Heavy rain forecast this evening
ਪੰਜਾਬ ਵਿਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮੌਸਮ ਦਾ ਮਿਜਾਜ਼ ਹੋਰ ਵਿਗੜ ਸਕਦਾ ਹੈ। ਅਸਲ ਵਿਚ ਪੂਰੇ ਉਤਰੀ ਭਾਰਤ ਵਿਚ ਮਾਨਸੂਨ ਐਕਟਿਵ ਹੋ ਗਿਆ ਹੈ। ਮੌਸਮ ਵਿਭਾਗ ਨੇ ਬੁੱਧਵਾਰ ਨੂੰ ਦਿੱਲੀ ‘ਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
IMD ਨੇ ਬੁੱਧਵਾਰ ਯਾਨੀ 21 ਅਗਸਤ ਨੂੰ ਦਿੱਲੀ ਦੇ ਮੌਸਮ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਮੁਤਾਬਕ ਦਿੱਲੀ ‘ਚ ਮੀਂਹ ਦਾ ਅਲਰਟ ਨਹੀਂ ਹੈ। ਦਿਨ ਭਰ ਆਸਮਾਨ ਵਿੱਚ ਬੱਦਲ ਛਾਏ ਰਹਿਣਗੇ। ਇਸ ਦੇ ਨਾਲ ਹੀ ਕੁਝ ਇਲਾਕਿਆਂ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਲਕੀਆਂ ਹਵਾਵਾਂ ਚੱਲਦੀਆਂ ਰਹਿਣਗੀਆਂ।
ਇਨ੍ਹਾਂ ਇਲਾਕਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ
ਦੂਜੇ ਪਾਸੇ ਆਈਐਮਡੀ ਨੇ ਅਸਾਮ ਅਤੇ ਮੇਘਾਲਿਆ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਅਤੇ ਕੇਰਲ ਅਤੇ ਮਹੇ ਵਿੱਚ ਅਲੱਗ-ਥਲੱਗ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਕੇਰਲ ਅਤੇ ਉਤਰਾਖੰਡ ‘ਚ ਭਾਰੀ ਬਾਰਿਸ਼ ਦੇ ਮੱਦੇਨਜ਼ਰ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਵਿਭਾਗ ਨੇ ਕਿਹਾ ਕਿ ਕਿਉਂਕਿ ਮਾਨਸੂਨ ਟ੍ਰਾਫ ਉੱਤਰ ਭਾਰਤ ਤੋਂ ਗੁਜ਼ਰ ਰਿਹਾ ਹੈ, ਇਸ ਦਾ ਅਸਰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਬੰਗਾਲ ਅਤੇ ਸਿੱਕਮ, ਬਿਹਾਰ, ਝਾਰਖੰਡ, ਉੜੀਸਾ, ਕੋਂਕਣ ਅਤੇ ਗੋਆ ਦੇ ਨਾਲ-ਨਾਲ ਮੱਧ ਤੱਕ ਵੀ ਪਵੇਗਾ। ਮਹਾਰਾਸ਼ਟਰ, ਗੁਜਰਾਤ ਦੇ ਕਈ ਇਲਾਕਿਆਂ ਅਤੇ ਤਾਮਿਲਨਾਡੂ ਦੇ ਵੱਖ-ਵੱਖ ਥਾਵਾਂ ‘ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਜੰਮੂ-ਕਸ਼ਮੀਰ-ਲਦਾਖ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ‘ਚ ਵੱਖ-ਵੱਖ ਥਾਵਾਂ ‘ਤੇ ਬਾਰਿਸ਼ ਅਤੇ ਗਰਜ ਦੀ ਸੰਭਾਵਨਾ ਹੈ।Heavy rain forecast this evening
also read :- ਮੋਹਾਲੀ ‘ਚ BJP ਦੀ ਮੈਂਬਰਸ਼ਿਪ ਮੁਹਿੰਮ ਦਾ ਆਗਾਜ਼, ਜਾਖੜ ਸਣੇ ਜੁੱਟੇ ਪਾਰਟੀ ਦੇ ਵੱਡੇ ਨੇਤਾ
ਸਮੁੰਦਰੀ ਖੇਤਰਾਂ ਵਿੱਚ ਤੂਫਾਨ ਦੀ ਸੰਭਾਵਨਾ
ਆਈਐਮਡੀ ਨੇ ਤੱਟਵਰਤੀ ਖੇਤਰਾਂ ਵਿੱਚ ਤੂਫ਼ਾਨ ਦੇ ਨਾਲ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਅਰਬ ਸਾਗਰ ਦੇ ਨਾਲ ਲੱਗਦੇ ਕਈ ਹਿੱਸਿਆਂ ਵਿੱਚ 35 ਕਿਲੋਮੀਟਰ ਪ੍ਰਤੀ ਘੰਟਾ ਤੋਂ 45 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਗੋਆ, ਕਰਨਾਟਕ, ਕੇਰਲ, ਲਕਸ਼ਦੀਪ, ਕੋਮੋਰਿਨ ਦੇ ਤੱਟਾਂ ਦੇ ਨਾਲ ਅਰਬ ਸਾਗਰ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।
ਦੂਜੇ ਪਾਸੇ ਬੰਗਾਲ ਦੀ ਖਾੜੀ ਨਾਲ ਲੱਗਦੇ ਆਂਧਰਾ ਪ੍ਰਦੇਸ਼ ਅਤੇ ਉੜੀਸਾ ਤੱਟਾਂ ਦੇ ਕੁਝ ਹਿੱਸਿਆਂ ਵਿੱਚ 45 ਤੋਂ 55 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਮਛੇਰਿਆਂ ਨੂੰ ਸਮੁੰਦਰੀ ਖੇਤਰਾਂ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।Heavy rain forecast this evening