ਫ਼ਰੀਦਕੋਟ 15 ਸਤੰਬਰ ()
ਬਾਬਾ ਸ਼ੇਖ ਫ਼ਰੀਦ ਜੀ ਦੇ 55ਵੇਂ ਆਗਮਨ ਪੁਰਬ 2024 ਤੇ ਬਾਬਾ ਸ਼ੇਖ ਫਰੀਦ ਸਾਈਕਲਿੰਗ ਕਲੱਬ (ਰਜਿ.) ਫਰੀਦਕੋਟ ਵੱਲੋਂ 25 ਕਿਲੋਮੀਟਰ ਪੈਡਲ ਪਹਿਲੀ ਗੋਲਡ ਮੈਡਲ ਸਾਈਕਲ ਰੇਸ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਧਾਇਕ ਫ਼ਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮ ਵੰਡੇ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਸ. ਸੇਖੋਂ ਨੇ ਕਿਹਾ ਕਿ ਜਿੱਥੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਵਤਨ ਪੰਜਾਬ ਦੀਆਂ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਕਲੱਬਾਂ ਅਤੇ ਧਾਰਮਿਕ ਸੰਸਥਾਵਾਂ ਦੇ ਸਹਿਯੋਗ ਨਾਲ ਇਹੋ ਜਿਹੀਆਂ ਖੇਡਾਂ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ, ਓਥੇ ਉਨ੍ਹਾਂ ਦੀ ਸਰੀਰਕ ਸਿਹਤ ਵੀ ਤੰਦਰੁਸਤ ਰਹੇਗੀ। ਇਸ ਮੌਕੇ ਉਹਨਾਂ ਆਯੋਜਕਾਂ ਨੂੰ ਅਜਿਹੀਆਂ ਸਾਈਕਲ ਰੈਲੀਆਂ ਕਰਵਾਉਣ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਅੱਗੇ ਤੋਂ ਵੀ ਅਜਿਹੇ ਚੰਗੇਰੇ ਉਪਰਾਲੇ ਜਾਰੀ ਰੱਖਣ। ਇਸ ਮੌਕੇ ਸ੍ਰੀ ਜਸਬੀਰ ਜੱਸੀ ਨੇ ਸਟੇਜ ਸੈਕਟਰੀ ਦੀ ਭੂਮਿਕਾ ਬਾਖੂਬੀ ਨਿਭਾਈ।
ਇਸ ਮੌਕੇ ਅਮਨਦੀਪ ਸਿੰਘ ਬਾਬਾ ਚੇਅਰਮੈਨ, ਸੰਦੀਪ ਸਿੰਘ ਰਾਜ ਸੂਚਨਾ ਕਮਿਸ਼ਨ ਚੇਅਰਮੈਨ, ਮਨਦੀਪ ਮੌਂਗਾ ਸਕੱਤਰ ਰੈੱਡ ਕਰਾਸ, ਮਨਪ੍ਰੀਤ ਧਾਲੀਵਾਲ, ਸੁਖਵੰਤ ਸਿੰਘ ਪੱਕਾ, ਮਹੀਪਇੰਦਰ ਸਿੰਘ ਸੇਖੋਂ ਹਾਜ਼ਰ ਸਨ।