ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਰੰਜੀਤ ਨਗਰ ‘ਚ 600 ਕਿਲੋਗ੍ਰਾਮ ਖੋਆ ਬਰਾਮਦ

600 kg lost and recovered

ਲੁਧਿਆਣਾ, 14 ਅਕਤੂਬਰ (ਸੁਖਦੀਪ ਸਿੰਘ ਗਿੱਲ )

600 kg lost and recovered

ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ, ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜੋਰਵਾਲ ਵੱਲੋ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆ ਡਾ ਪ੍ਰਦੀਪ ਕੁਮਾਰ ਸਿਵਲ ਸਰਜਨ ਵੱਲੋਂ ਗਠਿਤ ਟੀਮ ਵੱਲੋ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਅਮਰਜੀਤ ਕੌਰ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ATI ਰੋਡ, ਸ਼ਿਮਲਾਪੁਰੀ ਵਿੱਚ ਰੰਜੀਤ ਨਗਰ ‘ਚ ਇੱਕ ਰੇਡ ਕੀਤੀ। ਇਸ ਕਾਰਵਾਈ ਦੌਰਾਨ ਲਗਭਗ 600 ਕਿਲੋਗ੍ਰਾਮ ਸ਼ੱਕੀ ਖੋਆ ਬਰਾਮਦ ਕੀਤਾ ਗਿਆ।

ਡਾ. ਅਮਰਜੀਤ ਕੌਰ ਨੇ ਦੱਸਿਆ ਕਿ ਇਸ ਖੋਏ ਦਾ ਇੱਕ ਸੈਂਪਲ ਫੂਡ ਸੇਫਟੀ ਐਕਟ ਦੇ ਤਹਿਤ ਲਿਆ ਗਿਆ ਹੈ ਅਤ ਖੋਆ ਸੀਜ਼ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਉਨ੍ਹਾਂ ਵੱਲੋਂ ਸਾਈਟ ‘ਤੇ ਸੁਧਾਰ ਨੋਟਿਸ ਵੀ ਜਾਰੀ ਕੀਤਾ ਗਿਆ। ਜਾਣਕਾਰੀ ਅਨੁਸਾਰ, ਇਹ ਖੋਆ ਬੀਕਾਨੇਰ, ਰਾਜਸਥਾਨ ਤੋਂ ਕੱਲ੍ਹ ਲੁਧਿਆਣਾ ਪਹੁੰਚਿਆ ਸੀ ਵਪਾਰੀ ਵੱਲੋ 240 ਰੁਪੈ ਕਿਲੋ ਖਰੀਦਿਆ ਗਿਆ ਸੀ।600 kg lost and recovered

ਡਾ. ਪ੍ਰਦੀਪ ਕੁਮਾਰ ਸਿਵਲ ਸਰਜਨ ਨੇ ਕਿਹਾ ਕਿ ਸੈਂਪਲਾਂ ਦੀ ਲੈਬ ਟੈਸਟ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਮੁਹਿੰਮ ਚਲਾ ਰਿਹਾ ਹੈ ਤਾਂ ਜੋ ਤਿਉਹਾਰਾਂ ਦੇ ਮੌਸਮ ਵਿੱਚ ਮਿਲਾਵਟੀ ਭੋਜਨ ਦੀ ਵਿਕਰੀ ਰੋਕੀ ਜਾ ਸਕੇ।

ਇਹ ਰੇਡ ਸਿਹਤ ਵਿਭਾਗ ਵੱਲੋਂ ਲੋਕਾਂ ਲਈ ਸੁਰੱਖਿਅਤ ਅਤੇ ਸ਼ੁੱਧ ਭੋਜਨ ਉਤਪਾਦ ਯਕੀਨੀ ਬਣਾਉਣ ਲਈ ਕੀਤੀ ਗਈ ਮੁਹਿੰਮ ਦਾ ਹਿੱਸਾ ਸੀ।ਇਸ ਤੋਂ ਇਲਾਵਾ ਫੂਡ ਟੀਮ ਵੱਲੋਂ 01 ਸੈਂਪਲ ਚਮਚਮ ਦਾ ਸੈਂਪਲ ਲਿਆ ਅਤੇ ਸ਼ਿਮਲਾਪੁਰੀ ਚਿਮਨੀ ਰੋਡ ਵਿਖੇ ਖੋਆ ਅਤੇ ਚਮਚਮ ਦਾ 1-1 ਸੈਂਪਲ ਲਿਆ ਗਿਆ। ਇਸ ਮੌਕੇ ਫੂਡ ਸੇਫਟੀ ਅਫਸਰ ਯੋਗੇਸ਼ ਗੋਇਲ, ਦਿਵਿਆ ਜੋਤ ਕੌਰ ਅਤੇ ਹਰਸਿਮਰਨ ਕੌਰ ਹਾਜਰ ਸਨ।600 kg lost and recovered

[wpadcenter_ad id='4448' align='none']