ਪੰਜਾਬ ਸਰਕਾਰ ਖੇਤੀਬਾੜੀ ਨੂੰ ਪ੍ਰਫੁਲਿਤ ਕਰਨ ਲਈ ਕਰ ਰਹੀ ਹੈ ਹਰ ਸੰਭਵ ਯਤਨ : ਜਸਪ੍ਰੀਤ ਸਿੰਘ 

ਬਠਿੰਡਾ, 1 ਸਤੰਬਰ : ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜੀ ਹੈ। ਪੰਜਾਬ ਸਰਕਾਰ ਖੇਤੀਬਾੜੀ ਕਿੱਤੇ ਨੂੰ ਹੋਰ ਪ੍ਰਫੁਲਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸ ਲੜੀ ਤਹਿਤ ਜ਼ਿਲ੍ਹੇ ਦੇ 2924 ਕਿਸਾਨਾਂ ਦੇ ਖੇਤਾਂ ਨੂੰ ਜਾਂਦੇ ਪੁਰਾਣੇ ਖਾਲਿਆਂ ਦੀ ਥਾਂ ’ਤੇ ਪਾਈਪ ਲਾਈਨਾਂ ਪਾਈਆਂ ਗਈਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਸਾਂਝੀ ਕੀਤੀ।

 ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਭੂਮੀ ਰੱਖਿਆ ਅਫਸਰ ਸ਼੍ਰੀ ਰਾਜ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਭੂਮੀ ਰੱਖਿਆ ਵਿਭਾਗ ਵਲੋਂ ਜਾਰੀ ਵੱਖ-ਵੱਖ ਪ੍ਰੋਜੈਕਟਾਂ ਤਹਿਤ ਮੋਘਾ ਨੰਬਰ 14600 ਐਲ ਅਧੀਨ ਪਿੰਡ ਮਹਿਰਾਜ ਦੇ ਲਗਭਗ 110 ਕਿਸਾਨਾਂ ਦੇ 235.15 ਹੈਕਟੇਅਰ ਰਕਬੇ ’ਚ 2340 ਮੀਟਰ ਲੰਮੀਆਂ ਨਹਿਰੀ ਪਾਣੀ ਵਾਲੀਆਂ ਪਾਇਪ ਲਾਈਨਾਂ ਕਰੀਬ 25,80,900 ਰੁਪਏ ਦੀ ਲਾਗਤ ਨਾਲ ਪਾਈਆਂ ਗਈਆਂ। ਇਸੇ ਤਰ੍ਹਾਂ ਪਿੰਡ ਦਿਆਲਪੁਰਾ ਭਾਈਕਾ ਦੇ 286 ਕਿਸਾਨਾਂ ਦੇ 199.08 ਹੈਕਟੇਅਰ ਰਕਬੇ ’ਚ ਕਰੀਬ 1,28,76,000 ਰੁਪਏ, ਪਿੰਡ ਕੋਟਲੀ ਸਾਬੋ ਦੇ 239 ਕਿਸਾਨਾਂ ਦੇ 223.83 ਹੈਕਟੇਅਰ ਰਕਬੇ ’ਚ ਕਰੀਬ 1,12,63,500 ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਵਾਲੀਆਂ ਪਾਇਪ ਲਾਈਨਾਂ ਪਾਈਆਂ ਗਈਆਂ।

 ਭੂਮੀ ਰੱਖਿਆ ਅਫਸਰ ਨੇ ਅੱਗੇ ਦੱਸਿਆ ਕਿ ਪਿੰਡ ਮਹਿਰਾਜ ਦੇ 110 ਕਿਸਾਨਾਂ ਦੇ 235.15 ਹੈਕਟੇਅਰ ਰਕਬੇ ’ਚ ਕਰੀਬ 29,45,190 ਰੁਪਏ, ਪਿੰਡ ਫੁੱਲੋ ਮਿੱਠੀ ਦੇ 373 ਕਿਸਾਨਾਂ ਦੇ 175.59 ਹੈਕਟੇਅਰ ਰਕਬੇ ’ਚ ਕਰੀਬ 94,44,110 ਰੁਪਏ, ਪਿੰਡ ਹਰਰਾਏਪੁਰ 286 ਕਿਸਾਨਾਂ ਦੇ 199.08 ਹੈਕਟੇਅਰ ਰਕਬੇ ’ਚ ਕਰੀਬ 1,48,63,600 ਰੁਪਏ ਅਤੇ ਪਿੰਡ ਨਥਾਣਾ ਦੇ 206 ਕਿਸਾਨਾਂ ਦੇ 128 ਹੈਕਟੇਅਰ ਰਕਬੇ ’ਚ ਕਰੀਬ 98,75,500 ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਵਾਲੀਆਂ ਪਾਇਪ ਲਾਈਨਾਂ ਪਾਈਆਂ ਗਈਆਂ।

ਸ਼੍ਰੀ ਰਾਜ ਕੁਮਾਰ ਨੇ ਦੱਸਿਆ ਕਿ ਪਿੰਡ ਮਹਿਰਾਜ ਦੇ 675 ਕਿਸਾਨਾਂ ਦੇ 1105 ਹੈਕਟੇਅਰ ਰਕਬੇ ’ਚ ਕਰੀਬ 11,30,59000 ਰੁਪਏ, ਪਿੰਡ ਰਾਏਕੇ ਕਲਾ ਦੇ 122 ਕਿਸਾਨਾਂ ਦੇ 94.84 ਹੈਕਟੇਅਰ ਰਕਬੇ ’ਚ ਕਰੀਬ 56,56,100 ਰੁਪਏ, ਪਿੰਡ ਮਹਿਮਾ ਸਰਜਾ ਦੇ 219 ਕਿਸਾਨਾਂ ਦੇ 143.49 ਹੈਕਟੇਅਰ ਰਕਬੇ ’ਚ ਕਰੀਬ 96,34,600 ਰੁਪਏ, ਪਿੰਡ ਬਹਾਦਰਗੜ੍ਹ ਜੰਡੀਆਂ, ਪਿੰਡ ਲੂਲਬਾਈ ਅਤੇ ਪਿੰਡ ਰਾਏਕੇ ਖੁਰਦ ਦੇ 40 ਕਿਸਾਨਾਂ ਦੇ 52.03 ਹੈਕਟੇਅਰ ਰਕਬੇ ’ਚ ਕਰੀਬ 54,79,800 ਰੁਪਏ ਅਤੇ ਇਸੇ ਤਰ੍ਹਾਂ ਪਿੰਡ ਮਹਿਰਾਜ ਦੇ 258 ਕਿਸਾਨਾਂ 438 ਹੈਕਟੇਅਰ ਰਕਬੇ ’ਚ 2940 ਮੀਟਰ ਲੰਮੀਆਂ ਕਰੀਬ 46,38,800 ਰੁਪਏ ਦੀ ਲਾਗਤ ਨਾਲ ਪਾਈਆਂ ਗਈਆਂ।

 ਇਸ ਤੋਂ ਇਲਾਵਾ ਭੂਮੀ ਰੱਖਿਆ ਅਫਸਰ ਨੇ ਹੋਰ ਦੱਸਿਆ ਕਿ ਮੋਘਾ ਨੰਬਰ 37660/ਆਰ ਬਠਿੰਡਾ ਤਹਿਤ ਡਿਸਟ੍ਰੀਬਿਊਟਰੀ ਰਿਜਨਲ ਰਿਸਰਚ ਸੈਂਟਰ ਵਿਖੇ 37.35 ਹੈਕਟੇਅਰ ਰਕਬੇ ’ਚ ਕਰੀਬ 38,04,400 ਰੁਪਏ ਅਤੇ ਸਰਕਾਰੀ ਬਾਗ ਅਤੇ ਨਰਸਰੀ ਬਾਗਬਾਨੀ ਵਿਭਾਗ ਰਾਮਪੁਰਾ ਵਿਖੇ 13.85 ਹੈਕਟੇਅਰ ਰਕਬੇ ’ਚ 33,02,000 ਰੁਪਏ ਦੀ ਲਾਗਤ ਨਾਲ ਨਹਿਰੀ ਪਾਣੀ ਵਾਲੀਆਂ ਪਾਇਪ ਲਾਈਨਾਂ ਪਾਈਆਂ ਗਈਆਂ।

[wpadcenter_ad id='4448' align='none']