ਹੜ੍ਹਾਂ ਨਾਲ ਨਜਿੱਠਣ ਲਈ 18 ਸਤੰਬਰ ਨੂੰ ਹੋਵੇਗੀ ਮੌਕ ਡਰਿੱਲ

 ਫਾਜ਼ਿਲਕਾ 17 ਸਤੰਬਰ

ਐਨ.ਡੀ.ਆਰ.ਐਫ. ਵੱਲੋਂ 18 ਸਤੰਬਰ ਨੂੰ ਫਾਜ਼ਿਲਕਾ ਦੇ ਸਰਹੱਦੀ ਪਿੰਡ ਵਿੱਚ ਕਿਸੇ ਵੀ ਸੰਭਾਵੀ ਹੜ ਮੌਕੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਚ ਵਰਤੇ ਜਾਣ ਵਾਲੇ ਤਰੀਕਿਆਂ ਦੀ ਮੋਕ ਡਰਿੱਲ ਕੀਤੀ ਜਾਵੇਗੀ। ਇਸ ਸਬੰਧੀ ਅਗੇਤੀਆਂ ਤਿਆਰੀਆਂ ਲਈ ਇੱਕ ਬੈਠਕ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ ਦੀ ਅਗਵਾਈ ਵਿੱਚ ਹੋਈ।  ਬੈਠਕ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਹੋਏ। ਬੈਠਕ ਵਿੱਚ ਫੈਸਲਾ ਕੀਤਾ ਗਿਆ ਕਿ ਇਹ ਮੋਕ ਡਰਿਲ ਕਾਵਾਂ ਵਾਲੀ ਨੇੜੇ ਸਤਲੁਜ ਦੀ ਕਰੀਕ ਤੇ ਕੀਤੀ ਜਾਵੇਗੀ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤਰ੍ਹਾਂ ਦੀ ਮੋਕ ਡਰਿਲ ਕਰਨ ਦਾ ਉਦੇਸ਼ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਵਿੱਚ ਆਪਸੀ ਤਾਲਮੇਲ ਨੂੰ ਪਰਖਣਾ ਅਤੇ ਨਾਲ ਦੀ ਨਾਲ ਹਰੇਕ ਭਾਗੀਦਾਰ ਨੂੰ ਕਿਸੇ ਕੁਦਰਤੀ ਆਫਤ ਸਮੇਂ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਬਚਾਓ ਦੇ ਤਰੀਕਿਆਂ ਸਬੰਧੀ ਜਾਗਰੂਕ ਕਰਨਾ ਹੁੰਦਾ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੀ ਮੋਕ ਡਰਿੱਲ ਨਾਲ ਲੋਕਾਂ ਵਿੱਚ ਵੀ ਜਾਗਰੂਕਤਾ ਪੈਦਾ ਹੁੰਦੀ ਹੈ।

ਬੈਠਕ ਵਿੱਚ ਐਸਡੀਐਮ ਸ਼੍ਰੀ ਪੰਕਜ ਬਾਂਸਲ, ਡੀਐਸਪੀ ਸ੍ਰੀ ਬਲਕਾਰ ਸਿੰਘ, ਤਹਿਸੀਲਦਾਰ ਸੁਖਬੀਰ ਕੌਰ ਅਤੇ ਨਵਜੀਵਨ ਛਾਬੜਾ, ਜ਼ਿਲਾ ਪ੍ਰੋਗਰਾਮ ਅਫਸਰ ਨਵਦੀਪ ਕੌਰ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜਨੀਅਰ ਧਰਮਿੰਦਰ ਕੁਮਾਰ, ਸਿਵਿਲ ਸਰਜਨ ਡਾਕਟਰ ਐਰਿਕ, ਐਸਵੀਓ ਡਾ: ਮਨਦੀਪ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

[wpadcenter_ad id='4448' align='none']