਸੈਨੇਟਰੀ ਇੰਸਪੈਕਟਰ ਸ੍ਰੀ ਨਰੇਸ਼ ਖੇੜਾ ਅਤੇ ਸੈਨੇਟਰੀ ਇੰਸਪੈਕਟਰ ਸ੍ਰੀ ਜਗਦੀਪ ਅਰੋੜਾ ਨੇ ਦੱਸਿਆ ਕਿ ਅੱਜ ਮਲੋਟ ਰੋਡ ਤੇ ਮੱਛੀ ਮਾਰਕਿਟ ਦੇ ਸਾਹਮਣੇ, ਅਬੋਹਰ ਰੋਡ ਤੇ ਪਟਵਾਰ ਖਾਨੇ ਦੇ ਪਿੱਛੇ, ਡੀਏਵੀ ਸਕੂਲ ਰੋਡ, ਬਾਦਲ ਕਲੌਨੀ ਚੋਕ ਅਤੇ ਸਾਧੂ ਆਸ਼ਰਮ ਵਿਚ ਬਣੇ ਅਜਿਹੇ ਕੂੜਾ ਡੰਪ ਸਾਫ ਕੀਤੇ ਗਏ ਹਨ। ਓਧਰ ਜਲਾਲਾਬਾਦ ਦੇ ਕਾਰਜ ਸਾਧਕ ਅਫ਼ਸਰ ਗੁਰਦਾਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕੌਂਸਲ ਵੱਲੋਂ ਵੀ ਅਜਿਹੇ ਤਿੰਨ ਪੁਆਇੰਟ ਸਾਫ ਕੀਤੇ ਗਏ ਹਨ।
 ਇਸ ਸਬੰਧੀ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ )  ਨੇ ਕਿਹਾ ਕਿ 19 ਤੋਂ 23 ਅਗਸਤ ਤੱਕ ਚਲਾਈ ਜਾਣ ਵਾਲੀ ਇਸ ਵਿਸ਼ੇਸ਼ ਮੁਹਿੰਮ ਦੌਰਾਨ ਨਗਰ ਕੌਂਸਲ ਫਾਜ਼ਿਲਕਾ ਤੇ ਜਲਾਲਾਬਾਦ ਅਤੇ ਨਗਰ ਪੰਚਾਇਤ ਅਰਨੀਵਾਲਾ ਦੇ ਸਟਾਫ ਵੱਲੋਂ ਗਾਰਬੇਜ ਵਲਨੇਰੇਬਲ ਪੁਆਇੰਟਾਂ ਨੂੰ ਪੱਕੇ ਤੌਰ *ਤੇ ਹਟਾਉਣ ਦੇ ਨਾਲ-ਨਾਲ ਕੂੜੇ ਪ੍ਰਬੰਧਨ ਤਹਿਤ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆ ਨੂੰ ਸਾਫ-ਸਫਾਈ ਦੀ ਮਹੱਤਤਾ ਸਬੰਧੀ ਪ੍ਰੇਰਿਤ ਕਰਨ ਲਈ ਜਾਗਰੂਕਤਾ ਗਤੀਵਿਧੀਆਂ ਵੀ ਕਰਵਾਈਆਂ ਜਾਣਗੀਆਂ।
 21 ਤੋਂ 22 ਅਗਸਤ ਦੀ ਸਾਫ-ਸਫਾਈ ਦੀ ਗਤੀਵਿਧੀ ਦੌਰਾਨ ਸੁੱਕਾ ਕਚਰਾ, ਖਾਸ ਤੌਰ ‘ਤੇ ਪਲਾਸਟਿਕ ਦੀਆਂ ਬੋਤਲਾਂ, ਡੱਬਿਆ, ਲਿਫਾਫੇ ਆਦਿ ਨੂੰ ਸੜਕਾਂ, ਗਲੀਆਂ, ਗਰੀਨ ਬੈਲਟ, ਜਨਤਕ ਖੇਤਰਾਂ ਆਦਿ ਤੋਂ ਇਕੱਠਾ ਕੀਤਾ ਜਾਵੇਗਾ ਅਤੇ ਐੱਮ.ਆਰ.ਐੱਫ. ਕੇਂਦਰਾ ਤੱਕ ਪਹੁੰਚਾਇਆ ਜਾਵੇਗਾ ਅਤੇ ਪਲਾਸਟਿਕ ਨੂੰ ਗੱਠਾਂ ਬਣਾ ਕੇ ਰੀਸਾਈਕਲ ਕੀਤਾ ਜਾਵੇਗਾ। 23 ਅਗਸਤ ਨੂੰ ਸਬਜ਼ੀਆਂ ਅਤੇ ਫਲਾਂ ਦੇ ਛਿੱਲਕਿਆ ਤੋਂ ਤਿਆਰ ਕੀਤੀ ਜਾ ਰਹੀ ਜੈਵਿਕ ਖਾਦ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦਫਤਰਾਂ ਵਿਖ਼ੇ ਉਪਲਬੱਧ ਰਹੇਗੀ, ਚਾਹਵਾਨ ਕਿਸਾਨ, ਨਰਸਰੀਆ ਵਾਲੇ ਜਾ ਆਮ ਲੋਕ ਕੋਈ ਵੀ ਇਨ੍ਹਾਂ ਤੋਂ ਪ੍ਰਾਪਤ ਕਰ ਸਕਦੇ ਹਨ |
 
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੁਹਿੰਮ ਨੂੰ ਸਫਲ ਬਣਾਉਣ ਵਿਚ ਵੱਧ ਚੜ ਕੇ ਯੋਗਦਾਨ ਪਾਇਆ ਜਾਵੇ ਅਤੇ ਸ਼ਹਿਰਾਂ ਨੂੰ ਸਾਫ-ਸੁਥਰਾ ਰੱਖਣ ਵਿਚ ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਦੇ ਸਮੂਹ ਸਟਾਫ ਦਾ ਸਹਿਯੋਗ ਦਿੱਤਾ ਜਾਵੇ।

[wpadcenter_ad id='4448' align='none']