ਰੋਜਾਨਾ ਦੀ ਜਿੰਦਗੀ ਵਿੱਚ ਸਿਹਤ ਨਾਲ ਜੁੜੀਆਂ ਕੁਝ ਪ੍ਰੇਸ਼ਾਨੀਆਂ ਬਹੁਤ ਛੋਟੀਆਂ ਛੋਟੀਆਂ ਹੁੰਦੀਆਂ ਹਨ, ਜਿਸ ਕਾਰਨ ਅਸੀਂ ਕਿਸੇ ਡਾਕਟਰ ਕੋਲ ਜਾਣ ਲਈ ਸਮਾਂ ਨਹੀਂ ਕੱਢ ਪਾਉਂਦੇ, ਪ੍ਰੰਤੂ ਜਿਆਦਾ ਦੇਰ ਤੱਕ ਕਿਸੇ ਸਮੱਸਿਆ ਨੂੰ ਅਣਗੌਲਾ ਕਰਨ ਨਾਲ ਬਿਮਾਰੀ ਵਧਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਕਈ ਵਾਰ ਸਮੱਸਿਆ ਹੁੰਦੀ ਤਾਂ ਛੋਟੀ ਹੀ ਹੈ, ਪਰ ਪ੍ਰੇਸ਼ਾਨੀ ਵਧੇਰੇ ਦਿੰਦੀ ਹੈ। ਇਸ ਲਈ ਬਿਹਤਰ ਹੈ ਕਿ ਸਾਨੂੰ ਘਰੇਲੂ ਨੁਸਖਿਆਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਤਾਂ ਕਿ ਅਸੀਂ ਆਸਾਨੀ ਨਾਲ ਛੋਟੀ ਤੋਂ ਛੋਟੀ ਸਿਹਤ ਸਮੱਸਿਆ ਦਾ ਆਪਣਾ ਅਤੇ ਪਰਿਵਾਰ ਦਾ ਇਲਾਜ ਕਰ ਸਕੀਏ।
– ਮੂੰਹ ਵਿਚੋਂ ਬਦਬੂ ਆਉਂਦੀ ਹੋਵੇ ਤਾਂ ਇੱਕ ਕੱਪ ਗੁਲਾਬ ਜਲ ਵਿੱਚ ਅੱਧਾ ਨਿੰਬੂ ਨਚੋੜ ਲਓ, ਸਵੇਰੇ ਸ਼ਾਮ ਇਸ ਨਾਲ ਕੁਰਲੀਆਂ ਕਰਨ ਨਾਲ ਸਮੱਸਿਆ ਦੂਰ ਹੁੰਦੀ ਹੈ, ਮਸੂੜੇ ਅਤੇ ਦੰਦ ਮਜਬੂਤ ਹੁੰਦੇ ਹਨ।
– ਜੇਕਰ ਪਸੀਨਾ ਵਧੇਰੇ ਆਉਂਦਾ ਹੋਵੇ ਤਾਂ ਪਾਣੀ ਵਿੱਚ ਫਿਟਕਰੀ ਪਾ ਕੇ ਇਸ਼ਨਾਨ ਕਰਨ ਨਾਲ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ।
– ਆਂਵਲਾਂ ਭੁੰਨ ਕੇ ਖਾਣ ਨਾਲ ਖਾਂਸੀ ਵਿੱਚ ਝਟਪਟ ਰਾਹਤ ਮਿਲਦੀ ਹੈ।
– ਭੁੱਖ ਨਾ ਲੱਗਣ ਜਾਂ ਘੱਟ ਲੱਗਣ ‘ਤੇ ਸੌਫ਼ ਦੇ ਚੂਰਨ ਵਿੱਚ ਸ਼ਹਿਦ ਮਿਲਾ ਕੇ ਦਿਨ ਵਿੱਚ ਦੋ ਵਾਰ ਇੱਕ – ਇੱਕ ਚੱਮਚ ਸੇਵਨ ਕਰਨਾ ਚਾਹੀਦਾ ਹੈ।
– ਅਚਾਨਕ ਕਈ ਵਾਰ ਹਿਚਕੀ ਆਉਣ ਲੱਗ ਜਾਂਦੀ ਹੈ, ਅਜਿਹਾ ਹੋਣ ‘ਤੇ ਤੁਲਸੀ ਅਤੇ ਸ਼ੱਕਰ ਖਾ ਕੇ ਪਾਣੀ ਪੀਣ ਨਾਲ ਲਾਭ ਮਿਲਦਾ ਹੈ।
– ਜੇਕਰ ਭੁੱਖ ਘੱਟ ਲੱਗ ਰਹੀ ਹੋਵੇ ਤਾਂ ਭੋਜਨ ਦੇ ਨਾਲ 2 ਕੇਲੇ ਨਿੱਤ ਸੇਵਨ ਕਰਨ ਨਾਲ ਭੁੱਖ ਵਿੱਚ ਵਾਧਾ ਹੁੰਦਾ ਹੈ।
– ਜੋੜਾਂ ਵਿਚ ਦਰਦ ਹੋਣ ‘ਤੇ ਜੋੜਾਂ ਉੱਤੇ ਨਿੰਮ ਦੇ ਤੇਲ ਦੀ ਹਲਕੀ ਮਾਲਿਸ਼ ਕਰਨ ਨਾਲ ਆਰਾਮ ਮਿਲਦਾ ਹੈ।
also read : ਕੋਵਿਡ ਸਬੰਧੀ ਤਿਆਰੀਆਂ ਦੀ ਸਮੀਖਿਆ ਲਈ ਪੰਜਾਬ ਦੇ ਹਸਪਤਾਲਾਂ ਵਿੱਚ ਕੀਤੀਆਂ ਗਈਆਂ ਮੌਕ ਡਰਿੱਲਾਂ
– ਨੀਂਦ ਨਾ ਆਉਣ ਦੀ ਸ਼ਿਕਾਇਤ ਹੋਵੇ ਤਾਂ ਰਾਤ ਵਿੱਚ ਸੋਂਦੇ ਸਮੇਂ ਤਲਵਿਆਂ ਉੱਤੇ ਸਰੋਂ ਦਾ ਤੇਲ ਲਗਾਓ, ਅਰਾਮ ਮਿਲੇਗਾ ਅਤੇ ਚੰਗੀ ਨੀਂਦ ਆਏਗੀ।
– ਮੂੰਹ ਵਿੱਚ ਛਾਲੇ ਹੋ ਜਾਣ ‘ਤੇ ਨਾਰੀਅਲ ਖਾਣ ਨਾਲ ਛਾਲੇ ਜਲਦੀ ਠੀਕ ਹੋ ਜਾਂਦੇ ਹਨ।
– ਪੈਰਾਂ ਦੇ ਤਲਵਿਆਂ ਉੱਤੇ ਕੱਦੂ ਦਾ ਗੁੱਦਾ ਮਲਣ ਨਾਲ ਜਲਨ ਸ਼ਾਂਤ ਹੁੰਦੀ ਹੈ।
– ਸਿਰਦਰਦ ਹੋਣ ‘ਤੇ ਗੁਨਗੁਨੇ ਪਾਣੀ ਵਿੱਚ ਅਦਰਕ ਅਤੇ ਨਿੰਬੂ ਦਾ ਰਸ ਅਤੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਪੀਣ ਨਾਲ ਆਰਾਮ ਮਿਲਦਾ ਹੈ।
– ਦੰਦ ਵਿੱਚ ਦਰਦ ਹੋਣ ‘ਤੇ ਲੌਂਗ ਦਾ ਤੇਲ ਲਗਾਉਣ ਨਾਲ ਦਰਦ ਖਤਮ ਹੋ ਜਾਂਦਾ ਹੈ।
– ਤਵਚਾ ਦੀ ਚਮਕ ਵਧਾਉਣ ਲਈ ਟਮਾਟਰ ਨੂੰ ਪੀਸ ਕੇ ਚਿਹਰੇ ਉੱਤੇ ਇਸਦਾ ਲੇਪ ਲਗਾਉਣ ਨਾਲ ਤਵਚਾ ਦੀ ਚਮਕ ਵੱਧ ਜਾਂਦੀ ਹੈ। ਮੁੰਹਾਸੇ, ਚਿਹਰੇ ਦੀਆਂ ਛਾਈਆਂ ਅਤੇ ਦਾਗ – ਧੱਬੇ ਦੂਰ ਕਰਨ ਵਿੱਚ ਮਦਦ ਮਿਲਦੀ ਹੈ।
– ਮਸੂੜਿਆਂ ਵਿੱਚ ਸੋਜ ਹੋਣ ‘ਤੇ ਸਰੋਂ ਦੇ ਤੇਲ ਵਿੱਚ ਨਮਕ ਮਿਲਾ ਕੇ ਹਲਕੀ ਮਾਲਿਸ਼ ਕਰਨ ਨਾਲ ਲਾਭ ਮਿਲਦਾ ਹੈ।
ਪੋਸਟ ਵਧੀਆ ਲੱਗੇ ਤੇ ਸ਼ੇਅਰ ਜਰੂਰ ਕਰਿਓ
ਸਾਡੇ ਵੱਲੋਂ ਉਪਲਭਧ ਦੇਸੀ ਪ੍ਰੋਡਕਟ ਅਤੇ ਦੇਸੀ ਸਿਹਤਮੰਦ ਸਮਾਨ ਦੀ ਜਾਣਕਾਰੀ ਲਈ ਬਣਾਏ ਗਏ ਗਰੁੱਪ ਵਿਚ ਐਡ ਹੋਣ ਲਈ ਲਿੰਕ।
ਗੁਰਦੇਵ ਸਿੰਘ