Saturday, December 21, 2024

ਪਾਕਿਸਤਾਨ ‘ਚ ਹੜ੍ਹ ਤੋਂ ਬਾਅਦ ਮਹਿੰਗਾਈ ਦੀ ਮਾਰ, ਦੁੱਧ ਦੀਆ ਕੀਮਤਾਂ ਨੇ ਛੂਇਆ ਆਸਮਾਨ

Date:

  • Pakistan Crisis: ਡਾਨ ਦੀ ਰਿਪੋਰਟ ਮੁਤਾਬਕ ਚਿਕਨ ਮੀਟ ਹੁਣ 700-780 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜੋ ਪਹਿਲਾਂ 620-650 ਰੁਪਏ ਪ੍ਰਤੀ ਕਿਲੋਗ੍ਰਾਮ ਸੀ।
  • ਦੁੱਧ ਦੀ ਕੀਮਤ 210 ਰੁਪਏ ਦੀ ਬਜਾਏ 220 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
  • ਇੱਥੋਂ ਦੀ ਸਥਿਤੀ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਹੈ
  • ਲੋਕਾਂ ਲਈ ਰੋਜ਼ਮਰ੍ਹਾ ਦੀਆਂ ਵਸਤੂਆਂ ਖਰੀਦਣੀਆਂ ਮੁਸ਼ਕਲ ਹੋ ਗਈਆਂ ਹਨ।

Rising inflation after the flood in Pakistan ਇਸਲਾਮਾਬਾਦ- ਪਾਕਿਸਤਾਨ ‘ਚ ਹੜ੍ਹ ਤੋਂ ਬਾਅਦ ਵਧਦੀ ਮਹਿੰਗਾਈ ਕਾਰਨ ਲੋਕਾਂ ‘ਚ ਹਾਹਾਕਾਰ ਮਚੀ ਹੋਈ ਹੈ। ਗਰੀਬ ਪਾਕਿਸਤਾਨ ਨੂੰ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਤੋਂ ਬੇਲਆਊਟ ਪੈਕੇਜ ਦੀ ਜ਼ਰੂਰਤ ਹੈ, ਪਰ ਆਈਐਮਐਫ ਦੀਆਂ ਸਖ਼ਤ ਸ਼ਰਤਾਂ ਨੂੰ ਸਵੀਕਾਰ ਕਰਨ ਤੋਂ ਬਾਅਦ ਪਾਕਿਸਤਾਨ ਵਿੱਚ ਮਹਿੰਗਾਈ ਹੋਰ ਵਧ ਸਕਦੀ ਹੈ। ਇੱਥੋਂ ਦੀ ਸਥਿਤੀ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਹੈ, ਲੋਕਾਂ ਲਈ ਰੋਜ਼ਮਰ੍ਹਾ ਦੀਆਂ ਵਸਤੂਆਂ ਖਰੀਦਣੀਆਂ ਮੁਸ਼ਕਲ ਹੋ ਗਈਆਂ ਹਨ।

ਹੁਣ ਦੁੱਧ ਅਤੇ ਚਿਕਨ ਦੇ ਭਾਅ ਫਿਰ ਵਧਾ ਦਿੱਤੇ ਗਏ ਹਨ। ਪਾਕਿਸਤਾਨੀ ਅਖਬਾਰ ਡਾਨ ਨੇ ਜਾਣਕਾਰੀ ਦਿੱਤੀ ਹੈ ਕਿ ਢਿੱਲੇ ਦੁੱਧ ਦੀਆਂ ਕੀਮਤਾਂ 190 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 210 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ ਅਤੇ ਪਿਛਲੇ ਦੋ ਦਿਨਾਂ ਵਿੱਚ ਚਿਕਨ ਦੀ ਕੀਮਤ 30-40 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਧੀ ਹੈ, ਜਿਸ ਨਾਲ ਹੁਣ ਇਸ ਦੀ ਕੀਮਤ 480-500 ਰੁਪਏ ਹੋ ਗਈ ਹੈ।

ਡਾਨ ਦੀ ਰਿਪੋਰਟ ਮੁਤਾਬਕ ਚਿਕਨ ਮੀਟ ਹੁਣ 700-780 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ, ਜੋ ਪਹਿਲਾਂ 620-650 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਦੁੱਧ ਦੀਆਂ ਕੀਮਤਾਂ ਬਾਰੇ ਕਰਾਚੀ ਮਿਲਕ ਰਿਟੇਲਰਜ਼ ਐਸੋਸੀਏਸ਼ਨ ਦੇ ਮੀਡੀਆ ਕੋਆਰਡੀਨੇਟਰ ਵਹੀਦ ਗੱਦੀ ਨੇ ਡਾਨ ਨੂੰ ਦੱਸਿਆ ਕਿ “1,000 ਤੋਂ ਵੱਧ ਦੁਕਾਨਦਾਰ ਮਹਿੰਗੇ ਭਾਅ ‘ਤੇ ਦੁੱਧ ਵੇਚ ਰਹੇ ਹਨ।  ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਕੀਮਤਾਂ ਵਿੱਚ ਵਾਧਾ ਡੇਅਰੀਆਂ ਅਤੇ ਥੋਕ ਵਿਕਰੇਤਾਵਾਂ ਵੱਲੋਂ ਐਲਾਨ ਕੀਤਾ ਗਿਆ ਹੈ, ਤਾਂ ਦੁੱਧ ਦੀ ਕੀਮਤ 210 ਰੁਪਏ ਦੀ ਬਜਾਏ 220 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।

ਪੋਲਟਰੀ ਦੇ ਵਧਦੇ ਰੇਟਾਂ ‘ਤੇ ਸਿੰਧ ਪੋਲਟਰੀ ਹੋਲਸੇਲਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਮਲ ਅਖਤਰ ਸਿੱਦੀਕੀ ਨੇ ਕਿਹਾ ਕਿ ਜ਼ਿੰਦਾ ਮੁਰਗੀ ਦਾ ਥੋਕ ਰੇਟ 600 ਰੁਪਏ ਪ੍ਰਤੀ ਕਿਲੋ ਹੈ, ਜਦੋਂ ਕਿ ਇਸ ਦੇ ਮੀਟ ਦਾ ਰੇਟ 650 ਅਤੇ 700 ਰੁਪਏ ਹੈ। ਨਵੀਂਆਂ ਕੀਮਤਾਂ ਆਈਐਮਐਫ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਵਿੱਚ ਰੁਕਾਵਟ ਦੇ ਦੌਰਾਨ ਆਈਆਂ ਹਨ। ਇਹ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਲਈ ਇੱਕ ਝਟਕੇ ਵਜੋਂ ਆਇਆ ਹੈ ਕਿਉਂਕਿ ਦੇਸ਼ ਪਿਛਲੇ ਸਾਲ ਰਿਕਾਰਡ ਤੋੜ ਹੜ੍ਹਾਂ ਤੋਂ ਉਭਰਨ ਲਈ ਸੰਘਰਸ਼ ਕਰ ਰਿਹਾ ਹੈ ਜਿਸ ਵਿੱਚ 1,739 ਲੋਕ ਮਾਰੇ ਗਏ ਸਨ ਅਤੇ 20 ਲੱਖ ਘਰ ਤਬਾਹ ਹੋ ਗਏ ਸਨ

Share post:

Subscribe

spot_imgspot_img

Popular

More like this
Related

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਰਕਾਰੀ ਗਊਸ਼ਾਲਾ ਪਿੰਡ ਸਲੇਮਸ਼ਾਹ ਦਾ ਅਚਨਚੇਤ ਦੌਰਾ, ਗਊਆਂ ਦੀ ਦੇਖਭਾਲ ਅਤੇ ਖਾਣ ਪੀਣ ਲਈ ਕੀਤੇ ਪ੍ਰਬੰਧਾਂ ਦਾ ਲਿਆ ਜਾਇਆ

ਫਾਜ਼ਿਲਕਾ 21 ਦਸੰਬਰ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵੱਲੋਂ ਫਾਜ਼ਿਲਕਾ ਦੇ ਪਿੰਡ ਸਲੇਮਸ਼ਾਹ ਵਿਖੇ ਚੱਲ ਰਹੀ...

ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ ਨੂੰ ਦੂਰ ਕਰਨ ਲਈ ਤਰਨਤਾਰਨ ‘ਚ 23 ਦਸੰਬਰ ਨੂੰ ਲਗਾਇਆ ਜਾਵੇਗਾ ਵਿਸ਼ੇਸ਼ ਕੈਂਪ: ਡਾ. ਬਲਜੀਤ ਕੌਰ

ਚੰਡੀਗੜ੍ਹ, 21 ਦਸੰਬਰ: ਪੰਜਾਬ ਸਰਕਾਰ ਵੱਲੋਂ ਯੂ.ਡੀ.ਆਈ.ਡੀ ਕਾਰਡ ਵਿੱਚ ਤਰੁੱਟੀਆਂ...

ਖਿਓਵਾਲੀ ਢਾਬ ਵਿਖੇ ਨਿਕਸ਼ੈ ਕੈਂਪ ਲਗਾਇਆ

ਫਾਜ਼ਿਲਕਾ, 21 ਦਸੰਬਰ :ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ...

ਕਿਸਾਨ ਅੰਦੋਲਨ ਕਿਸਾਨਾਂ ਦੀ ਆੜ ਵਿੱਚ ਵਿਸ਼ਵ ਵਪਾਰ ਸੰਗਠਨ ਦੀ ਆਪਣੀ ਲੜਾਈ ਹੈ: ਹਰਜੀਤ ਗਰੇਵਾਲ

ਕੈਨੇਡਾ ਦੇ ਖਾਲਿਸਤਾਨੀਆਂ ਨੇ ਕਿਸਾਨਾਂ ਦੇ ਧਰਨੇ 'ਤੇ ਕੀਤਾ...