Mohledhar rain alert in 8 districts
ਦੇਸ਼ ਭਰ ਦੇ ਕਈ ਸੂਬਿਆਂ ‘ਚ ਮਾਨਸੂਨ ਅਜੇ ਵੀ ਸਰਗਰਮ ਹੈ। ਹਾਲਾਂਕਿ ਮੋਹਲੇਧਾਰ ਮੀਂਹ ਪੈਣ ਦੇ ਬਾਵਜੂਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਜੇਕਰ ਗੱਲ ਹਰਿਆਣਾ ਦੀ ਕੀਤੀ ਜਾਵੇ ਤਾਂ ਹਰਿਆਣਾ ਵਿਚ ਅੱਜ ਵੀ ਮਾਨਸੂਨ ਸਰਗਰਮ ਰਹੇਗਾ। ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਵਿਚ ਮੋਹਲੇਧਾਰ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ, ਜਿਸ ਵਿਚ ਰੋਹਤਕ, ਝੱਜਰ, ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਫਰੀਦਾਬਾਦ, ਮੇਵਾਤ ਅਤੇ ਪਲਵਲ ਸ਼ਾਮਲ ਹਨ।
ਪਿਛਲੇ 24 ਘੰਟਿਆਂ ਦੌਰਾਨ ਕਿਤੇ ਵੀ ਮੀਂਹ ਨੀਂਹ ਪਿਆ ਹੈ, ਜਿਸ ਕਾਰਨ ਦਿਨ ਦੇ ਸਮੇਂ ਤਾਪਮਾਨ ‘ਚ ਵਾਧਾ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਥੋੜ੍ਹੀ ਗਰਮੀ ਦਾ ਅਹਿਸਾਸ ਹੋਇਆ ਹੈ। ਚੰਗੀ ਗੱਲ ਇਹ ਹੈ ਕਿ ਹਰਿਆਣਾ ‘ਚ ਅਜੇ ਮਾਨਸੂਨ ਦੀ ਵਾਪਸੀ ਨਹੀਂ ਹੋਵੇਗੀ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਸੂਬੇ ਵਿਚ 29 ਸਤੰਬਰ ਤਕ ਮਾਨਸੂਨ ਸਰਗਰਮ ਰਹੇਗਾ। ਦੱਸ ਦੇਈਏ ਕਿ ਪ੍ਰਦੇਸ਼ ਭਰ ਵਿਚ ਮਾਨਸੂਨ ਦੀ ਸਰਗਰਮੀ ਦੇ ਚੱਲਦੇ ਹੁਣ ਤੱਕ 390.4 ਮਿਲੀਮੀਟਰ ਮੀਂਹ ਪਿਆ ਹੈ, ਜੋ ਆਮ ਨਾਲੋਂ 40.11 ਮਿਲੀਮੀਟਰ ਤੋਂ ਮਹਿਜ 3 ਫ਼ੀਸਦੀ ਹੀ ਘੱਟ ਹੈ। ਜੁਲਾਈ ਮਹੀਨੇ ਵਿਚ ਇਸ ਵਾਰ 5 ਸਾਲਾਂ ‘ਚ ਸਭ ਤੋਂ ਘੱਟ ਮੀਂਹ ਪਿਆ ਹੈ। Mohledhar rain alert in 8 districts
also read :- ਹਰਿਆਣਾ ‘ਚ ਭਾਜਪਾ ਉਮੀਦਵਾਰ ਨੇ ਨਾਮਜ਼ਦਗੀ ਲਈ ਵਾਪਸ , ਜਾਣੋ ਕੀ ਹੈ ਕਾਰਨ ?
2018 ਵਿਚ 549 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਘੱਟ ਮੀਂਹ ਪੈਣ ਕਾਰਨ ਸੂਬੇ ਵਿਚ ਝੋਨ ਦੀ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਨੂੰ ਟਿਊਬਵੈੱਲਾਂ ਤੋਂ ਸਿੰਚਾਈ ਕਰਨੀ ਪੈ ਰਹੀ ਹੈ। ਹਰਿਆਣਾ ਵਿਚ 29 ਸਤੰਬਰ ਤੱਕ ਮੌਸਮ ‘ਚ ਬਦਲਾਅ ਆਉਣ ਦੀ ਸੰਭਾਵਨਾ ਹੈ। ਇਸ ਦੌਰਾਨ ਮਾਨਸੂਨੀ ਹਵਾਵਾਂ ਦੀ ਸਰਗਰਮੀ ਵੱਧਣ ਦੀ ਸੰਭਾਵਨਾ ਹੈ, ਜਿਸ ਦੇ ਚੱਲਦੇ ਪ੍ਰਦੇਸ਼ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਰੁੱਕ-ਰੁੱਕ ਕੇ ਤੇਜ਼ ਹਵਾਵਾਂ ਚੱਲਣ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।Mohledhar rain alert in 8 districts