The board had to pay a separate fee. CBSE 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਬੁੱਧਵਾਰ ਯਾਨੀ ਅੱਜ ਤੋਂ ਸ਼ੁਰੂ ਹੋ ਗਈਆਂ ਹਨ। 12ਵੀਂ ਜਮਾਤ ਦੀ ਅੰਗਰੇਜ਼ੀ ਦੀ ਮੁੱਖ ਪ੍ਰੀਖਿਆ 27 ਫਰਵਰੀ ਨੂੰ ਹੋਵੇਗੀ ਤੇ 10ਵੀਂ ਜਮਾਤ ਦੀ ਚੋਣਵੀਂ ਹਿੰਦੀ ਅਤੇ ਹਿੰਦੀ ਕੋਰ ਦੀ ਪ੍ਰੀਖਿਆ 20 ਫਰਵਰੀ ਨੂੰ ਹੋਵੇਗੀ। ਪ੍ਰੀਖਿਆਵਾਂ ਨੂੰ ਲੈ ਕੇ ਬੋਰਡ ਨੇ ਉੱਤਰ ਪੱਤਰੀਆਂ ਦੀ ਜਾਂਚ ਦੀ ਪ੍ਰਕਿਰਿਆ ਨੂੰ ਗਲਤੀਆਂ ਤੋਂ ਮੁਕਤ ਕਰਨ ਦੇ ਉਦੇਸ਼ ਨਾਲ ਸਖਤ ਰੁਖ ਅਪਣਾਇਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਹੁਣ ਤਕ ਅਜਿਹਾ ਹੁੰਦਾ ਸੀ ਕਿ ਉੱਤਰ ਪੱਤਰੀਆਂ ਵਿੱਚ ਕਿਸੇ ਕਿਸਮ ਦੀ ਗਲਤੀ ਦਾ ਪਤਾ ਉਦੋਂ ਹੀ ਆਉਂਦਾ ਸੀ ਜਦੋਂ ਵਿਦਿਆਰਥੀ ਇਤਰਾਜ਼ ਉਠਾਉਂਦਾ ਸੀ ਤੇ ਮੁੜ ਮੁਲਾਂਕਣ, ਰੀ-ਚੈਕਿੰਗ ਆਦਿ ਲਈ ਅਰਜ਼ੀ ਦਿੰਦਾ ਸੀ। ਇਸ ਵਿੱਚ ਵੀ ਵਿਦਿਆਰਥੀ ਦਾ ਨੁਕਸਾਨ ਹੁੰਦਾ ਸੀ ਕਿਉਂਕਿ ਉਸ ਦੇ ਲਈ ਵੀ ਵੱਖਰੀ ਬੋਰਡ ਨੂੰ ਵੱਖਰੀ ਫੀਸ ਦੇਣੀ ਪੈਂਦੀ ਸੀ।
ਜਿਸ ਤਹਿਤ ਬੋਰਡ ਵੱਲੋਂ ਹਰ ਕਿਸੇ ਨੂੰ ਗਲਤੀ ਰਹਿਤ ਉੱਤਰ ਪੱਤਰੀ ਜਾਂਚ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਕਿਸੇ ਕਿਸਮ ਦੀ ਗਲਤੀ ਸਾਹਮਣੇ ਆਉਂਦੀ ਹੈ ਤਾਂ ਉੱਤਰ ਪੱਤਰੀਆਂ ਦੀ ਜਾਂਚ ਕਰਨ ਵਾਲੇ ਸਟਾਫ਼ ਖ਼ਿਲਾਫ਼ ਕਾਰਵਾਈ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇੰਨਾ ਹੀ ਨਹੀਂ ਉਸ ਨੂੰ ਉੱਤਰ ਪੱਤਰੀ ਜਾਂਚ ਪੈਨਲ ਤੋਂ ਹਮੇਸ਼ਾ ਲਈ ਬਾਹਰ ਦਾ ਰਸਤਾ ਵੀ ਦਿਖਾ ਦਿੱਤਾ ਜਾਵੇਗਾ। ਇਸ ਫੈਸਲੇ ਨਾਲ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ ਅਤੇ ਹਰ ਉੱਤਰ ਪੱਤਰੀ ਦੀ ਸਹੀ ਢੰਗ ਨਾਲ ਜਾਂਚ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਵਾਰ 10ਵੀਂ ਜਮਾਤ ਦੇ ਅੱਠ ਹਜ਼ਾਰ ਵਿਦਿਆਰਥੀ ਤੇ 12ਵੀਂ ਜਮਾਤ ਦੇ ਸੱਤ ਹਜ਼ਾਰ ਵਿਦਿਆਰਥੀ ਪ੍ਰੀਖਿਆ ਵਿੱਚ ਬੈਠ ਰਹੇ ਹਨ।
ਸੀਬੀਐਸਈ ਦੀ ਚੇਅਰਪਰਸਨ ਨਿਧੀ ਛਿੱਬਰ ਨੇ ਸਾਰੇ ਸਕੂਲ ਮੁਖੀਆਂ ਨੂੰ ਇਸ ਸਬੰਧ ਵਿੱਚ ਸਾਵਧਾਨ ਰਹਿਣ ਲਈ ਕਿਹਾ ਹੈ, ਤਾਂ ਜੋ ਗਲਤੀ ਰਹਿਤ ਮੁਲਾਂਕਣ ਪ੍ਰਕਿਰਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੇ ਲਈ ਬੋਰਡ ਨੇ ਸਕੂਲ ਮੁਖੀਆਂ ਤੋਂ ਮੁਲਾਂਕਣ ਪ੍ਰਕਿਰਿਆ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਅਧਿਆਪਕਾਂ ਬਾਰੇ ਜਾਣਕਾਰੀ ਮੰਗੀ ਹੈ। ਜਿਸ ਵਿੱਚ ਉਨ੍ਹਾਂ ਦੀ ਸਿੱਖਿਆ ਦੀ ਯੋਗਤਾ ਦੇ ਨਾਲ-ਨਾਲ ਉਨ੍ਹਾਂ ਦੇ ਤਜ਼ਰਬੇ ਦਾ ਜ਼ਿਕਰ ਕਰਨਾ ਲਾਜ਼ਮੀ ਹੋਵੇਗਾ। ਤਾਂ ਜੋ ਉਸੇ ਆਧਾਰ ‘ਤੇ ਮੁਲਾਂਕਣ ਲਈ ਜ਼ਿੰਮੇਵਾਰੀਆਂ ਦਿੱਤੀਆਂ ਜਾ ਸਕਣ। ਇਸ ਦੇ ਨਾਲ ਹੀ ਦੱਸ ਦੇਈਏ ਕਿ ਮੁਲਾਂਕਣ ਦੀ ਜ਼ਿੰਮੇਵਾਰੀ ਸਟਾਫ਼ ਨੂੰ ਮੌਕੇ ‘ਤੇ ਹੀ ਸੌਂਪੀ ਜਾਵੇਗੀ, ਤਾਂ ਜੋ ਮੁਲਾਂਕਣ ਵਿੱਚ ਕਿਸੇ ਵੀ ਤਰ੍ਹਾਂ ਦੀ ਗੜਬੜੀ ਨਾ ਹੋਵੇ। ਇਸ ਵਾਰ ਬੋਰਡ ਵੱਲੋਂ ਅੰਤਰ-ਜ਼ਿਲ੍ਹਾ ਉੱਤਰ ਪੱਤਰੀਆਂ ਦੀ ਚੈਕਿੰਗ ਪ੍ਰਕਿਰਿਆ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਅਧਿਆਪਕਾ ਸੁਲੇਖਾ ਤੇ ਅਮਰਜੀਤ ਸਿੰਘ ਨੇ ਕਿਹਾ ਕਿ ਬੋਰਡ ਵੱਲੋਂ ਉੱਤਰ ਪੱਤਰੀਆਂ ਦੀ ਜਾਂਚ ਦੀ ਪ੍ਰਕਿਰਿਆ ਨੂੰ ਗਲਤੀ ਰਹਿਤ ਬਣਾਉਣ ਲਈ ਚੁੱਕੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਕਿਉਂਕਿ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਨਤੀਜਾ ਐਲਾਨਿਆ ਗਿਆ ਤਾਂ ਵਿਦਿਆਰਥੀ ਦੇ ਅੰਕ ਘੱਟ ਸਨ ਤੇ ਦੁਬਾਰਾ ਜਾਂਚ ਕਰਨ ਤੋਂ ਬਾਅਦ ਅੰਕ ਵੱਧ ਗਏ ਹਨ। ਇਸ ਦਾ ਹਜ਼ਾਰਾਂ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ।