ਮੋਗਾ, 5 ਸਤੰਬਰ
ਸ਼੍ਰੀ ਸਰਬਜੀਤ ਸਿੰਘ ਧਾਲੀਵਾਲ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ–ਕਮ–ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦੀ ਅਗਵਾਈ ਹੇਠ ਐੱਸ.ਡੀ ਕਾਲਜ ਫਾਰ ਵੋਮੈਨ ਮੋਗਾ ਦੀ ਇੰਟਰਨਲ ਕੰਮਪਲੇਂਟ ਕਮੇਟੀ-ਕਮ-ਵਿਜੀਲੈਂਸ ਸੈੱਲ ਨੇ ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਮੋਗਾ ਦੇ ਸਹਿਯੋਗ ਨਾਲ ਆਧਿਆਪਕ ਦਿਵਸ ਨੂੰ ਸਮਰਪਿਤ ਜਾਗਰੂਕ ਪ੍ਰੋਗਰਾਮ ਦਾ ਆਯੋਜਨ ਕੀਤਾ। ਕਾਲਜ ਪ੍ਰਿੰਸੀਪਲ ਡਾ.ਨੀਨਾ ਅਨੇਜਾ ਨੇ ਆਧਿਆਪਕ ਦਿਵਸ ਦੀ ਵਧਾਈ ਦਿੰਦਿਆ ਕਿਹਾ ਕਿ ਆਧਿਆਪਕ ਵਰਗ ਆਪਣੇ ਆਪ ਵਿੱਚ ਇੱਕ ਪਰਉਪਕਾਰੀ ਸੰਸਥਾ ਹੈ ਆਧਿਆਪਕ ਦਿਵਸ ਹਰ ਵਰ੍ਹੇ ਮਹਾਨ ਸਿੱਖਿਅਕ ਅਤੇ ਫਿਲਾਸਫਰ ਸਰਵਪੱਲੀ ਡਾ. ਰਾਧਾਕ੍ਰਿਸ਼ਨਨ ਦੇ ਜਨਮ ਦਿਨ ਤੇ 5 ਸਤੰਬਰ ਨੂੰ ਮਨਾਇਆ ਜਾਂਦਾ ਹੈ।
ਇਸ ਜਾਗਰੂਕਤਾ ਪ੍ਰੋਗਰਾਮ ਦੇ ਮੁਖ ਮਹਿਮਾਨ ਮਾਣਯੋਗ ਮੈਡਮ ਕਿਰਨ ਜਯੋਤੀ ਸਿਵਲ ਜੱਜ (ਸੀਨੀਅਰ ਡਵੀਜਨ)/ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਅਤੇ ਮੁਖ ਬੁਲਾਰੇ ਨੈਸ਼ਨਲ ਐਵਾਰਡੀ ਸ੍ਰੀ ਰਾਜੇਸ਼ ਸ਼ਰਮਾ ਪੈਨਲ ਐਡਵੋਕੇਟ ਸਨ। ਮਿਸ਼ਿਜ ਰਮਨਪ੍ਰੀਤ ਕੌਰ ਨੇ ਸਾਰਿਆ ਨੂੰ ਰਸਮੀ ਤੌਰ ਤੇ ਜੀ ਆਇਆਂ ਆਖਿਆ। ਮੁਖ ਬੁਲਾਰੇ ਨੇ ਸਰਵਪੱਲੀ ਡਾ. ਰਾਧਾ ਕ੍ਰਿਸ਼ਨਨ ਦੇ ਸਿੱਖਿਅਕ ਅਤੇ ਰਾਜਨੀਤਕ ਯੋਗਦਾਨ ਬਾਰੇ ਵਿਦਿਆਰਥਨਾਂ ਨਾਲ ਵਿਸਥਾਰ ਸਹਿਤ ਚਰਚਾ ਕੀਤੀ ਅਤੇ ਵਿਦਿਆਰਥਨਾਂ ਨੂੰ ਵਿਸ਼ੇਸ ਤੌਰ ਤੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਿਯੋਗ ਦੇਣ। ਵਾਤਾਵਰਣ ਨੂੰ ਹਰਿਆ-ਭਰਿਆ ਬਣਾਈ ਰੱਖਣ ਲਈ ਮੁਖ ਮਹਿਮਾਨ, ਕਾਲਜ ਪ੍ਰਿੰਸੀਪਲ ਅਤੇ ਸਮੂਹ ਸਟਾਫ ਵੱਲੋਂ ਕਾਲਜ ਕੈਂਪਸ ਵਿਚ ਪੌਦਾ ਲਗਾਇਆ ਗਿਆ।
ਪ੍ਰਿੰਸੀਪਲ ਨੇ ਮੁਖ ਮਹਿਮਾਨ ਅਤੇ ਮੁਖ ਬੁਲਾਰੇ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਮਾਜ ਦੀ ਜਿੰਮੇਵਾਰੀ ਨੌਜਵਾਨ ਵਰਗ ਤੇ ਹੈ ਸੋ ਇੱਕ ਵਧੀਆ ਸਮਾਜ ਲਈ ਵਿਦਿਆਰਥੀਆਂ ਦਾ ਚੰਗੇ ਨਾਗਰਿਕ ਬਣਨਾ ਜਰੂਰੀ ਹੈ। ਅੰਤ ਤੇ ਪ੍ਰਿੰਸੀਪਲ ਅਤੇ ਆਈ.ਸੀ.ਸੀ-ਕਮ-ਵਿਜੀਲੈਂਸ ਸੈੱਲ ਦੇ ਮੈਬਰਾਂ ਵੱਲੋਂ ਮੁਖ ਮਹਿਮਾਨ ਅਤੇ ਮੁਖ ਬੁਲਾਰੇ ਨੂੰ ਪੌਦਾ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਆਯੋਜਨ ਵਿਚ ਮਿਸ਼ਿਜ ਨਮਿਤਾ,ਮਿਸ਼ਿਜ ਰਜਨੀ, ਮਿਸਿਜ ਮਮਤਾ ਨੇ ਅਹਿਮ ਯੋਗਦਾਨ ਪਾਇਆ।
ਇਸ ਮੌਕੇ ਡਾ. ਸ਼ਾਕਸ਼ੀ ਸ਼ਰਮਾ ਅਤੇ ਮਿਸ਼ਿਜ ਸ਼ੁਸ਼ਮਾ ਗੁਪਤਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਜ਼ਿਲ੍ਹਾ ਕਾਨੂੰਨੀ ਸੇਵਾਵਾ ਅਥਾਰਟੀ ਮੋਗਾ ਦੇ ਸਹਿਯੋਗ ਨਾਲ ਐੱਸ. ਡੀ ਕਾਲਜ ਫ਼ਾਰ ਵੋਮੈਨ ਵੱਲੋਂ ਅਧਿਆਪਕ ਦਿਵਸ ਨੂੰ ਸਮਰਪਿਤ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
[wpadcenter_ad id='4448' align='none']