ਫਲਾਂ ਦੇ ਮੰਡੀਕਰਨ ਲਈ ਕਰੇਟਾ ਅਤੇ ਡੱਬਿਆਂ ਤੇ ਪੰਜਾਬ ਸਰਕਾਰ ਦੇ ਰਹੀ ਹੈ 50 ਫੀਸ ਸਬਸਿਡੀ -ਡਿਪਟੀ ਕਮਿਸ਼ਨਰ

ਫਾਜ਼ਿਲਕਾ 22 ਅਗਸਤ,

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਫਲਾਂ ਦੇ ਮੰਡੀਕਰਨ ਲਈ ਬਾਗਵਾਨਾਂ ਨੂੰ 50 ਫੀਸਦੀ ਸਬਸਿਡੀ ਤੇ ਕੌਰੂਗੇਟਡ ਡੱਬੇ ਅਤੇ ਪਲਾਸਟਿਕ ਦੀਆਂ ਕਰੇਟਾਂ ਮੁਹਈਆ ਕਰਵਾਈਆਂ ਜਾ ਰਹੀਆਂ ਹਨ। ਬਾਗਬਾਨੀ ਮੰਤਰੀ ਸ੍ਰੀ ਚੇਤਨ ਸਿੰਘ ਜੌੜਾ ਮਾਜਰਾ ਦੇ ਨਿਰਦੇਸ਼ਾਂ ਅਨੁਸਾਰ ਰਾਜ ਵਿੱਚ ਬਾਗਬਾਨੀ ਨੂੰ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ  ਨੇ ਦੱਸਿਆ ਕਿ ਇੱਕ ਕਿਸਾਨ ਨੂੰ ਵੱਧ ਤੋਂ ਵੱਧ 500 ਕੋਰੋਗੇਟਡ ਡੱਬੇ ਅਤੇ 200 ਪਲਾਸਟਿਕ ਕਰੇਟਾਂ ਲਈ 50 ਫੀਸਦੀ ਸਬਸਿਡੀ ਮਿਲ ਸਕਦੀ ਹੈ। ਇਹ ਡੱਬੇ ਅਤੇ ਕਰੇਟ ਵਿਭਾਗ ਵੱਲੋਂ ਨਿਰਧਾਰਿਤ ਮਾਪ ਦੰਡ ਅਨੁਸਾਰ ਹੋਣੇ ਚਾਹੀਦੇ  ਹਨ। ਪਲਾਸਟਿਕ ਕਰੇਟਾਂ ਇੱਕ ਵਾਰ ਵਰਤੋਂ ਵਾਲੀਆਂ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਬਾਗਬਾਨ ਭਰਾ ਬਾਗਵਾਨੀ ਵਿਭਾਗ ਦੇ ਦਫਤਰ ਨਾਲ ਰਾਬਤਾ ਕਰ ਸਕਦੇ ਹਨ। ਉਨ੍ਹਾਂ ਨੇ ਬਾਗਬਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਗਬਾਨੀ ਵਿਭਾਗ ਦੀਆਂ ਸਕੀਮਾਂ ਜਾਂ ਬਾਗਬਾਨੀ ਸਬੰਧੀ ਤਕਨੀਕੀ ਜਾਣਕਾਰੀ ਲਈ ਵੀ ਲਗਾਤਾਰ ਵਿਭਾਗ ਦੇ ਸੰਪਰਕ ਵਿਚ ਰਹਿਣ।

[wpadcenter_ad id='4448' align='none']