Friday, January 24, 2025

ਦਿਨੇਸ਼ ਕੁਮਾਰ ਭੌਂਸਲੇ ਆਸਟ੍ਰੇਲੀਆ ਨੂੰ ਦਿੱਤੀ ਨਮ ਅੱਖਾਂ ਨਾਲ ਸ਼ਰਧਾਂਜਲੀ

Date:

ਗੁਰਾਇਆ/ ਜਲੰਧਰ
Today was the last prayer ਰੋਜ਼ੀ ਰੋਟੀ ਕਮਾਉਣ ਲਈ ਆਸਟ੍ਰੇਲੀਆ ਵਿੱਚ ਗਏ ਦਿਨੇਸ਼ ਕੁਮਾਰ ਭੌਂਸਲੇ ਜਿਸ ਦੀ ਸੰਖੇਪ ਜਿਹੀ ਬੀਮਾਰੀ ਨਾਲ ਭਰ ਜਵਾਨੀ ਵਿੱਚ ਆਸਟ੍ਰੇਲੀਆ ਵਿੱਚ ਮੌਤ ਹੋ ਗਈ ਸੀ। ਅੱਜ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸੈਂਕੜੇ ਨਮ ਅੱਖਾਂ ਨਾਲ ਸ਼ਰਧਾਂਜਲੀ ਭੇਂਟ ਕਰਦਿਆਂ ਉਸਨੂੰ ਨੂੰ ਯਾਦ ਕਰਦਿਆਂ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕੀਤੀ ਗਈ ਕਿ ਵਾਹਿਗੁਰੂ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਅੱਜ ਸਤਪਾਲ ਭੌਂਸਲੇ ਰਿਟਾ. ਸਹਾਇਕ ਐਕਸੀਅਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਘਰ ਸ. ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ ਵੀ ਪੁੱਜ ਕੇ ਭੌਂਸਲੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ. ਚੰਨੀ ਨੇ ਕਿਹਾ ਕਿ ਇਹ ਪਰਿਵਾਰ ਲਈ ਅਕਹਿ ਤੇ ਅਸਹਿ ਸਦਮਾ ਹੈ ਉਨ੍ਹਾਂ ਨੌਜਵਾਨ ਬੱਚੇ ਦੀ ਮੌਤ ਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਦਿਨੇਸ਼ ਕੁਮਾਰ ਭੌਂਸਲੇ ਸ. ਚੰਨੀ ਦੇ ਨਜ਼ਦੀਕੀਆਂ ਵਿੱਚੋਂ ਇਕ ਕਾਂਗਰਸੀ ਆਗੂ ਅੰਮ੍ਰਿਤਪਾਲ ਭੌਂਸਲੇ ਦੇ ਚਚੇਰੇ ਭਰਾ ਸਨ। ਅੱਜ ਅੰਤਿਮ ਅਰਦਾਸ ਮੌਕੇ ਸਾਬਕਾ ਮੰਤਰੀ ਸ. ਪਰਗਟ ਸਿੰਘ, ਐਮਐਲਏ ਆਦਮਪੁਰ ਸੁਖਵਿੰਦਰ ਸਿੰਘ ਕੋਟਲੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਦਾ ਛੋਟੀ ਉਮਰੇ ਤੁਰ ਜਾਣਾ ਮਾਪਿਆਂ ਲਈ ਅਸਹਿਣਯੋਗ ਸਦਮਾ ਹੈ ਉਨ੍ਹਾਂ ਕੁਦਰਤ ਦੇ ਇਹੋ ਜਿਹੇ ਵਰਤਾਰੇ ਤੇ ਦੁੱਖ ਜ਼ਾਹਿਰ ਕਰਦਿਆਂ ਕਿਹਾ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਖਸ਼ਣ। ਇਸ ਮੌਕੇ ਸਰਵ ਸ਼੍ਰੀ ਸਾਬਕਾ ਐੱਮ ਐਲ ਏ ਸੁਸ਼ੀਲ ਰਿੰਕੂ, ਐਮਐਲਏ ਫਗਵਾੜਾ ਦੇ ਬੇਟੇ ਕਮਲ ਧਾਲੀਵਾਲ, ਸਾਬਕਾ ਐਮਐਲਏ ਚੌਧਰੀ ਦਰਸ਼ਨ ਲਾਲ ਮੰਗੂਪੁਰ ਦੇ ਬੇਟੇ ਸੰਜੀਵ ਮੰਗੂਪੁਰ, ਰਾਮ ਸਰੂਪ ਸਰੋਏ, ਡਾ. ਸੁਖਬੀਰ ਸਲਾਰਪੁਰ, ਸਾਬਕਾ ਐਸ ਐਸ ਪੀ ਕੁਲਵੰਤ ਸਿੰਘ ਹੀਰ, ਅਮਰਜੀਤ ਸਿੰਘ ਸੰਧੂ, ਸਰੂਪ ਸਿੰਘ ਢੇਸੀ, ਪਿੰਦੂ ਜੌਹਲ, ਸੁਸ਼ੀਲ ਕੁਮਾਰ ਬਿਰਦੀ, ਖੁਸ਼ੀ ਰਾਮ ਸਾਬਕਾ ਸਰਪੰਚ, ਬਰਜਿੰਦਰ ਕਾਲਾ ਕੌਂਸਲਰ, ਜੀਵਨ ਲਾਲ ਕੌਂਸਲਰ, ਐਕਸੀਅਨ ਰਜਿੰਦਰ ਸਿੰਘ, ਜਸਵੰਤ ਰਾਏ, ਕਾਂਗਰਸੀ ਆਗੂ ਮਨੂੰ ਵੜਿੰਗ, ਬਸਪਾ ਆਗੂ ਗੁਰਨੇਕ ਗੜ੍ਹੀ, ਸਰਬਜੀਤ ਸਰਪੰਚ, ਸਤਪਾਲ ਵਿਰਕ, ਰਾਮ ਸਰੂਪ ਚੰਬਾ, ਅਸ਼ੋਕ ਰੱਤੂ, ਨਿਰਮਲ ਰੁੜਕਾ, ਰੌਸ਼ਨ ਲਾਲ ਸਾਬਕਾ ਕੌਂਸਲਰ, ਹਰਬੰਸ ਲਾਲ ਸਾਬਕਾ ਕੌਂਸਲਰ, ਯਸ਼ਪਾਲ ਗਿੰਡਾ ਕੌਂਸਲਰ, ਰਾਏ ਬਰਿੰਦਰ ਚੌਹਾਨ ਸਾਬਕਾ ਕੌਂਸਲਰ, ਸੋਡੀ ਰਾਮ ਗੋਹਾਵਰ, ਰਾਕੇਸ਼ ਕੁਮਾਰ ਦੁੱਗਲ ਬਲਾਕ ਪ੍ਰਧਾਨ ਕਾਂਗਰਸ, ਹਰਮੇਸ਼ ਮੇਸ਼ੀ ਕੌਂਸਲਰ, ਅਨਿਲ ਜੋਸ਼ੀ ਕੌਂਸਲਰ, ਐਡਵੋਕੇਟ ਰਜਿੰਦਰ ਬੋਪਾਰਾਏ, ਐਡਵੋਕੇਟ ਅਸ਼ਵਨੀ ਕੁਮਾਰ ਬੋਪਾਰਾਏ, ਤਾਰਾ ਚੰਦ ਜੱਖੂ, ਵਿਨੋਦ ਰਾਏ ਤੇ ਵਿਕਾਸ ਸੰਗਰ ਕਾਂਗਰਸੀ ਆਗੂ, ਡਾ. ਅਸ਼ਵਨੀ ਆਸ਼ੂ, ਡਾ. ਰਜਿੰਦਰ ਥਿੰਦ, ਰੌਸ਼ਨ ਲਾਲ ਬਿੱਟੂ ਕੌਂਸਲਰ, ਸੁਖਰਾਜ ਕੌਰ ਕੌਂਸਲਰ, ਬਲਵਿੰਦਰ ਕੁਮਾਰ, ਡਾ. ਬਲਵੀਰ ਬੱਲ੍ਹ, ਰਾਮ ਰਛਪਾਲ, ਆਦਿ ਹੋਰ ਬਹੁਤ ਸਾਰੇ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂ ਵੀ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਗ੍ਰਿਫ਼ਤਾਰ

ਚੰਡੀਗੜ੍ਹ, 24 ਜਨਵਰੀ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ...

ਚੀਮਾ ਜੋਧਪੁਰ ਵਿਖੇ ਨਵੀਂ ਬਣੀ ਸਾਇੰਸ ਲੈਬ ਦਾ ਉਦਘਾਟਨ

ਬਰਨਾਲਾ, 24 ਜਨਵਰੀ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਚੀਮਾ ਜੋਧਪੁਰ ਵਿਖੇ...

ਫਲਾਂ ਅਤੇ ਸਬਜ਼ੀਆਂ ਦੀ ਕਟਾਈ ਤੋਂ ਬਾਅਦ ਦੇਖਭਾਲ ਅਤੇ ਸਟੋਰੇਜ ਦੇ ਤਰੀਕਿਆਂ ਬਾਰੇ ਸਿਖਲਾਈ ਪ੍ਰੋਗਰਾਮ ਸਮਾਪਤ

ਅਬੋਹਰ 24 ਜਨਵਰੀਡਾ. ਨਚੀਕੇਤ ਕੋਤਵਾਲੀਵਾਲੇ ਡਾਇਰੈਕਟਰ ਆਈ ਸੀ ਏ...