ਵੰਦੇ ਭਾਰਤ ਐਕਸਪ੍ਰੈੱਸ ‘ਤੇ ਪਥਰਾਅ ਕਰਨ ਵਾਲੇ 2 ਮੁਲਜ਼ਮ ਕਾਬੂ, ਸ਼ਰਤ ਲਗਾ ਕੇ ਮਾਰਦੇ ਸੀ ਪੱਥਰ

2 accused who pelted stones on express arrested

2 accused who pelted stones on express arrested
ਕਾਫੀ ਸਮੇਂ ਤੋਂ ਵੰਦੇ ਭਾਰਤ ਸਮੇਤ ਹੋਰਨਾਂ ਟਰੇਨਾਂ ’ਤੇ ਹੋ ਰਹੀ ਪੱਥਰਬਾਜ਼ੀ ਸਬੰਧੀ ਰੇਲਵੇ ਸੁਰੱਖਿਆ ਫੋਰਸ ਵੱਲੋਂ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ। ਮੁਲਜ਼ਮਾਂ ਖਿਲਾਫ ਰੇਲਵੇ ਐਕਟ ਮੁਤਾਬਕ ਮਾਮਲੇ ਦਰਜ ਕੀਤੇ ਗਏ ਹਨ। ਜਦੋਂਕਿ ਆਰ. ਪੀ. ਐੱਫ. ਵੱਲੋਂ ਹੋਰਨਾਂ ਥਾਵਾਂ ’ਤੇ ਪੱਥਰਬਾਜ਼ੀ ਕਰਨ ਵਾਲਿਆਂ ਦੀ ਵੀ ਭਾਲ ਕੀਤੀ ਜਾ ਰਹੀ ਹੈ।

ਕਾਬੂ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਵਕਰਮਾ ਚੌਕ ਦੇ ਰਹਿਣ ਵਾਲੇ ਰਾਹੁਲ ਅਤੇ ਮੱਖਣ ਸਿੰਘ ਵਜੋਂ ਕੀਤੀ ਗਈ ਹੈ, ਜਿਨ੍ਹਾਂ ਨੂੰ ਅਦਾਲਤ ’ਚ ਪੇਸ਼ ਕਰਨ ਤੋਂ ਬਾਅਦ ਸੈਂਟਰਲ ਜੇਲ ਗੋਇੰਦਵਾਲ ਸਾਹਿਬ ਭੇਜ ਦਿੱਤਾ ਗਿਆ ਹੈ। ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਕਤ ਮੁਲਜ਼ਮ ਸ਼ਰਾਬ ਦੇ ਨਸ਼ੇ ’ਚ ਇਕ-ਦੂਜੇ ਨਾਲ ਸ਼ਰਤ ਲਗਾ ਕੇ ਪੱਥਰ ਸੁੱਟਦੇ ਸਨ।2 accused who pelted stones on express arrested

ਰੇਲਵੇ ਸੁਰੱਖਿਆ ਫੋਰਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਆਏ ਦਿਨ ਹੋਣ ਵਾਲੀ ਪੱਥਰਬਾਜ਼ੀ ਦੇ ਮਾਮਲਿਆਂ ਨੂੰ ਦੇਖ ਕੇ ਰੇਲਵੇ ਟ੍ਰੈਕਾਂ ’ਤੇ ਗਸ਼ਤ ਵਧਾ ਦਿੱਤੀ ਗਈ ਹੈ। ਜਿਨ੍ਹਾਂ ਥਾਵਾਂ ’ਤੇ ਪੱਥਰਬਾਜ਼ੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਉਨ੍ਹਾਂ ਇਲਾਕਿਆਂ ’ਚ ਜਾ ਕੇ ਟ੍ਰੈਕ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਜੇਕਰ ਕੋਈ ਵੀ ਇਸ ਤਰ੍ਹਾਂ ਦੀ ਸ਼ਰਾਰਤ ਕਰਦਾ ਹੈ ਤਾਂ ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਟ੍ਰੈਕ ਦੇ ਆਸ-ਪਾਸ ਬੱਚਿਆਂ ਨੂੰ ਖੇਡਣ ਤੋਂ ਵੀ ਰੋਕਣ ਲਈ ਕਿਹਾ ਜਾ ਰਿਹਾ ਹੈ। ਇਸ ਦੇ ਲਈ ਰੇਲਵੇ ਟ੍ਰੈਕ ਚੈੱਕ ਕਰਨ ਵਾਲੇ ਗੈਂਗਮੈਨਾਂ ਨੂੰ ਇਸ ਤਰ੍ਹਾਂ ਦੇ ਲੋਕਾਂ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ।

also read :- ਵੱਡੀ ਖ਼ਬਰ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਨਿਆਇਕ ਹਿਰਾਸਤ ‘ਚ ਵਾਧਾ

15 ਅਗਸਤ ਨੂੰ ਟਰੇਨ ਨੰ. 22477 ਵੰਦੇ ਭਾਰਤ ਐਕਸਪ੍ਰੈੱਸ ’ਤੇ ਲੁਧਿਆਣਾ-ਫਿਲੌਰ ’ਤੇ ਇਕ ਕੋਚ ਦੀ ਖਿੜਕੀ ਦੇ ਸ਼ੀਸ਼ੇ ’ਤੇ ਪੱਥਰ ਮਾਰ ਕੇ ਤੋੜ ਦਿੱਤਾ ਗਿਆ। 16 ਅਗਸਤ ਨੂੰ ਟਰੇਨ ਨੰ. 04400 ਡੀ. ਐੱਮ. ਯੂ. ’ਤੇ ਫਗਵਾੜਾ-ਬਹਿਰਾਮ ਦਰਮਿਆਨ ਕਿਸੇ ਨੇ ਪੱਥਰ ਮਾਰ ਕੇ ਟਰੇਨ ਦਾ ਸ਼ੀਸ਼ਾ ਤੋੜ ਦਿੱਤਾ। ਇਸ ਤੋਂ ਇਲਾਵਾ 18 ਅਗਸਤ ਨੂੰ ਲੁਧਿਆਣਾ-ਜਲੰਧਰ ਸੈਕਸ਼ਨ ’ਤੇ ਲਾਡੋਵਾਲ ਕੋਲ ਮਾਲਗੱਡੀ ਦੀ ਪਾਵਰ ਦੇ ਫਰੰਟ ਸਾਈਡ ’ਤੇ ਪੱਥਰ ਮਾਰ ਕੇ ਸ਼ੀਸ਼ਾ ਤੋੜ ਦਿੱਤਾ ਗਿਆ।2 accused who pelted stones on express arrested

[wpadcenter_ad id='4448' align='none']