ਐੱਸ.ਏ.ਐੱਸ. ਨਗਰ, 22 ਅਗਸਤ, 2024:
ਆਤਮਾ ਸਕੀਮ ਤਹਿਤ ਜਨਨੀ ਸ਼ਕਤੀ ਸੈਲਫ਼ ਹੈਲਪ ਗਰੁੱਪ ਡੇਰਾਬੱਸੀ ਨੂੰ ਬੇਕਰੀ ਸਬੰਧੀ ਟ੍ਰੇਨਿੰਗ ਦਿਤੀ ਗਈ। ਸੈਲਫ਼ ਹੈਲਪ ਗਰੁੱਪ ਨੂੰ ਆਪਣੀ ਆਮਦਨ ਅਤੇ ਕਾਰਜ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਪ੍ਰੋਫੈਸ਼ਨਲ ਸ਼ੈਫ਼ ਸ਼ਵੇਤਾ ਵੱਲੋਂ ਬੇਕਰੀ ਦੀ ਟ੍ਰੇਨਿੰਗ ਦਿੱਤੀ ਗਈ।
ਇਹ ਜਾਣਕਾਰੀ ਦਿੰਦਿਆਂ ਡਾ. ਸ਼ੁੱਭਕਰਨ ਸਿੰਘ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਦੀਆਂ ਹਦਾਇਤਾਂ ‘ਤੇ ਟ੍ਰੇਨਿੰਗ ਦੌਰਾਨ ਡੋਨਟ, ਕੱਪ ਕੇਕਸ ਅਤੇ ਬਿਸਕੁਟ ਬਣਾਉਣ ਦੀ ਮੁਕੰਮਲ ਵਿਧੀ ਬਾਰੇ ਦੱਸਿਆ ਗਿਆ। ਇਸ ਦੇ ਨਾਲ ਹੀ ਕੈਂਪ ਵਿੱਚ ਹਾਜ਼ਰ ਬੀਬੀਆਂ ਨੂੰ ਡਾ. ਪੂਜਾ (ਨਿਊਟ੍ਰਿਸ਼ਨਿਸਟ) ਵੱਲੋਂ ਫੂਡ ਨਿਊਟਰੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਉਂਨ੍ਹਾਂ ਵੱਲੋਂ ਦੱਸਿਆ ਗਿਆ ਕਿ ਮੋਟੇ ਅਨਾਜ (ਜਵਾਰ, ਰਾਗੀ, ਬਾਜਰਾ, ਕੋਧਰਾ) ਤੋਂ ਵੀ ਕੱਪ ਕੇਕਸ ਅਤੇ ਡੋਨਟ ਬਣਾਏ ਜਾ ਸਕਦੇ ਹਨ, ਜਿਸ ਨਾਲ ਖਾਣੇ ਦੀ ਗੁਣਵਤਾ ਵਧਾਈ ਜਾ ਸਕਦੀ ਹੈ।
ਸ਼ਿਖਾ ਸਿੰਗਲਾ, ਡਿਪਟੀ ਪ੍ਰੋਜੈਕਟ ਡਾਇਰੈਕਟਰ (ਆਤਮਾ) ਨੇ ਇਸ ਕੈਂਪ ਵਿੱਚ ਭਾਗ ਲੈ ਰਹੀਆਂ ਬੀਬੀਆਂ ਨੂੰ ਇਸ ਤਰ੍ਹਾਂ ਦੀਆਂ ਹੋਰ ਟ੍ਰੇਨਿੰਗਾਂ ਦੇਣ ਅਤੇ ਇਸ ਧੰਦੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਬਾਰੇ ਦੱਸਿਆ। ਇਸ ਮੌਕੇ ਪੁਨੀਤ ਕੁਮਾਰ ਬੀ.ਟੀ.ਐਮ (ਆਤਮਾ) ਡੇਰਾਬੱਸੀ ਵੱਲੋਂ ਬੀਬੀਆਂ ਨੂੰ ਆਤਮਾ ਸਕੀਮ ਅਧੀਨ ਚੱਲ ਰਹੀਆਂ ਗਤੀ ਵਿਧੀਆਂ ਬਾਰੇ ਜਾਗਰੂਕ ਕੀਤਾ। ਟ੍ਰੇਨਰ ਸੋਨੀ ਨੇ ਦੱਸਿਆ ਕਿ ਜ਼ਿਲ੍ਹਾ ਕਿਸਾਨ ਸਿਖਲਾਈ ਕੈਂਪ ਵਿੱਚ ਸੈਲਫ ਹੈਲਪ ਗਰੁੱਪ ਨੂੰ ਮਾਰਕੀਟਿੰਗ ਲਈ ਇੱਕ ਚੰਗਾ ਮੰਚ ਮਿਲਿਆ ਹੈ।
ਇਸ ਮੌਕੇ ਸੁਖਜੀਤ ਕੌਰ, ਗੁਰਬਿੰਦਰ ਕੌਰ ਖੇਤੀਬਾੜੀ ਵਿਸਥਾਰ ਅਫਸਰ, ਸ਼ਵੇਤਾ ਗੌਤਮ, ਜਤਿੰਦਰ ਸਿੰਘ ਏ.ਟੀ.ਐਮ. ਅਤੇ ਟ੍ਰੇਨੀ ਗਰੁੱਪ ਮੈਂਬਰ ਸੋਨੀ ਅਤੇ ਪੂਨਮ ਹਾਜ਼ਰ ਸਨ।
ਆਤਮਾ ਸਕੀਮ ਅਧੀਨ ਸੈਲਫ਼ ਹੈਲਪ ਗਰੁੱਪ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਕਰਨ ਲਈ ਬੇਕਰੀ ਦੀ ਟ੍ਰੇਨਿੰਗ ਦਿੱਤੀ ਗਈ
[wpadcenter_ad id='4448' align='none']