ਮੁੁਕਤਸਰ ਸਾਹਿਬ 18 ਸਤੰਬਰ
ਰਜਿਸਟਰਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੈਅਰਮੈਨ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਰਾਜ ਕੁਮਾਰ, ਜਿਲਾ ਅਤੇ ਸ਼ੈਸਨਜ਼ ਜੱਜ, ਸ੍ਰੀ ਮੁਕਤਸਰ ਸਾਹਿਬ ਵਲੋਂ ਇੱਕ ਪੇੜ ਮਾਂ ਦੇ ਨਾਮ ਹਰੇਕ ਜੂਡੀਸ਼ੀਅਲ਼ ਅਫਸਰ ਵਲੋਂ ਜਿਲ੍ਹਾ ਕਚਿਹਰੀ ਕੰਪਲੈਕਸ ਅਤੇ ਸਕੂਲਾਂ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ।
ਸ੍ਰੀ ਰਾਜ ਕੁਮਾਰ, ਜਿਲਾ ਅਤੇ ਸੈਸ਼ਨਜ਼ ਜੱਜ ਨੇ ਆਪਣੇ ਹੱਥਾਂ ਨਾਲ ਸਕੂਲ ਵਿਚ ਰੁੱਖ ਲਗਾਕੇ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਸੁਨੇਹਾ ਦਿੱਤਾ।
ਉਨ੍ਹਾ ਕਿਹਾ ਕਿ ਵਾਤਾਵਰਣ ਦੀ ਬਹਾਲੀ, ਜੋ ਕਿ ਮਨੁੱਖ ਦੁਆਰਾ ਜੰਗਲਾਂ, ਪਹਾੜਾਂ ਅਤੇ ਸਮੁੰਦਰਾਂ ਵਿੱਚ ਮਨੁੱਖੀ ਗਤੀਵਿਧੀਆਂ ਨਾਲ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਵਾਤਾਵਰਣ ਨੂੰ ਪੁਨਰਜੀਵਤ ਕਰਨ ਤੇ ਕੇਂਦਰਿਤ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਅਸੀਂ ਪ੍ਰਦੂਸ਼ਣ ਨੂੰ ਘਟਾ ਕੇ ਨਵੇਂ ਉਪਾਵਾਂ ਨੂੰ ਅਪਣਾ ਕੇ ਅਸੀਂ ਵਾਤਾਵਰਣ ਪ੍ਰਣਾਲੀ ਨੂੰ ਬਹਾਲ ਕਰਨ ਵਿੱਚ ਵੱਡਾ ਯੋਗਦਾਨ ਪਾ ਸਕਦੇ ਹਾਂ। ਉਹਨਾਂ ਦਸਿਆ ਕਿ ਹਰੇਕ ਅਫਸਰ ਨੇ ਆਪਣੀ ਮਾਂ ਦੇ ਨਾਮ ਇੱਕ ਪੇੜ੍ਹ ਜਰੂਰ ਲਗਾਉਣ ਅਤੇ ਉਹਨਾਂ ਵਲੋਂ ਲਗਾਏ ਗਏ ਬੂਟੇ ਦੀ ਸੰਭਾਲ ਸਕੂਲ ਦੇ ਬੱਚਿਆ ਜਿੰਮੇਵਾਰੀ ਲਗਾਈ ਜਾਵੇ ਕਿ ਉਹ ਹਰ ਰੋਜ ਬੂਟੇ ਨੂੰ ਪਾਣੀ ਦੇਣਗੇ। ਉਹਨਾਂ ਦਸਿਆ ਕਿ ਦਰੱਖਤਾ ਦੀ ਕਟਾਈ ਕਾਰਨ ਬਾਰਿਸ਼ ਨਹੀਂ ਹੋ ਰਹੀ ਅਤੇ ਤਾਪਮਾਨ ਦਿਨੋ ਦਿਨ ਵੱਧ ਰਿਹਾ ਹੈ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਬਿਮਾਰੀਆਂ ਤੋਂ ਬਚਾਅ ਲਈ ਵਾਤਾਵਰਣ ਦੀ ਸੰਭਾਲ ਅਤਿ ਜਰੂਰੀ ਹੈ।
ਜਿਲ੍ਹਾ ਕਚਿਹਰੀ ਸ੍ਰੀ ਮੁਕਤਸਰ ਸਾਹਿਬ ਵਿਚ ਤਾਇਨਾਤ ਜੂਡੀਸ਼ੀਅਲ ਅਫਸਰਾਂ ਜਿਵੇਂ ਸ੍ਰੀਮਤੀ ਅਮਿਤਾ ਸਿੰਘ, ਮਿਸ. ਗਿਰੀਸ਼ ਵਧੀਕ ਜ਼ਿਲ੍ਹਾਂ ਅਤੇ ਸ਼ੈਸ਼ਨ ਜੱਜ, ਸ੍ਰੀ ਅਮਰੀਸ਼ ਕੁਮਾਰ ਸਿਵਲ ਜੱਜ ਸੀਨੀਅਰ ਡਵੀਜ਼ਨ, ਡਾ. ਗਗਨਦੀਪ ਕੌਰ, ਸੀ.ਜੀ.ਐੱਮ/ਸਕੱਤਰ, ਸ੍ਰੀ ਨੀਰਜ ਕੁਮਾਰ ਸਿੰਗਲਾ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ,ਮਿਸ. ਗੁਰਪ੍ਰੀਤ ਕੌਰ ਜੇ.ਐਮ.ਆਈ.ਸੀ., ਤੇ ਦੋ ਨਵ-ਨਿਯੁਕਤ ਜੂਡੀਸ਼ੀਅਲ ਅਫਸਰ ਸਾਹਿਬਾਨ ਨੇ ਵੀ ਭਾਗ ਲਿਆ ਅਤੇ ਇਸ ਤੋਂ ਇਲਾਵਾ ਸਬ-ਡਵੀਜਨ ਮਲੋਟ ਅਤੇ ਗਿਦੜ੍ਹਬਾਹਾ ਵਿਖੇ ਜੂਡੀਸ਼ੀਅਲ ਅਫਸਰਾਂ ਵਲੋਂ ਬੂਟੇ ਲਗਾਏ ਗਏ।
ਇੱਕ ਪੇੜ ਮਾਂ ਦੇ ਨਾਮ ਤੇ ਹਰੇਕ ਜੂਡੀਸ਼ੀਅਲ ਅਫਸਰ ਵਲੋਂ ਵੱਖ-ਵੱਖ ਤਰ੍ਹਾਂ ਦੇ ਬੂਟੇ, ਸਕੂਲਾਂ ਅਤੇ ਜ਼ਿਲ੍ਹਾਂ ਕਚਿਹਰੀ ਕੰਪਲੈਕਸ ਵਿਖੇ ਲਗਾਏ ਗਏ
[wpadcenter_ad id='4448' align='none']