ਮਾਨਸਾ, 05 ਸਤੰਬਰ:
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਵੇਕਲੇ ਉਪਰਾਲੇ ਖੇਡਾਂ ਵਤਨ ਪੰਜਾਬ ਦੀਆਂ ਨਾਲ ਖੇਡ ਮੈਦਾਨਾਂ ਵਿਚ ਰੋਣਕ ਪਰਤੀ ਹੈ। ਨੌਜਵਾਨਾਂ ਦਾ ਵੱਡੀ ਗਿਣਤੀ ਵਿਚ ਖੇਡਾਂ ਨਾਲ ਜੁੜਨਾ ਸਰ੍ਹਾਹੁਣਯੋਗ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਗੁਰੂ ਤੇਗ ਬਹਾਦਰ ਸਟੇਡੀਅਮ ਬੁਢਲਾਡਾ ਵਿਖੇ ਕਰਵਾਈਆਂ ਜਾ ਰਹੀਆਂ ਬਲਾਕ ਪੱਧਰੀ ਖੇਡਾਂ ’ਚ ਸ਼ਿਰਕਤ ਕਰਨ ਮੌਕੇ ਕੀਤਾ।
ਵਿਧਾਇਕ ਨੇ ਦੱਸਿਆ ਕਿ 01 ਸਤੰਬਰ ਨੂੰ ਸੰਗਰੂਰ ਤੋਂ ਸ਼ੁਰੂ ਹੋਈਆਂ ਖੇਡਾਂ ਵਿੱਚ ਸਕੂਲੀ ਵਿਦਿਆਰਥੀਆਂ ਤੋਂ ਇਲਾਵਾ ਕਲੱਬਾਂ ਦੇ ਖਿਡਾਰੀ ਵੀ ਹਿੱਸਾ ਲੈ ਰਹੇ ਹਨ, ਜਿੰਨ੍ਹਾਂ ਵਿਚ 14 ਸਾਲ ਤੋਂ ਲੈ ਕੇ 21 ਸਾਲ ਤੱਕ ਦੇ ਸਕੂਲੀ ਵਿਦਿਆਰਥੀ ਅਤੇ ਹੋਰ ਖਿਡਾਰੀ 70 ਕਿਲੋ ਵਰਗ ਤੱਕ ਦੇ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਬੁਢਲਾਡਾ ਵਿੱਚ ਦੋ ਖੇਡ ਨਰਸਰੀਆਂ ਬਹਾਦਰਪੁਰ ਅਤੇ ਅੱਕਾਂਵਾਲੀ ਵਿੱਚ ਅਤੇ ਆਰਚਰੀ ਦੀ ਨਰਸਰੀ ਗੁਰੂ ਤੇਗ ਬਹਾਦਰ ਸਟੇਡੀਅਮ ਬੁਢਲਾਡਾ ਵਿੱਚ ਮਨਜੂਰ ਹੋ ਚੁੱਕੀਆਂ ਹਨ।
ਉਨਾਂ ਇਸ ਮੌਕੇ ਇਸ ਸਟੇਡੀਅਮ ਵਿੱਚ 32 ਲੱਖ ਰੁਪੈ ਦੀ ਲਾਗਤ ਨਾਲ ਤਿਆਰ ਹੋਏ ਦੋ ਵਾਲੀਬਾਲ ਅਤੇ ਬਾਸਕਿਟਬਾਲ ਦੇ ਖੇਡ ਗਰਾਉਂਡਾਂ ਅਤੇ ਚਾਰਦੀਵਾਰੀ ਦੇ ਮੁਕੰਮਲ ਹੋਣ ’ਤੇ ਉਦਘਾਟਨ ਵੀ ਕੀਤਾ। ਉਨ੍ਹਾਂ ਅੱਜ ਦੇ ਅਧਿਆਪਕ ਦਿਵਸ ਮੌਕੇ ਸਾਰੇ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਅਤੇ ਇਕੱਤਰ ਸਕੂਲ ਵਿਦਿਆਰਥੀਆਂ ਨਾਲ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਵੀ ਚਾਨਣਾ ਪਾਇਆ ।
ਖੇਡ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਕਬੱਡੀ ਸਰਕਲ ਸਟਾਈਲ ਅੰਡਰ-14 ਮੁੰਡੇ ਵਿਚ ਬਹਾਦਰਪੁਰ ਪਹਿਲੇ ਅਤੇ ਬਰ੍ਹੇ ਦੂਜੇ ਸਥਾਨ ’ਤੇ ਰਿਹਾ। ਕਬੱਡੀ ਸਰਕਲ ਸਟਾਈਲ ਅੰਡਰ-14 ਲੜਕੀਆਂ ਵਿਚ ਧਰਮਪੁਰਾ ਪਹਿਲੇ ਅਤੇ ਬੋਹਾ ਦੂਜੇ ਸਥਾਨ ’ਤੇ ਰਿਹਾ। ਨੈਸ਼ਨਲ ਸਟਾਈਲ ਕਬੱਡੀ ਅੰਡਰ-14 ਲੜਕੀਆਂ ਵਿਚ ਮਾਡਲ ਸਕੂਲ ਕੁਲਰੀਆਂ ਪਹਿਲੇ ਅਤੇ ਟਾਈਗਰ ਸਪੋਰਟਸ ਕਲੱਬ ਧਨਪੁਰਾ ਦੂਜੇ ਸਥਾਨ ’ਤੇ ਰਿਹਾ। ਨੈਸ਼ਨਲ ਸਟਾਈਲ ਕਬੱਡੀ ਅੰਡਰ-14 ਲੜਕਿਆਂ ਵਿਚ ਗੁਰਨੇ ਕਲਾਂ ਪਹਿਲੇ ਅਤੇ ਅਹਿਮਦਪੁਰ ਦੂਜੇ ਸਥਾਨ ’ਤੇ ਰਿਹਾ।
ਇਸੇ ਤਰ੍ਹਾਂ ਰੇਸ 60 ਮੀਟਰ ਅੰਡਰ-14 ਲੜਕੀਆਂ ਵਿਚ ਮਨਦੀਪ ਕੌਰ ਨੇ ਪਹਿਲਾ ਅਤੇ ਤਨਵੀਰ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ। 60 ਮੀਟਰ ਰੇਸ ਅੰਡਰ-14 ਲੜਕਿਆਂ ਵਿਚ ਸੁਖਮੀਤ ਸਿੰਘ ਨੇ ਪਹਿਲਾ ਅਤੇ ਸਵਰਨਜੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-14 ਲੜਕੀਆਂ 600 ਮੀਟਰ ਰੇਸ ਵਿਚ ਸਿਮਰਜੀਤ ਕੌਰ ਨੇ ਪਹਿਲਾ ਅਤੇ ਮਨਜੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-14 ਲੜਕੇ 600 ਮੀਟਰ ਰੇਸ ਵਿਚ ਸਵਰਨਜੀਤ ਸਿੰਘ ਨੇ ਪਹਿਲਾ ਅਤੇ ਜਸ਼ਨਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਅੰਡਰ-14 ਲੜਕੀਆਂ ਵਿਚ ਮਨਰੀਤ ਕੌਰ ਨੇ ਪਹਿਲਾ ਅਤੇ ਏਕਮਜੋਤ ਨੇ ਦੂਜਾ ਸਥਾਨ ਹਾਸਲ ਕੀਤਾ। ਸ਼ਾਟਪੁੱਟ ਅੰਡਰ-14 ਲੜਕਿਆਂ ਵਿਚ ਕਰਨ ਸਿੰਘ ਨੇ ਪਹਿਲਾ ਅਤੇ ਹਰਮਿਲਾਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਲੌਂਗ ਜੰਪ ਅੰਡਰ-14 ਲੜਕਿਆਂ ਵਿਚ ਰਜਿੰਦਰ ਸਿੰਘ ਨੇ ਪਹਿਲਾ ਅਤੇ ਕਰਨਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।
ਇਸ ਮੌਕੇ ਗਗਨਦੀਪ ਸਿੰਘ ਐਸ.ਡੀ.ਐਮ.ਬੁਢਲਾਡਾ, ਰਮਨਪ੍ਰੀਤ ਸਿੰਘ ਗਿੱਲ ਡੀ.ਐਸ.ਪੀ., ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ, ਰਾਜਪਾਲ ਸਿੰਘ, ਕੋਚ ਗੁਰਮੀਤ ਸਿੰਘ, ਮੱਖਣ ਸਿੰਘ, ਗੁਰਦੀਪ ਸਿੰਘ, ਰਘਵੀਰ ਸਿੰਘ, ਸੁਖਦਰਸਨ ਸਿੰਘ, ਕਰਮਜੀਤ ਕੌਰ, ਤੋਂ ਇਲਾਵਾ ਸਤੀਸ਼ ਸਿੰਗਲਾ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ, ਸੋਹਣ ਸਿੰਘ ਕਲੀਪੁਰ ਚੇਅਰਮੈਨ ਸੈਂਟਰਲ ਕੋਆਰੇਟਿਵ ਬੈਂਕ ਜਿਲਾ ਮਾਨਸਾ, ਗੁਰਦਰਸ਼ਨ ਸਿੰਘ ਪਟਵਾਰੀ, ਐਸ.ਐਚ.ਓ. ਸੁਖਜੀਤ ਸਿੰਘ, ਮਨਪ੍ਰੀਤ ਸਿੰਘ, ਭੋਲਾ ਸਿੰਘ, ਕੋਚ ਗੁਰਮੀਤ ਸਿੰਘ, ਨਿਸ਼ਾਨ ਸਿੰਘ, ਮੱਖਣ ਸਿੰਘ, ਅਮਨਦੀਪ ਸ਼ਰਮਾ, ਜਗਤਾਰ ਸਿੰਘ, ਜਸਵਿੰਦਰ ਸਿੰਘ ਬਬੀਤਾ ਸੋਨੀ ਅਤੇ ਗੁਰਦੀਪ ਸਿੰਘ ਹਾਜ਼ਰ ਸਨ।
ਖੇਡਾਂ ਵਤਨ ਪੰਜਾਬ ਦੀਆਂ ਨਾਲ ਖੇਡ ਮੈਦਾਨਾਂ ’ਚ ਰੌਣਕ ਪਰਤੀ-ਵਿਧਾਇਕ ਬੁੱਧ ਰਾਮ
[wpadcenter_ad id='4448' align='none']