ਹਸਤਾ ਕਲਾਂ ਵਿਖੇ ਐਚਆਈਵੀ/ਏਡਜ਼ ਅਤੇ ਆਰਪੀਆਰ ਜਾਗਰੂਕਤਾ ਕੈਂਪ ਲਗਾਇਆ

ਫਾਜਿਲਕਾ 30 ਅਗਸਤ

ਸਿਵਲ ਸਰਜਨ ਫਾਜ਼ਿਲਕਾ ਡਾ ਚੰਦਰ ਸ਼ੇਖਰ ਦੇ ਦਿਸ਼ਾ ਨਿਰਦੇਸ਼ਾ ਅਤੇ ਡਾ ਪੰਕਜ ਚੌਹਾਨ ਸੀਨੀਅਰ ਮੈਡੀਕਲ ਅਫ਼ਸਰ ਡੱਬਵਾਲਾ ਕਲਾਂ ਅਤੇ ਡਾ ਰੋਹਿਤ ਗੋਇਲ ਸੀਨੀਅਰ ਮੈਡੀਕਲ ਅਫ਼ਸਰ ਫਾਜ਼ਿਲਕਾ ਦੀ ਯੋਗ ਅਗਵਾਈ ਹੇਠ ਹਸਤਾ ਕਲਾਂ ਵਿਖੇ ਐਚਆਈਵੀ/ਏਡਜ਼ ਅਤੇ ਆਰਪੀਆਰ ਜਾਗਰੂਕਤਾ ਕੈਂਪ ਲਗਾਇਆ ਗਿਆ ।

ਇਸ ਮੌਕੇ ਜਿਲ੍ਹਾ ਹਸਪਤਾਲ ਫਾਜ਼ਿਲਕਾ ਦੇ ਐਸਐਸਕੇ  ਸੈਂਟਰ ਤੋਂ ਆਏ ਸਟਾਫ ਵੱਲੋਂ ਪਿੰਡ ਵਾਸੀਆਂ ਨੂੰ ਐਚਆਈਵੀ ਅਤੇ ਏਡਜ਼ ਬਾਰੇ ਜਾਗਰੂਕ ਕੀਤਾ ਗਿਆ ਉਹਨਾਂ ਨੂੰ ਐਚਆਈਵੀ  ਅਤੇ ਆਰਪੀਆਰ ਤੋਂ ਬਚਾਅ ਬਾਰੇ ਅਤੇ ਲੱਛਣਾਂ ਬਾਰੇ ਜਾਗਰੂਕ ਕੀਤਾ ਗਿਆ ਦੱਸਿਆ ਗਿਆ ਕਿ ਜੇਕਰ ਕਿਸੇ ਨੂੰ ਵੀ ਲੱਛਣ ਨਜ਼ਰ ਆਉਂਦੇ ਹਨ ਤਾਂ ਉਹ ਆਪਣੀ ਜਾਂਚ ਜਿਲ੍ਹਾ ਹਸਪਤਾਲ ਫਾਜ਼ਿਲਕਾ ਵਿਖੇ ਕਰਵਾਉਣ ਹਸਪਤਾਲ ਵਿਖੇ ਐਚਆਈਵੀ ਦਾ ਟੈਸਟ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਕੈਂਪ ਵਿੱਚ ਸ਼ਾਮਿਲ ਹੋਏ ਲੋਕਾਂ ਦੇ ਸੈਂਪਲ ਵੀ ਲਏ ਗਏ ।

ਇਸ ਮੌਕੇ ਤੇ ਡਾ ਰਾਘਵ ਛਾਬੜਾ ਮੈਡੀਕਲ ਅਫਸਰ, ਜਿਲ੍ਹਾ ਹਸਪਤਾਲ ਤੋਂ ਕੰਵਲੀਤ ਸਿੰਘ, ਸੁਖਜੀਤ ਕੌਰ, ਨਿਸ਼ੁ ਬਾਲਾ, ਰਿਚਾ ਰਾਣੀ, ਰਵੀ ਕੁਮਾਰ ਅਤੇ ਐਚਡਬਲਿਊਸੀ ਹਸਤਾ ਕਲਾਂ ਤੋਂ ਗੁਰਜੰਟ ਸਿੰਘ, ਪੂਜਾ ਰਾਣੀ, ਰੋਹਿਤ ਕੁਮਾਰ , ਰਜਨੀ ਬਾਲਾ , ਅਨੀਤਾ ਰਾਣੀ , ਕ੍ਰਿਸ਼ਨਾ ਰਾਣੀ ਅਤੇ ਪਿੰਡ ਵਾਸੀ ਹਾਜਰ ਸਨ।

[wpadcenter_ad id='4448' align='none']