Completed Jalandhar seal
ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਨੇੜਲਾ ਇਲਾਕਾ ਅੱਜ ਪੁਲਸ ਵੱਲੋਂ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਬੀਤੇ ਦਿਨੀਂ ਇਸ ਇਲਾਕੇ ਵਿਚ ਗੈਸ ਲੀਕ ਕਾਂਡ ਮਾਮਲਾ ਵਾਪਰਿਆ ਸੀ ਜਿਸ ਵਿਚ ਇਕ ਵਿਅਕਤੀ ਦੀ ਜਾਨ ਗਈ ਸੀ। ਇਸ ਦੇ ਮੱਦੇਨਜ਼ਰ ਅੱਜ ਸਟੇਸ਼ਲ ਨੇੜੇ ਸੰਤ ਸਿਨੇਮਾ ਕੋਲ ਜੈਨ ਆਈਸ ਫੈਕਟਰੀ ‘ਚ ਅਮੋਨੀਆ ਗੈਸ ਲੀਕ ਹੋਣ ਦੇ ਮਾਮਲੇ ਵਿਚ ਅੱਜ ਚੰਡੀਗੜ੍ਹ ਤੋਂ ਟੀਮਾਂ ਪਹੁੰਚੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਨੂੰ ਲੈ ਕੇ ਫੈਕਟਰੀ ਵਿਚ ਜੋ ਗੈਸ ਬਾਕੀ ਜਮ੍ਹਾ ਸੀ, ਉਸ ਨੂੰ ਕੱਢਿਆ ਜਾ ਰਿਹਾ ਹੈ। ਉਥੇ ਹੀ ਪ੍ਰਸ਼ਾਸਨ ਵੱਲੋਂ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਡਿਪਟੀ ਡਾਇਰੈਕਟਰ ਅਤੇ ਜਲੰਧਰ ਵੇਰਕਾ ਮਿਲਕ ਪਲਾਂਟ ਦੇ ਕਰਮਚਾਰੀ ਆਏ ਹਨ, ਜੋ ਪਾਈਪਾਂ ਵਿਚੋਂ ਗੈਸ ਨੂੰ ਕੱਢ ਕੇ ਪਾਈਪਾਂ ਖ਼ਾਲੀ ਕਰ ਰਹੇ ਹਨ। ਇਸ ਸਬੰਧੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਸ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਨੇ ਦੋਮੋਰੀਆ ਪੁੱਲ ਨੇੜੇ ਆਉਣ-ਜਾਣ ਵਾਲਿਆਂ ਲਈ ਰਸਤੇ ਬੰਦ ਕਰ ਦਿੱਤੇ ਹਨ।Completed Jalandhar seal
also read :- ਕਿਸਾਨਾਂ ‘ਤੇ ਦਿੱਤੇ ਬਿਆਨ ‘ਤੇ ਕੰਗਨਾ ਦਾ ਯੂ-ਟਰਨ
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦੋਮੋਰੀਆ ਪੁੱਲ ਰੋਡ ਸਥਿਤ ਸੰਤ ਸਿਨੇਮਾ ਨੇੜੇ ਲਗਭਗ 50 ਸਾਲ ਪੁਰਾਣੀ ਜੈਨ ਆਈਸ ਫੈਕਟਰੀ ਵਿਚ ਅਮੋਨੀਆ ਗੈਸ ਦੇ ਰਿਸਾਅ ਨਾਲ ਫੈਕਟਰੀ ਦੇ ਫੋਰਮੈਨ ਦੀ ਮੌਤ ਹੋ ਗਈ ਸੀ ਜਦਕਿ 3 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਮ੍ਰਿਤਕ ਦੀ ਪਛਾਣ ਸ਼ੀਤਲ ਸਿੰਘ ਨਿਵਾਸੀ ਲੰਮਾ ਪਿੰਡ ਦੇ ਰੂਪ ਵਿਚ ਹੋਈ ਹੈ। ਮੌਕੇ ਉਤੇ ਫਾਇਰ ਬ੍ਰਿਗੇਡ ਮੁਲਾਜ਼ਮ ਉਪਕਰਨਾਂ ਨਾਲ ਪਹੁੰਚੇ ਸਨ ਅਤੇ ਵਿਸ਼ੇਸ਼ ਮਾਸਕ ਅਤੇ ਆਕਸੀਜਨ ਗੈਸ ਸਿਲੰਡਰ ਲਾ ਕੇ ਫੈਕਟਰੀ ਵਿਚ ਦਾਖ਼ਲ ਹੋਏ, ਜਿਨ੍ਹਾਂ ਨੂੰ ਫੈਕਟਰੀ ਦੇ ਅੰਦਰ ਗੈਸ ਦੇ ਰਿਸਾਅ ਨੂੰ ਬੰਦ ਕਰਨ ਵਿਚ ਲਗਭਗ 4 ਘੰਟੇ ਲੱਗ ਗਏ। ਗੈਸ ਲੀਕ ਹੋਣ ਕਾਰਨ ਨੇੜਲੇ ਵੱਡੇ ਇਲਾਕੇ ਵਿਚ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਲੱਗੀ ਸੀ, ਜਿਸ ਤੋਂ ਬਾਅਦ ਫੈਕਟਰੀ ਦੇ ਆਲੇ-ਦੁਆਲੇ ਦੇ ਦੁਕਾਨਦਾਰਾਂ ਨੇ ਰੌਲਾ ਪਾਇਆ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਜਦੋਂ ਤਕ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ, ਉਦੋਂ ਤਕ ਸਥਿਤੀ ਕਾਫ਼ੀ ਗੰਭੀਰ ਹੋ ਗਈ ਸੀ।Completed Jalandhar seal