CM ਭਗਵੰਤ ਮਾਨ ਨੇ ਜਦੋਂ ਆਪਣੇ ਪਿਤਾ ਦੇ ਇੰਟਰਿਊ ਦਾ ਕਿੱਸਾ ਸੁਣਾਇਆ ਤਾਂ….

Maan narrated the story of his father

Maan narrated the story of his father ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਨੂੰ ਪ੍ਰੇਰਿਤ ਕਰਦੇ ਹੋਏ ਆਪਣੇ ਪਿਤਾ ਦਾ ਪੁਰਾਣਾ ਕਿੱਸਾ ਸੁਣਾ ਦਿੰਦੇ ਹੋਏ ਦੱਸਿਆ ਸਾਰਿਆਂ ਦੇ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਪੜਾਈ ਚ ਚੰਗਾ ਦੇਖਣਾ ਚਾਹੁੰਦੇ ਨੇ, ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਖੇਡਾਂ ਜਾਂ ਕਲਾਕਾਰੀ ਦੇ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਰੱਖਦੇ। ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਮਾਸਟਰ ਸਨ ਅਤੇ ਮੈਨੂੰ ਅਫ਼ਸਰ ਜਾਂ ਇੰਜੀਨੀਅਰ , ਡਾਕਟਰ ਬਣਾਉਣਾ ਚਾਹੁੰਦੇ ਸਨ, ਜਦੋ ਮੈ ਕਲਾਕਾਰੀ ਦੇ ਖੇਤਰ ਵਿਚ ਸ਼ੁਰੂਆਤ ਕੀਤੀ ਤਾਂ ਮੇਰੇ ਪਿਤਾ ਮੈਨੂੰ ਡਾਂਟਦੇ ਸਨ ਕਿ ਕਿੱਧਰ ਸਮਾਂ ਖਰਾਬ ਕਰ ਰਿਹਾ ਹੈ। ਹੌਲੀ ਹੌਲੀ ਜਦੋਂ ਮੈਂ ਆਪਣੇ ਪਿੰਡ ਚ ਮਸ਼ਹੂਰ ਹੋਇਆ ਅਤੇ ਫਿਰ ਪੰਜਾਬ ਵਿਚ ਹਿਟ ਹੋਇਆ ਤਾਂ ਮੇਰੇ ਪਿਤਾ ਮਾਣ ਮਹਿਸੂਸ ਕਰਨ ਲੱਗੇ।ਇੰਟਰਵਿਊ ਲੈਣ ਵਾਲੇ ਮੇਰੇ ਪਿਤਾ ਦਾ ਇੰਟਰਵਿਊ ਲੈ ਰਿਹਾ ਸੀ ਤਾਂ ਮੇਰੇ ਪਿਤਾ ਨੇ ਕਿਹਾ ਮੈਂ ਤਾਂ ਸ਼ੁਰੂ ਤੋਂ ਹੀ ਕਲਾਕਾਰ ਬਣਾਉਣਾ ਚਾਹੁੰਦੇ ਸੀ, ਮੇਰੇ ਮੁੰਡੇ ਵਿੱਚ ਬਹੁਤ ਟੈਲੇਂਟ ਹੈ। ਮੈ ਇੰਟਰਵਿਊ ਹੁੰਦਿਆਂ ਸੁਣ ਕੇ ਕਿਹਾ ਮੇਰੇ ਪਿਤਾ ਝੂਠ ਬੋਲ ਰਹੇ ਨੇ, ਮੈਨੂੰ ਡਾਕਟਰ ਬਣਾਉਣਾ ਚਾਹੁੰਦਾ ਸੀ, ਮੈਨੂੰ ਝਿੜਕਦੇ ਸੀ।Maan narrated the story of his father

also read :- ਅੰਮ੍ਰਿਤਪਾਲ ਦੀ ਪਤਨੀ ਨੂੰ ਏਅਰਪੋਰਟ ‘ਤੇ ਰੋਕਣ ਦੇ ਮਸਲੇ ਉਤੇ ਜਥੇਦਾਰ ਦਾ ਵੱਡਾ ਬਿਆਨ…

ਭਗਵੰਤ ਮਾਨ ਨੇ ਇੱਕ ਹੋਰ ਕਿੱਸਾ ਸੁਣਾਉਂਦੇ ਹੋਏ ਕਿਹਾ ਕਿ ਸਕੂਲ ਵਿਚ ਜਦੋਂ ਪਿਤਾ ਨੂੰ ਸਰਕਾਰੀ ਡਾਕ ਆਈ ਤਾਂ ਉਸ ਵਿਚ ਲਿਖਿਆ ਸੀ, ਭਗਵੰਤ ਮਾਨ ਦਾ ਪਿਤਾ, ਮੈ ਬਾਪੂ ਜੀ ਨੂੰ ਪੁੱਛਿਆ ਕਿ ਚਿੱਠੀਆ ਵਿਚ ਪਿਤਾ ਦਾ ਨਾਂ ਪੁੱਤ ਦੀ ਚਿੱਠੀ ਹੁੰਦਾ ਹੈ, ਇੱਥੇ ਉਲਟਾ ਕਿਉ ਲਿਖਿਆ ਹੈ ਤਾਂ ਪਿਤਾ ਬੋਲੇ ਤੂੰ ਹੁਣ ਜ਼ਿਆਦਾ ਮਸ਼ਹੂਰ ਹੋ ਗਿਆ ਹੈ। ਇਸ ਕਰਕੇ ਤੇਰਾ ਨਾਂ ਲਿਖ ਦੇਣਾ ਹਾਂ ਤਾਂ ਮੈਂਨੂੰ ਚਿੱਠੀ ਦਾ ਜਵਾਬ ਜਲਦੀ ਮਿਲ ਜਾਂਦਾ ਹੈ। ਭਗਵੰਤ ਮਾਨ ਨੇ ਇਹ ਕਿੱਸਾ ਉਨ੍ਹਾਂ ਬਚਿਆਂ ਦੇ ਮਾਤਾ ਪਿਤਾ ਲਈ ਸੁਣਾਈਆ ਸੀ ਜਿਹੜੇ ਮਾਤਾ ਪਿਤਾ ਆਪਣੇ ਬੱਚਿਆਂ ਦਾ ਭਵਿੱਖ ਸਿਰਫ਼ ਪੜਾਈ ਦੇ ਵਿੱਚ ਅਵੱਲ ਆਉਣ ਤੇ ਦੇਖਦੇ ਹਨ ਤੇ ਬੱਚਿਆਂ ਨੂੰ ਖੇਡਾਂ ਤੋਂ ਜਾਂ ਦੂਜੇ ਖੇਤਰ ਵਿਚ ਕੰਮ ਕਰਨ ਤੋਂ ਰੋਕਦੇ ਹਨ।Maan narrated the story of his father

[wpadcenter_ad id='4448' align='none']