ਗੁੱਡ ਮੌਰਨਿੰਗ ਕਲੱਬ ਦੇ ਪ੍ਰਧਾਨ ਡਾ ਮਨਜੀਤ ਸਿੰਘ ਢਿੱਲੋਂ ਵਲੋਂ ਕਲੱਬ ਦੀ ਕਾਰਜਕਾਰਨੀ ਦਾ ਐਲਾਨ

ਕੋਟਕਪੂਰਾ, 20 ਅਗਸਤ (       ) ਸਥਾਨਕ  ਲੋਕਾਂ ਦੀ ਸਮੂਲੀਅਤ ਨਾਲ ਲੋਕ ਭਲਾਈ ਦੇ ਕੰਮਾਂ ਲਈ ਬਣਾਏ ਗਏ ਗੁੱਡ ਮੌਰਨਿੰਗ ਕਲੱਬ ਦੇ ਜਨਰਲ ਇਜਾਲਸ ਦੌਰਾਨ ਕਲੱਬ ਦੇ ਮੈਂਬਰਾਂ ਵੱਲੋਂ ਅਗਲੇ ਤਿੰਨ ਸਾਲਾਂ ਲਈ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੂੰ ਚੀਫ ਪੈਟਰਨ ਬਣਾਇਆ ਗਿਆ ਹੈ। ਇਸ ਚੌਣ ਦੇ ਨਾਲ ਹੀ ਡਾ ਮਨਜੀਤ ਸਿੰਘ ਢਿੱਲੋਂ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਥਾਪਿਆ ਗਿਆ ਹੈ।

ਗੁਰਿੰਦਰ ਸਿੰਘ ਮਹਿੰਦੀਰੱਤਾ ਨੂੰ ਸਰਪ੍ਰਸਤ, ਪੱਪੂ ਲਹੌਰੀਆ ਨੂੰ ਚੇਅਰਮੈਨ, ਸੁਨੀਲ ਕੁਮਾਰ ਬਿੱਟਾ ਗਰੋਵਰ ਨੂੰ ਉਪ ਚੇਅਰਮੈਨ, ਸੁਰਿੰਦਰ ਸਿੰਘ ਸਦਿਉੜਾ ਨੂੰ ਸੀਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ ਪ੍ਰੋ. ਐੱਚ ਐੱਸ ਪਦਮ, ਖਜਾਨਚੀ ਜਸਕਰਨ ਸਿੰਘ ਭੱਟੀ, ਪ੍ਰੈਸ ਸਕੱਤਰ ਗੁਰਮੀਤ ਸਿੰਘ ਮੀਤਾ, ਸੋਮਨਾਥ ਅਰੋੜਾ ਨੂੰ ਪੀ.ਆਰ.ਓ ਬਣਾਇਆ ਗਿਆ ਹੈ।ਇਸ ਵਾਰ ਗਵਰਨਿੰਗ ਕੌਂਸਲ ਤੋਂ ਇਲਾਵਾ ਵੱਖ ਵੱਖ ਕਿਸਮ ਦੀਆਂ ਸੱਤ ਹੋਰ ਕਮੇਟੀਆਂ ਦਾ ਐਲਾਨ ਕੀਤਾ ਗਿਆ ਹੈ, ਸਾਰੀਆਂ ਕਮੇਟੀਆਂ ਦੇ ਬਕਾਇਦਾ ਕਨਵੀਨਰ ਵੀ ਨਿਯੁਕਤ ਕੀਤੇ ਗਏ ਹਨ।

ਆਪਣੇ ਸੰਬੋਧਨ ਦੌਰਾਨ ਡਾ ਢਿੱਲੋਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਸਪੀਕਰ ਸੰਧਵਾਂ ਵਲੋਂ ਕਲੱਬ ਦੇ ਸੇਵਾ ਕਾਰਜਾਂ ਲਈ ਦਿੱਤੇ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਲੱਬ ਦੀਆਂ ਗਤੀਵਿਧੀਆਂ ਉਪਰ ਸੰਤੁਸ਼ਟੀ ਅਤੇ ਸੇਵਾ ਕਾਰਜਾਂ ਸਬੰਧੀ ਖੁਸ਼ੀ ਪ੍ਰਗਟਾਉਂਦਿਆਂ ਆਖਿਆ ਕਿ ਕਲੱਬ ਨੂੰ ਜਲਦ ਪੰਜ ਲੱਖ ਰੁਪਏ ਦੀ ਹੋਰ ਗ੍ਰਾਂਟ ਰਾਸ਼ੀ ਭੇਜ ਦਿੱਤੀ ਜਾਵੇਗੀ। ਉਹਨਾ ਕਾਰਜਕਾਰਨੀ ਦੇ ਨਵ-ਨਿਯੁਕਤ ਮੈਂਬਰਾਂ ਨੂੰ ਮੁਬਾਰਕਬਾਦ ਦਿੰਦਿਆਂ ਸਾਰੇ ਮੈਂਬਰਾਂ ਨੂੰ ਹਰ ਤਰਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਕਰਨ ਦਾ ਸੱਦਾ ਦਿੱਤਾ। ਅੰਤ ਵਿੱਚ ਸਪੀਕਰ ਸੰਧਵਾਂ ਵਲੋਂ ਨਵੇਂ ਬਣੇ ਮੈਂਬਰਾਂ ਦੀਪਕ ਸਿੰਘ ਮੌਂਗਾ, ਸੰਜੀਵ ਰਾਏ ਸ਼ਰਮਾ ਅਤੇ ਪਰਮਜੀਤ ਸਿੰਘ ਮੱਕੜ ਦਾ ਸਨਮਾਨ ਕੀਤਾ।

[wpadcenter_ad id='4448' align='none']